ਅੰਮ੍ਰਿਤਸਰ ਚੱਲਦੇ ਵਿਆਹ ਸਮਾਗਮ ਚ ਵਲਟੋਹਾ ਸੰਧੂਆਂ ਦੇ ਸਰਪੰਚ ਜਰਮਲ ਸਿੰਘ ਨੂੰ ਅਣਪਛਾਤੇ ਨੌਜਵਾਨਾਂ ਗੋਲੀਆਂ ਮਾਰ ਕੀਤਾ ਕਤਲ
ਪਿੰਡ ਵਲਟੋਹਾ ਸਮੇਤ ਸਮੁੱਚੇ ਇਲਾਕੇ ਚ ਸੋਗ ਦੀ ਲਹਿਰ

ਤਰਨ ਤਾਰਨ 04 ਜਨਵਰੀ ( ਬਿਉਰੋ ) ਤਰਨ ਤਾਰਨ ਦੇ ਪਿੰਡ ਵਲਟੋਹਾ ਤੋੋ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਨੂੰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਪ੍ਰਾਪਤ ਜਾਣਕਾਰੀ ਮੁਤਾਬਿਕ ਉਹ ਅੰਮ੍ਰਿਤਸਰ ਦੇ ਮੈਰੀ ਗੋਲਡ ਪੈਲੇਸ ਚ ਵਿਆਹ ਸਮਾਗਮ ਚ ਪਹੁੰਚੇ ਸਨ ਜਿੱਥੇ ਉਹਨਾਂ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ,ਦੱਸ ਦੇਈਏ ਕਿ ਇਸ ਵਿਆਹ ਸਮਾਗਮ ਚ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਵੀ ਪਹੁੰਚੇ ਹੋਏ ਸਨ ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਸਰਵਨ ਸਿੰਘ ਧੁੰਨ ਨੇ ਦੱਸਿਆ ਕਿ ਸਰਪੰਚ ਜਰਮਲ ਸਿੰਘ ਨੂੰ ਪਿਛਲੇ ਸਮੇਂ ਗੈਂਗਸਟਰਾਂ ਵਲੋਂ ਧਮਕੀਆਂ ਮਿਲ ਰਹੀਆਂ ਸਨ ਜਿਸ ਸਬੰਧੀ ਪੁਲਿਸ ਵਿਭਾਗ ਨੂੰ ਸ਼ਿਕਾਇਤ ਵੀ ਦਿੱਤੀ ਗਈ ,ਉਹਨਾਂ ਦੱਸਿਆ ਕਿ ਸਰਪੰਚ ਜਰਮਲ ਸਿੰਘ ਨੂੰ ਸਕਿਉਰਟੀ ਵੀ ਦਿੱਤੀ ਗਈ ਸੀ ਪਰ ਸਾਇਦ ਅੱਜ ਉਹ ਅਣਗਹਿਲੀ ਕਰ ਗਏ ,ਉਹਨਾਂ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਵਲੋੰ ਗੰਭੀਰਤਾ ਨਾਲ ਹਰ ਪਹਿਲੂ ਤੋੰ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ,ਦੱਸ ਦੇਈਏ ਕਿ ਜਰਮਲ ਸਿੰਘ ਸਰਪੰਚ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵੀ ਵੀ ਸਨ ਜੋ ਸਮੇਂ ਸਮੇਂ ਤੇ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਸਨ ,ਸਰਪੰਚ ਜਰਮਲ ਸਿੰਘ ਦੀ ਮੌਤ ਦੀ ਖਬਰ ਨਾਲ ਪਿੰਡ ਵਲਟੋਹਾ ਸਮੇਤ ਪੂਰੇ ਇਲਾਕੇ ਚ ਸੋਗ ਦੀ ਲਹਿਰ ਹੈ



