ਤਰਨ ਤਾਰਨ

ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਲਗਾਇਆ ਵਿੱਦਿਅਕ ਟੂਰ

ਵਿਦਿਆਰਥੀਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਅਜਿਹੇ ਵਿੱਦਿਅਕ ਟੂਰ ਜਰੂਰੀ : ਪ੍ਰਿੰਸੀਪਲ ਰਾਧਿਕਾ ਅਰੋੜਾ

ਸ੍ਰੀ ਗੋਇੰਦਵਾਲ ਸਾਹਿਬ 8 ਨਵੰਬਰ ( ਬਿਉਰੋ )-ਬਿ੍ਟਿਸ਼ ਵਿਕਟੋਰੀਆ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਲੋਂ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਇੱਕ ਵਿੱਦਿਅਕ ਟੂਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਦਿਨ ਦੇ ਸਕੂਲ ਟਰਿੱਪ ਦਾ ਪ੍ਰਬੰਧ ਕੀਤਾ ਗਿਆ । ਇਸ ਟਰਿੱਪ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਿੰਸੀਪਲ ਮੈਡਮ ਰਾਧਿਕਾ ਅਰੋੜਾ ਨੇ ਵਿਦਿਆਰਥੀਆਂ ਕੁਝ ਜ਼ਰੂਰੀ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਕਾਇਮ ਰੱਖਦੇ ਇਸ ਟਰਿੱਪ ਦਾ ਅਨੰਦ ਮਾਨਣਾ ਹੈ। ਇਸ ਟਰਿੱਪ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜਿਸ ਵਿੱਚ ਜਮਾਤ ਤੀਜੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਲਈ ਸਾਡਾ ਪਿੰਡ ਅੰਮਿਤਸਰ ਅਤੇ ਛੇਵੀਂ ਤੋਂ ਗਿਆਰਵੀਂ ਜਮਾਤ ਤੱਕ ਦੇ ਬੱਚਿਆਂ ਲਈ ਮੈਪਲ ਜੰਗਲ ਕੈਂਪ ਸ੍ਰੀ ਅਨੰਦਪੁਰ ਸਾਹਿਬ ਦਾ ਪ੍ਰਬੰਧ ਕੀਤਾ ਗਿਆ। ਸਾਡਾ ਪਿੰਡ ਵਿੱਚ ਜਿੱਥੇ ਬੱਚਿਆਂ ਨੇ ਪੰਜਾਬ ਦੇ ਪਿੰਡਾਂ ਦੇ ਅਮੀਰ ਸੱਭਿਆਚਾਰ ਦੀ ਤਸਵੀਰ ਦੇਖੀ ਅਤੇ ਆਪਣੇ ਅਮੀਰ ਸੱਭਿਆਚਾਰ ਦੀ ਰੌਣਕ ਅਤੇ ਸੁੰਦਰਤਾ ਨੂੰ ਮਹਿਸੂਸ ਕੀਤਾ। ਓਥੇ ਮੈਪਲ ਜੰਗਲ ਕੈਂਪ ਵਿੱਚ ਬੱਚਿਆਂ ਨੇ ਜਿੱਥੇ ਪਹਾੜੀ ਰਸਤੇ ‘ਤੇ ਟਰੈਕਿੰਗ ਦਾ ਅਨੰਦ ਮਾਣਿਆਂ ਓਥੇ ਅਡਵੈਂਚਰ ਪਾਰਕ ‘ਚ ਵੱਖ-ਵੱਖ ਤਰ੍ਹਾਂ ਦੇ ਰੋਮਾਂਚਕ ਅਤੇ ਜੋਖ਼ਮ ਭਰੀਆਂ ਗਤੀਵਿਧੀਆਂ ਦਾ ਵੀ ਖੂਬ ਅਨੰਦ ਮਾਣਿਆਂ । ਸਥਾਨਕ ਗਾਡਸ ਅਤੇ ਅਧਿਆਪਕਾਂ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਬੱਚਿਆਂ ਦੀ ਅਗਵਾਈ ਕੀਤੀ ਗਈ। ਇਸ ਟੂਰ ‘ਚ ਬੱਚਿਆਂ ਦੇ ਖਾਣ-ਪੀਣ,ਅਰਾਮ ਅਤੇ ਹੋਰ ਲੋੜਾਂ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਸੀ। ਇਸ ਟੂਰ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਸ.ਛਿੰਦਰਪਾਲ ਸਿੰਘ, ਪ੍ਰਧਾਨ ਸ.ਅਰਸ਼ਦੀਪ ਸਿੰਘ, ਐੱਮ.ਡੀ ਸਾਹਿਲ ਪੱਬੀ ਅਤੇ ਪਿ੍ੰਸੀਪਲ ਮੈਡਮ ਰਾਧਿਕਾ ਅਰੋੜਾ ਨੇ ਕਿਹਾ ਕਿ ਸਕੂਲ ਟਰਿੱਪ ਤੇ ਟੂਰ ਰੋਜ਼ਾਨਾ ਵਿਦਿਅਕ ਮਾਹੌਲ ਤੋਂ ਹਟ ਕੇ ਇੱਕ ਵੱਖਰੀ ਤਰ੍ਹਾਂ ਦੀ ਗਤੀਵਿਧੀ ਹੁੰਦੀ ਹੈ ਜਿਸ ਨਾਲ ਜਿੱਥੇ ਬੱਚਿਆਂ ਦੇ ਸਮਾਜਿਕ, ਭੂਗੋਲਿਕ ਅਤੇ ਸੱਭਿਆਚਾਰਕ ਗਿਆਨ ਦਾ ਵਾਧਾ ਤਾਂ ਹੁੰਦਾ ਹੀ ਹੈ ਓਥੇ ਮੌਜ ਮਸਤੀ ਦੇ ਨਾਲ-ਨਾਲ ਜ਼ਿੰਮੇਵਾਰੀ ਤੇ ਆਪਸੀ ਸਹਿਯੋਗ ਜਿਹੇ ਗੁਣ ਵੀ ਪੈਦਾ ਹੁੰਦੇ ਹਨ ।

Related Articles

Back to top button