ਖੇਡਾਂ

ਸਕੂਲ ਆਫ ਐਮੀਨੈਂਸ ਸ੍ਰੀ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਸਟੇਟ ਪੱਧਰੀ ਖੇਡਾਂ ਚ ਮਾਰੀਆ ਮੱਲਾਂ

ਸ੍ਰੀ ਗੋਇੰਦਵਾਲ ਸਾਹਿਬ 25 ਨਵੰਬਰ ( ਰਣਜੀਤ ਸਿੰਘ ਦਿਉਲ )ਇਲਾਕੇ ਦੀ ਨਾਮਵਰ ਸੰਸਥਾ ਸਕੂਲ ਆਫ ਐਮੀਨੈਂਸ ਸ੍ਰੀ ਗੋਇੰਦਵਾਲ ਸਾਹਿਬ ਨੇ ਆਪਣੇ ਤਾਜ ਵਿੱਚ ਇੱਕ ਹੋਰ ਨਗੀਨਾ ਜੜਿਆ ਮੈਡਮ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਦੀ ਰਹਿਨੁਮਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਸਕੂਲ ਦੇ ਦੋ ਵਿਦਿਆਰਥੀ ਵਿਜੇ ਪ੍ਰਤਾਪ ਸਿੰਘ 10+2 ਆਰਟਸ ਅਤੇ ਅਮਨਦੀਪ ਕੌਰ 10+2 ਮੈਡੀਕਲ ਨੇ ਪੰਜਾਬ ਸਕੂਲ ਦੀਆਂ ਸਟੇਟ ਪੱਧਰੀ ਖੇਡਾਂ ਜੋ ਲੁਧਿਆਣੇ ਦੇ ਸ਼੍ਰੀ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਹੋਈਆਂ ਵਿੱਚ ਕਰਮਵਾਰ 4× 100 ਮੀਟਰ ਅਤੇ 4×400 ਮੀਟਰ ਦੇ ਟੀਮ ਈਵੈਂਟ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਅੱਜ ਸਕੂਲ ਦੇ ਵਿਹੜੇ ਵਿੱਚ ਨਿਰਮਲ ਸਿੰਘ ਰਿਟਾਇਰਡ ਪ੍ਰਿੰਸੀਪਲ ਅਤੇ ਰਣਜੀਤ ਸਿੰਘ ਜੋ ਕਿ ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਐਸ.ਐਮ.ਸੀ ਕਮੇਟੀ ਦੇ ਮੈਂਬਰ ਹਨ ਨੇ ਸਮੂਹ ਅਧਿਆਪਕਾਂ ਦੀ ਹਾਜ਼ਰੀ ਵਿੱਚ ਇਹਨਾਂ ਦੋਹਾਂ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਮੈਡਲ ਦੇ ਕੇ ਸਨਮਾਨਿਤ ਕੀਤਾ। ਮੈਡਮ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਜੀ ਨੇ ਦੋਹਾਂ ਬੱਚਿਆਂ ਨੂੰ ਟਰੈਕ ਸੂਟ ਦੇ ਕੇ ਅਤੇ ਸਰਦਾਰ ਰਣਜੀਤ ਸਿੰਘ ਜੀ ਨੇ ਬੱਚਿਆਂ ਨੂੰ ਟੀ ਸ਼ਰਟਾਂ ਦੇ ਕੇ ਉਤਸ਼ਾਹਿਤ ਕੀਤਾ। ਮੈਡਮ ਪ੍ਰਿੰਸੀਪਲ ਸ੍ਰੀਮਤੀ ਪਰਮਜੀਤ ਨੇ ਇਸ ਸਫਲਤਾ ਦਾ ਸਿਹਰਾ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਸ਼ਰਨਕਮਲਜੀਤ ਸਿੰਘ ਨਵਦੀਪ ਸਿੰਘ ਅਤੇ ਸਾਇੰਸ ਅਧਿਆਪਕ ਮਨਪ੍ਰੀਤ ਸਿੰਘ ਦੇ ਸਿਰ ਬੰਨਿਆ ਜਿਨਾਂ ਦੀ ਸਿਰ ਤੋੜ ਮਿਹਨਤ ਸਦਕਾ ਪਹਿਲਾਂ ਵੀ ਸਕੂਲ ਦੇ ਵਿਦਿਆਰਥੀਆਂ ਨੇ ਜੋਨ ਅਤੇ ਜ਼ਿਲ੍ਹਾ ਪੱਧਰ ਤੇ ਤਕਰੀਬਨ 60 ਤੋਂ 70 ਮੈਡਲ ਸਕੂਲ ਦੀ ਝੋਲੀ ਵਿੱਚ ਪਾਏ ਸਨ ਤੇ ਹੁਣ ਸਟੇਟ ਪੱਧਰ ਤੇ ਵੀ ਮੈਡਲ ਜਿੱਤ ਕੇ ਇਲਾਕੇ ਦਾ ,ਸਕੂਲ ਦਾ ਅਤੇ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕੀਤਾ। ਮੈਡਮ ਪ੍ਰਿੰਸੀਪਲ ਨੇ ਕਿਹਾ ਇਹ ਵਿਦਿਆਰਥੀ ਬਾਕੀ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਚਾਨਣ ਮੁਨਾਰੇ ਦੇ ਤੌਰ ਤੇ ਕੰਮ ਕਰਨਗੇ ਤੇ ਇਹਨਾਂ ਵੱਲ ਵੇਖ ਕੇ ਬਾਕੀ ਵਿਦਿਆਰਥੀਆਂ ਵਿੱਚ ਵੀ ਉਤਸ਼ਾਹ ਪੈਦਾ ਹੋਵੇਗਾ ਤੇ ਉਹ ਵੀ ਇਹਨਾਂ ਵੱਲੋਂ ਦਿਖਾਏ ਰਸਤੇ ਤੇ ਚੱਲ ਕੇ ਸਫਲਤਾ ਪ੍ਰਾਪਤ ਕਰਨਗੇ। ਨਿਰਮਲ ਸਿੰਘ ਜੀ ਰਿਟਾਇਰਡ ਪ੍ਰਿੰਸੀਪਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਇਲਾਕੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਸਕੂਲ ਆਫ ਐਮੀਨੈਂਸ ਸ੍ਰੀ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਪਹਿਲੀ ਵਾਰ ਸਟੇਟ ਪੱਧਰ ਤੇ ਮੈਡਲ ਜਿੱਤੇ ਹਨ।ਇਸ ਮੌਕੇ ਗੁਰਪ੍ਰਤਾਪ ਸਿੰਘ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਂ ਬਾਪ ਨੂੰ ਵਧਾਈ ਦਿੰਦਿਆਂ ਕਿਹਾ ਇਹਨਾਂ ਵਿਦਿਆਰਥੀਆਂ ਨੇ ਇਲਾਕੇ ਵਿੱਚ ਸਕੂਲ ਦਾ ਮਾਣ ਵਧਾਇਆ ਹੈ ਅਤੇ ਬਾਕੀ ਵਿਦਿਆਰਥੀਆਂ ਨੂੰ ਰਸਤਾ ਵਿਖਾਇਆ ਹੈ ਕਿ ਜੇ ਅਸੀਂ ਕਰ ਸਕਦੇ ਹਾਂ ਤਾਂ ਤੁਸੀਂ ਵੀ ਸਾਡੇ ਵਾਂਗ ਮਿਹਨਤ ਕਰਕੇ ਸਫਲਤਾ ਪ੍ਰਾਪਤ ਕਰ ਸਕਦੇ ਹੋ। ਅੰਤ ਵਿੱਚ ਬਲਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਸਕੂਲ ਦੇ ਨਿਮਾਣੇ ਜਿਹੇ ਸੱਦੇ ਤੇ ਸਕੂਲ ਦੇ ਵਿਹੜੇ ਵਿੱਚ ਆ ਕੇ ਇਹਨਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਅਪਾਰ ਸਿੰਘ ਕੁਲਵਿੰਦਰ ਸਿੰਘ, ਬਲਜੀਤ ਸਿੰਘ,ਅੰਮ੍ਰਿਤਪਾਲ ਸਿੰਘ, ਯੁਵਰਾਜ ਸਿੰਘ, ਬਲਬੀਰ ਸਿੰਘ ਬਾਠ, ਕਵਲਜੀਤ ਸਿੰਘ, ਸਤਨਾਮ ਸਿੰਘ, ਕੈਪਟਨ ਜਸਬੀਰ ਸਿੰਘ, ਪਰਗਟ ਸਿੰਘ, ਹਰਜਿੰਦਰ ਸਿੰਘ, ਮੰਗਾ ਸਿੰਘ, ਮੈਡਮ ਜਸਬੀਰ ਕੌਰ,ਮੈਡਮ ਸੰਦੀਪ ਕੌਰ,ਮੈਡਮ ਪਰਵੀਨ ਕੌਰ, ਮੈਡਮ ਬਿੰਦੂ, ਮੈਡਮ ਰਜਵੰਤ ਕੌਰ, ਮੈਡਮ ਕੁਲਦੀਪ ਕੌਰ, ਮੈਡਮ ਮੀਨਾ, ਮੈਡਮ ਹਰਪ੍ਰੀਤ ਕੌਰ, ਮੈਡਮ ਨਵਦੀਪ ਕੌਰ ਤੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ।

Back to top button