ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਗੋਇੰਦਵਾਲ ਸਾਹਿਬ ਖੇਡ ਗਰਾਊਂਡ ਦੀ ਬਾਊਂਡਰੀ ‘ਤੇ 350 ਬੂਟੇ ਲਗਾਉਣ ਦੀ ਸ਼ੁਰੂਆਤ
ਵਾਤਾਵਰਣ ਸਾਫ਼-ਸੁਥਰਾ ਹੋਵੇਗਾ ਤਾਂ ਹੀ ਸਾਡੇ ਖਿਡਾਰੀ ਚੰਗੀ ਸਿਹਤ ਨਾਲ ਮੈਦਾਨ ਵਿੱਚ ਨਿੱਤਰ ਸਕਣਗੇ: ਆਗੂ

ਸ੍ਰੀ ਗੋਇੰਦਵਾਲ ਸਾਹਿਬ 12 ਅਕਤੂਬਰ ( ਰਣਜੀਤ ਸਿੰਘ ਦਿਉਲ ) ਇਤਿਹਾਸਕ ਅਤੇ ਪਵਿੱਤਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੀ ਖੇਡ ਗਰਾਊਂਡ ਵਿਖੇ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਹੇਠ ਖੇਤਰ ਵਧਾਉਣ ਦੇ ਮਕਸਦ ਨਾਲ ਇੱਕ ਸ਼ਲਾਘਾਯੋਗ ਤੇ ਮਿਸਾਲੀ ਪਹਿਲਕਦਮੀ ਕੀਤੀ ਗਈ ਹੈ,ਜਿਸ ਤਹਿਤ ਪਿੰਡ ਦੀ ਖੇਡ ਗਰਾਊਂਡ ਦੀ ਬਾਊਂਡਰੀ ‘ਤੇ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਆਗੂਆਂ ਨੇ ਮਿਲਕੇ ਕੇ ਸਾਂਝੇ ਤੌਰ ‘ਤੇ 350 ਬੂਟੇ ਲਗਾਉਣ ਦੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ, ਇਸ ਮੌਕੇ ਪਿੰਡ ਦੇ ਮੋਹਤਬਰਾਂ ਅਤੇ ਖੇਡ ਪ੍ਰੇਮੀਆਂ ਨੇ ਪੌਦੇ ਲਗਾ ਕੇ ਸਮਾਜ ਨੂੰ ਹਰਿਆਵਲ ਦਾ ਸੁਨੇਹਾ ਦਿੱਤਾ,ਆਮ ਤੌਰ ‘ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੱਖ-ਵੱਖ ਮੁੱਦਿਆਂ ‘ਤੇ ਆਹਮੋ-ਸਾਹਮਣੇ ਹੁੰਦੇ ਹਨ, ਪਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਖੇਡਾਂ ਅਤੇ ਵਾਤਾਵਰਣ ਦੀ ਭਲਾਈ ਲਈ ਸਾਰੀਆਂ ਸਿਆਸੀ ਧਿਰਾਂ ਦੇ ਆਗੂ ਇੱਕ ਮੰਚ ‘ਤੇ ਇਕੱਠੇ ਨਜ਼ਰ ਆਏ,ਇਸ ਮੌਕੇ ਸਰਪੰਚ ਨਿਰਮਲ ਸਿੰਘ ਢੋਟੀ, ਹਰਪ੍ਰੀਤ ਸਿੰਘ ਮਿੰਨਾ, ਹਰਦੇਵ ਸਿੰਘ ਮੱਲੀ, ਕੁਲਦੀਪ ਸਿੰਘ ਔਲਖ, ਪ੍ਰੇਮ ਸਿੰਘ ਪੰਨੂੰ ,ਫਤਹਿ ਸਿੰਘ ਬਾਠ ਅਤੇ ਗੁੁਰਅਵਤਾਰ ਸਿੰਘ ਬੱਬੂ ਪਹਿਲਵਾਨ,ਡਾ ਦਿਲਬਾਗ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਬੂਟੇ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ,
ਮੌਕੇ ਆਗੂਆਂ ਨੇ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨ ਲਈ ਵਚਨਬੱਧ ਹਨ,ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪਾਰਟੀਬਾਜ਼ੀ ਨਾਲੋਂ ਵੱਧ ਜ਼ਰੂਰੀ ਸਾਡੇ ਖੇਤਰ ਦੀ ਹਰਿਆਵਲ ਅਤੇ ਨੌਜਵਾਨਾਂ ਦਾ ਭਵਿੱਖ ਹੈ,ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਸਰੀਰਕ ਅਤੇ ਮਾਨਸਿਕ ਨਿਰੋਗਤਾ ਲਈ ਖੇਡਾਂ ਅਤਿ ਜਰੂਰੀ ਹਨ, ਉਸੇ ਤਰ੍ਹਾਂ ਸਾਡੇ ਜੀਵਨ ਨੂੰ ਬਚਾਉਣ ਲਈ ਵਾਤਾਵਰਣ ਨੂੰ ਸ਼ੁੱਧ ਰੱਖਣਾ ਵੀ ਬਹੁਤ ਜਰੂਰੀ ਹੈ,ਜੇਕਰ ਵਾਤਾਵਰਣ ਸਾਫ਼-ਸੁਥਰਾ ਹੋਵੇਗਾ ਤਾਂ ਹੀ ਸਾਡੇ ਖਿਡਾਰੀ ਚੰਗੀ ਸਿਹਤ ਨਾਲ ਮੈਦਾਨ ਵਿੱਚ ਨਿੱਤਰ ਸਕਣਗੇ,ਕੁਲਦੀਪ ਸਿੰਘ ਔਲਖ, ਹਰਦੇਵ ਸਿੰਘ ਮੱਲੀ ਅਤੇ ਫਤਹਿ ਸਿੰਘ ਬਾਠ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖੇਡ ਗਰਾਊਂਡਾਂ ਵਿੱਚ ਲਗਾਏ ਗਏ ਬੂਟੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ ਅਤੇ ਛਾਂ ਪ੍ਰਦਾਨ ਕਰਨਗੇ। ਖੇਡ ਮੈਦਾਨ ਦੁਆਲੇ ਬੂਟੇ ਲੱਗਣ ਨਾਲ ਨਾ ਕੇਵਲ ਗਰਾਊਂਡ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ, ਸਗੋਂ ਖਿਡਾਰੀਆਂ ਨੂੰ ਖੇਡਣ ਲਈ ਇੱਕ ਤਾਜ਼ਗੀ ਭਰਿਆ ਅਤੇ ਸ਼ੁੱਧ ਮਾਹੌਲ ਵੀ ਮਿਲੇਗਾ, ਆਗੂਆਂ ਨੇ ਦੱਸਿਆ ਕਿ ਖੇਡ ਗਰਾਊਂਡ ਦੀ ਚਾਰਦੀਵਾਰੀ ‘ਤੇ ਲਗਾਏ ਜਾ ਰਹੇ 350 ਬੂਟਿਆਂ ਵਿੱਚ ਛਾਂਦਾਰ,ਅਤੇ ਵਾਤਾਵਰਣ ਨੂੰ ਵੱਧ ਆਕਸੀਜਨ ਦੇਣ ਵਾਲੇ ਪੌਦੇ ਸ਼ਾਮਲ ਕੀਤੇ ਗਏ ਹਨ,ਇਨ੍ਹਾਂ ਪੌਦਿਆਂ ਨੂੰ ਮਹਿਜ਼ ਲਗਾ ਕੇ ਛੱਡਿਆ ਨਹੀਂ ਜਾਵੇਗਾ, ਸਗੋਂ ਇਨ੍ਹਾਂ ਦੀ ਸੰਭਾਲ, ਪਾਣੀ ਦੇਣ ਅਤੇ ਸੁਰੱਖਿਆ ਲਈ ਪਿੰਡ ਦੇ ਨੌਜਵਾਨਾਂ ਅਤੇ ਖਿਡਾਰੀਆਂ ਦੀਆਂ ਵਿਸ਼ੇਸ਼ ਟੀਮਾਂ ਬਣਾਈਆਂ ਜਾਣਗੀਆਂ, ਅੰਤ ਵਿੱਚ ਸਮੂਹ ਆਗੂਆਂ ਨੇ ਇਲਾਕੇ ਦੀ ਨੌਜਵਾਨੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਖੇਡ ਮੈਦਾਨਾਂ ਨਾਲ ਜੁੜਨ,ਇਸ ਦੇ ਨਾਲ ਹੀ ਉਨ੍ਹਾਂ ਹਰੇਕ ਨਾਗਰਿਕ ਨੂੰ ਆਪਣੇ ਆਲੇ-ਦੁੁਆਲੇ ਘੱਟੋ-ਘੱਟ ਇੱਕ ਪੌਦਾ ਲਗਾਉਣ ਅਤੇ ਉਸ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ,ਇਸ ਮੌਕੇ ਪਿੰਡ ਦੇ ਹੋਰ ਵੀ ਕਈ ਪਤਵੰਤੇ ਸੱਜਣ, ਖਿਡਾਰੀ ਅਤੇ ਗਰਾਊਂਡ ਕਮੇਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ, ਜਿਨ੍ਹਾਂ ਨੇ ਸਿਆਸੀ ਆਗੂਆਂ ਦੇ ਇਸ ਸਾਂਝੇ ਅਤੇ ਸ਼ਲਾਘਾਯੋਗ ਕਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ,ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਦਵਿੰਦਰ ਸਿੰਘ ਗਿੱਲ,ਰਣਜੀਤ ਸਿੰਘ, ਅੰਗਰੇਜ ਸਿੰਘ, ਹਰਦਿਆਲ ਸਿੰਘ ਕੰਗ, ਕੈਪਟਨ ਅਨੋਖ ਸਿੰਘ,ਕੰਵਲਜੀਤ ਸਿੰਘ,ਗੁਰਮੁਖ ਸਿੰਘ ਗੁੁਰੀ ਬਾਵਾ, ਸੋਨੂੰ ਜੱਟਾ, ਜੋਬਨਜੀਤ ਸਿੰਘ, ਮਨਦੀਪ ਖ਼ਵਾਸਪੁਰ, ਅਰਸ਼, ਅਜੀਤ ਸਿੰਘ, ਸੁਰਿੰਦਰ ਸਿੰਘ ਢੋਟੀ, ਮੱਖਣ ਸਿੰਘ ਢੋਟੀ, ਬੱਚਿਤਰ ਸਿੰਘ,ਸੁਰਿੰਦਰ ਸਿੰਘ ਢੋਟੀ,ਜਿੰਦਰਪਾਲ ਸਿੰਘ ਹੁੰਦਲ,ਗੋਵਨ ਸੰਧੂ ਆਦਿ ਹਾਜ਼ਰ ਸਨ
<span;>



