ਖੇਡਾਂਤਰਨ ਤਾਰਨ

ਪਿੰਡ ਪੰਡੋਰੀ ਗੋਲਾ ਵਿਖੇ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋੰ ਰਣਜੀਤ ਸਿੰਘ ਪਵਾਰ ਸਨਮਾਨਿਤ

ਤਰਨ ਤਾਰਨ 21 ਫਰਵਰੀ ( ਰਣਜੀਤ ਸਿੰਘ ਦਿਉਲ ) ਨੌਜਵਾਨਾਂ ਨੂੰ ਨਸ਼ੇ ਵਰਗੀਆਂ ਬੁੁਰੀਆਂ ਅਲਾਮਤਾਂ ਨੂੰ ਤਿਆਗ ਕੇ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਪਿੰਡ ਪੰਡੋਰੀ ਗੋਲਾ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਸਾਬਕਾ ਕਾਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਪਵਾਰ ਨੇ ਸਾਥੀਆ ਸਮੇਤ ਟੂਰਨਾਮੈਂਟ ਚ ਹਾਜ਼ਰੀ ਲਵਾਈ,ਇਸ ਮੌਕੇ ਰਣਜੀਤ ਸਿੰਘ ਪਵਾਰ ਨੇ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਜਿਹੇ ਟੂਰਨਾਮੈਂਟ ਸਮੇਂ ਦੀ ਮੁੱਖ ਲੋੜ ਹਨ,ਉਹਨਾਂ ਕਿਹਾ ਖੇਡਾਂ ਨਾਲ ਨੌਜਵਾਨ ਸਰੀਰਕ ਅਤੇ ਮਾਨਸਿਕ ਤੌਰ ਤੇ ਮਜਬੂਤ ਹੁੰਦੇ ਹਨ ,ਉਹਨਾਂ ਕਿਹਾ ਕਿ ਜੇਕਰ ਨੌਜਵਾਨ ਆਪਣੀ ਊਰਜਾ ਨੂੰ ਸਹੀ ਦਿਸ਼ਾ ਲਾਉਣ ਤਾਂ ਹੀ ਨਿਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ, ਇਸ ਮੌਕੇ ਓਨਾ ਨਾਲ ਅਮਨਦੀਪ ਸਿੰਘ ਹੈਪੀ ਕੰਗ,ਬਲਜਿੰਦਰ ਸਿੰਘ ਰੰਧਾਵਾ ਪੰਡੋਰੀ,ਸਰਪੰਚ ਪ੍ਰਗਟ ਸਿੰਘ ਕੰਗ,ਸਰਪੰਚ ਸਰਵਨ ਸਿੰਘ ਰੂੜੇਆਸਲ ,ਗੁਰਪ੍ਰੀਤ ਸਿੰਘ ਪੰਡੋਰੀ,ਜੁਗਰਾਜ ਸਿੰਘ ਰੰਧਾਵਾ ਖਵਾਸਪੁਰ, ਗਗਨ ਰੰਧਾਵਾ ਖਵਾਸਪੁਰ ਆਦਿ ਮੌਜੂਦ ਸਨ

Related Articles

Back to top button