ਦਲਬੀਰ ਸਿੰਘ ਜਹਾਂਗੀਰ ਵੱਲੋਂ ਪੀ ਏ ਸੀ ਦਾ ਮੈਂਬਰ ਨਿਯੁਕਤ ਹੋਣ ਤੇ ਬਿਕਰਮ ਮਜੀਠੀਆ ਦਾ ਕੀਤਾ ਧੰਨਵਾਦ

ਸ੍ਰੀ ਗੋਇੰਦਵਾਲ ਸਾਹਿਬ 26 ਅਗਸਤ ( ਰਣਜੀਤ ਸਿੰਘ ਦਿਉਲ ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ ਧੰਨਵਾਦ ਕਰਨ ਲਈ ਦਲਬੀਰ ਸਿੰਘ ਜਹਾਂਗੀਰ ਤੇ ਉਨ੍ਹਾਂ ਦੇ ਸਾਥੀ ਅਮ੍ਰਿਤਸਰ ਪਹੁੰਚੇ, ਦਲਬੀਰ ਸਿੰਘ ਜਹਾਂਗੀਰ ਤੇ ਉਨ੍ਹਾਂ ਦੇ ਸਾਥੀਆਂ ਨੇ ਬਿਕਰਮ ਸਿੰਘ ਮਜੀਠੀਆ ਸਾਹਿਬ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਦਲਬੀਰ ਸਿੰਘ ਜਹਾਂਗੀਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮੁਆਮਲਿਆਂ ਦੀ ਕਮੇਟੀ ( PAC) ਦਾ ਮੈਂਬਰ ਬਣਾ ਕਿ ਹਲਕਾ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਦਾ ਮਾਣ ਵਧਾਇਆ, ਦਲਬੀਰ ਸਿੰਘ ਜਹਾਂਗੀਰ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਹਲਕਾ ਖਡੂਰ ਸਾਹਿਬ ਬਾਰੇ ਸਿਆਸੀ ਵਿਚਾਰ ਵਟਾਂਦਰਾ ਕੀਤਾ ਗਿਆ,ਇਸ ਮੌਕੇ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਵੱਧ ਤੋਂ ਵੱਧ ਸੰਗਤ ਲੈ ਕੇ 28 ਅਗਸਤ ਨੂੰ ਬਾਬਾ ਬਕਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰਵਾਈ ਜਾ ਰਹੀ ਸਿਆਸੀ ਕਾਨਫਰੰਸ ਵਿੱਚ ਪਹੁੰਚੋ , ਇਸ ਸਿਆਸੀ ਕਾਨਫਰੰਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ,ਇਸ ਮੌਕੇ ਦਲਬੀਰ ਸਿੰਘ ਜਹਾਂਗੀਰ ਦੇ ਨਾਲ ਕਵਲਜੀਤ ਸਿੰਘ ਲਾਹੋਰੀਆ, ਮਾਸਟਰ ਗੁਰਦੇਵ ਸਿੰਘ,ਸ ਮਨਜੀਤ ਸਿੰਘ ਬਾਊ ਤੇ ਹਜੂਰਾ ਸਿੰਘ ਫੋਜੀ ਹਾਜ਼ਰ ਸਨ।



