ਤਰਨ ਤਾਰਨਰਾਜਨੀਤੀ

ਪੰਜਾਬ ਦੀ ਆਪ ਸਰਕਾਰ ਕੋਲ ਸਹੀ ਫੈਸਲੇ ਲੈਣ ਦੀ ਸਮਝ ਨਹੀ :ਰਵਿੰਦਰ ਸਿੰਘ ਬ੍ਰਹਮਪੁਰਾ

ਤਰਨ ਤਾਰਨ 02 ਸਤੰਬਰ ( ਬਿਉਰੋ ) ਸ਼ੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਸਹੀ ਫੈਸਲੇ ਲੈਣ ਦੀ ਸਮਝ ਨਹੀ,ਕਿਉਕਿ ਭਗਵੰਤ ਮਾਨ ਵੱਲੋਂ ਪਹਿਲਾਂ ਹਰੇਕ ਫ਼ੈਸਲੇ ਨੂੰ ਬਹੁਤ ਹੁੰਮ ਹੁਮਾ ਕੇ ਬਿਨਾਂ ਕਿਸੇ ਸਰਕਾਰੀ ਨੋਟੀਫਿਕੇਸ਼ਨ ਤੋਂ ਲਾਗੂ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਜਨਤਕ ਵਿਰੋਧ ਤੋਂ ਡਰਦਿਆਂ ਫੈਸਲਾ ਲੈ ਲਿਆਂ ਜਾਂਦਾ ਹੈ। ਇਹ ਸਭ ਕੁਝ ਪਿਛਲੇ 18 ਮਹੀਨਿਆਂ ਤੋਂ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਵਿੱਚ ਹੋਇਆ ਹੈ। ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਤੇ ਜਦੋਂ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਹਾਲ ਕਰ ਦਿੱਤਾ ਹੈ ਤਾਂ ਪੰਚਾਇਤਾਂ ਦੇ ਫੰਡਾਂ ਤੇ ਰੋਕ ਲਾ ਦਿੱਤੀ ਪਰ ਅਦਾਲਤ ਤੋਂ ਡਰਦੇ ਹੋਏ ਦੁਬਾਰਾ ਫਿਰ ਪੰਚਾਇਤਾਂ ਨੂੰ ਫੰਡ ਵਰਤਣ ਦੀ ਇਜਾਜ਼ਤ ਦੇ ਦਿੱਤੀ। ਉਹਨਾਂ ਕਿਹਾ ਕਿ ਪੰਚਾਇਤਾਂ ਨੂੰ ਫੰਡ ਵਰਤਣ ਦੀ ਆਗਿਆ ਨਾਲ ਪਿੰਡਾਂ ਵਿੱਚ ਰੁੱਕੇ ਹੋਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇਗਾ ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਗਾਰੰਟੀ ਦਿੱਤੀ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਨਹੀਂ ਲੱਗਣ ਦਿੱਤੇ ਜਾਣਗੇ ਪਰ ਇਸ ਦੇ ਉਲਟ ਅੱਜ ਧਰਨੇ ਪ੍ਰਦਰਸ਼ਨਾਂ ਚ ਪੰਜਾਬ , ਭਾਰਤ ਦਾ ਮੋਹਰੀ ਸੂਬਾ ਬਣ ਗਿਆ ਹੈ। ਕਿਸਾਨਾਂ, ਦਲਿਤਾ, ਮਜ਼ਦੂਰਾ, ਆਂਗਣਵਾੜੀ ਵਰਕਰਾਂ, ਅਧਿਆਪਕਾ ਅਤੇ ਮੁਲਾਜ਼ਮਾ ਤੇ ਨਾ ਸਿਰਫ਼ ਲਾਠੀਚਾਰਜ ਕੀਤਾ ਜਾ ਰਿਹਾ ਹੈ ਸਗੋਂ ਨਿਰਦੋਸ਼ਾਂ ਤੇ ਝੂਠੇ ਪੁਲਿਸ ਕੇਸ ਵੀ ਦਰਜ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਧਰਨੇ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਅਤੇ ਪਟਵਾਰ ਯੂਨੀਅਨਾਂ ਨੂੰ ਡਰਾਉਣ ਧਮਕਾਉਣ ਦੀ ਬਜਾਏ ਪਟਵਾਰੀਆਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਗਿਰਦਾਵਰੀ ਦਾ ਕੰਮ ਕਰਵਾਇਆ ਜਾਵੇ ਅਤੇ ਬਹਾਨੇ ਬਣਾ ਕੇ ਗਿਰਦਾਵਰੀ ਤੋਂ ਭੱਜਣ ਦੀ ਬਜਾਏ ਸਹਿਯੋਗ ਲੈ ਕੇ ਕੰਮ ਕਰਨ ਤਾਂ ਕਿ ਕਿਸਾਨਾਂ-ਮਜਦੂਰਾ ਨੂੰ ਮੁਆਵਜਾ ਮਿਲ ਸਕੇ ਅਤੇ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਹੋ ਸਕਣ।

Related Articles

Back to top button