ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਰਮਨਜੀਤ ਸਿੰਘ ਸਿੱਕੀ ਵੱਲੋਂ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ
ਨਵੀਆਂ ਨਿਯੁਕਤੀਆਂ ਨਾਲ ਕਾਗਰਸ ਖਡੂਰ ਸਾਹਿਬ ਹਲਕੇ ਚ ਹੋਰ ਮਜਬੂਤ ਹੋਵੇਗੀ : ਸਿੱਕੀ

ਸ੍ਰੀ ਗੋਇੰਦਵਾਲ ਸਾਹਿਬ, 20 ਅਕਤੂਬਰ ( ਬਿਉਰੋ ) ਕਾਂਗਰਸ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਦਿਆਂ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਸ. ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਵੱਖ-ਵੱਖ ਅਹੁਦਿਆਂ ’ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਸੋਨੀਆ ਬ੍ਰਿਗੇਡ ਕਾਂਗਰਸ ਦੇ ਪ੍ਰਧਾਨ ਜਗਦੀਪ ਸਿੰਘ ਬਿੱਟੂ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ,ਇਨ੍ਹਾਂ ਨਿਯੁਕਤੀਆਂ ਰਾਹੀਂ ਪੰਜਾਬ ਪੱਧਰ ਤੋਂ ਲੈ ਕੇ ਮਾਝਾ ਜ਼ੋਨ, ਜ਼ਿਲ੍ਹਾ ਅਤੇ ਬਲਾਕ ਪੱਧਰ ਤੱਕ ਕਈ ਆਗੂਆਂ ਨੂੰ ਜਥੇਬੰਦਕ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਦੌਰਾਨ ਸ੍ਰੀ ਗੋਇੰਦਵਾਲ ਸਾਹਿਬ ਅਤੇ ਹਲਕਾ ਖਡੂਰ ਸਾਹਿਬ ਨਾਲ ਸਬੰਧਤ ਆਗੂਆਂ ਨੂੰ ਵੀ ਅਹਿਮ ਅਹੁਦੇ ਦਿੱਤੇ ਗਏ,ਨਵੀਆਂ ਨਿਯੁਕਤੀਆਂ ਤਹਿਤ ਸੀਨੀਅਰ ਕਾਂਗਰਸੀ ਆਗੂ ਗੁਲਵਿੰਦਰ ਸਿੰਘ ਰਾਏ, ਸ੍ਰੀ ਗੋਇੰਦਵਾਲ ਸਾਹਿਬ ਨੂੰ ਪੰਜਾਬ ਸੋਨੀਆ ਬ੍ਰਿਗੇਡ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਤੇ ਇੰਚਾਰਜ ਮਾਝਾ ਜ਼ੋਨ ਨਿਯੁਕਤ ਕੀਤਾ ਗਿਆ,ਇਸੇ ਤਰ੍ਹਾਂ ਰਘਬੀਰ ਸਿੰਘ ਵਿਰਕ ਨੂੰ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਪੰਜਾਬ ਅਤੇ ਨੌਜਵਾਨ ਆਗੂ ਹਰਵਿੰਦਰ ਸਿੰਘ ਲਾਡੀ ਬਾਠ ਨੂੰ ਪੰਜਾਬ ਸੋਨੀਆ ਬ੍ਰਿਗੇਡ ਕਾਂਗਰਸ ਦਾ ਮੀਤ ਪ੍ਰਧਾਨ ਬਣਾਇਆ ਗਿਆ,ਸਾਬਕਾ ਬਲਾਕ ਪ੍ਰਧਾਨ ਅਤੇ ਸਰਪੰਚ ਮੇਜਰ ਸਿੰਘ ਮੰਮਣਕੇ ਨੂੰ ਮਾਝਾ ਜ਼ੋਨ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ,ਤੇ ਹਰਭੇਜ ਸਿੰਘ ਮੰਮਣਕੇ ਨੂੰ ਮਾਝਾ ਜ਼ੋਨ ਦਾ ਜਨਰਲ ਸਕੱਤਰ ਅਤੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਕੰਬੋਜ ਨੂੰ ਮਾਝਾ ਜ਼ੋਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ,ਇਸ ਤੋਂ ਇਲਾਵਾ ਸ੍ਰੀ ਗੋਇੰਦਵਾਲ ਸਾਹਿਬ ਦੇ ਸਾਬਕਾ ਸਰਪੰਚ ਮੋਹਨ ਸਿੰਘ ਬੱਲਾ ਨੂੰ ਬਲਾਕ ਖਡੂਰ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ,ਇਸ ਮੌਕੇ ਜ਼ਿਲ੍ਹਾ ਪੱਧਰ ’ਤੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਗੁੱਜਰਪੁਰ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਸਰਪੰਚ ਮੇਜਰ ਸਿੰਘ ਭੈਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮਨਦੀਪ ਸਿੰਘ ਚੋਹਲਾ ਸਾਹਿਬ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਤੇ ਥਾਣੇਦਾਰ ਮਨਮੋਹਨ ਸਿੰਘ ਚੋਹਲਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ,ਇਸੇ ਤਰ੍ਹਾਂ ਪਰਮਿੰਦਰ ਸਿੰਘ ਧੂੰਦਾ ਨੂੰ ਜ਼ਿਲ੍ਹਾ ਜਨਰਲ ਸਕੱਤਰ, ਰਣਬੀਰ ਸਿੰਘ ਰਾਣਾ ਅਤੇ ਆੜਤੀਆ ਭੈਲ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਨੌਜਵਾਨ ਆਗੂ ਯਾਦਵਿੰਦਰ ਸਿੰਘ ਨਵੇਂ ਵਰਿਆਂ ਨੂੰ ਜ਼ਿਲ੍ਹਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ,ਬਲਾਕ ਖਡੂਰ ਸਾਹਿਬ ਅਤੇ ਚੋਹਲਾ ਸਾਹਿਬ ਵਿੱਚ ਵੀ ਵੱਖ-ਵੱਖ ਨਿਯੁਕਤੀਆਂ ਕੀਤੀਆਂ ਗਈਆਂ,ਜਿਸ ਚ ਬਾਵਾ ਫੌਜੀ ਦਿਲਾਵਲਪੁਰ ਨੂੰ ਬਲਾਕ ਚੋਹਲਾ ਸਾਹਿਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ, ਜਦਕਿ ਸੀਨੀਅਰ ਪੱਤਰਕਾਰ ਸਤਵਿੰਦਰ ਸਿੰਘ ਬੁੱਗਾ ਨੂੰ ਬਲਾਕ ਖਡੂਰ ਸਾਹਿਬ ਦਾ ਮੀਡਿਆ ਇੰਚਾਰਜ ਬਣਾਇਆ ਗਿਆ,ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਪੂਰਨ ਸਿੰਘ ਮੱਟੂ ਅਤੇ ਬੀਬੀ ਨਿਰਮਲ ਕੌਰ, ਸ੍ਰੀ ਗੋਇੰਦਵਾਲ ਸਾਹਿਬ ਨੂੰ ਬਲਾਕ ਖਡੂਰ ਸਾਹਿਬ ਦੇ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਬੀਬੀ ਰਵਿੰਦਰ ਕੌਰ ਰਾਣੀ ਫਤਿਹਾਬਾਦ ਅਤੇ ਸ. ਸੁਖਦੇਵ ਸਿੰਘ ਨੰਬਰਦਾਰ ਫਤਿਹਾਬਾਦ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ, ਮਾਣਾ ਸਿੰਘ ਧੂੰਦਾ ਦਾ ਅਤੇ ਚਮਕੌਰ ਸਿੰਘ ਧੂੰਦਾ ਨੂੰ ਬਲਾਕ ਖਡੂਰ ਸਾਹਿਬ ਦਾ ਮੀਤ ਪ੍ਰਧਾਨ ਬਣਾਇਆ ਗਿਆ, ਜਦਕਿ ਕਲਵੰਤ ਸਿੰਘ ਮੋਹਲਾ ਚੰਡੀਗੜ੍ਹ ਨੂੰ ਬਲਾਕ ਖਡੂਰ ਸਾਹਿਬ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ,ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਰਮਨਜੀਤ ਸਿੰਘ ਸਿੱਕੀ ਅਤੇ ਪੰਜਾਬ ਸੋਨੀਆ ਬ੍ਰਿਗੇਡ ਕਾਂਗਰਸ ਦੇ ਪ੍ਰਧਾਨ ਜਗਦੀਪ ਸਿੰਘ ਬਿੱਟੂ ਦੀ ਹਾਜ਼ਰੀ ਵਿੱਚ ਨਿਯੁਕਤੀ ਪੱਤਰ ਸੌਂਪੇ ਗਏ,ਇਸ ਮੌਕੇ ਜ਼ਿਲ੍ਹਾ ਪ੍ਰਧਾਨ ਫਾਜਿਲਕਾ ਸਤਵੰਤ ਸਿੰਘ, ਲੁਧਿਆਣਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ, ਕਰਨਲ ਮੁਖਤਿਆਰ ਸਿੰਘ ਘੁੰਮਣ, ਨਿਰਮਲ ਸਿੰਘ ਤਲਵੰਡੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਵੀਨ ਕੋਹਲੀ ਜਨਰਲ ਸਕੱਤਰ ਪੰਜਾਬ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ,ਸਮਾਗਮ ਦੌਰਾਨ ਪਹੁੰਚੇ ਪਤਵੰਤੇ ਸੱਜਣਾਂ ਦਾ ਰਮਨਜੀਤ ਸਿੰਘ ਸਿੱਕੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਪਵਾਰ, ਪੀ.ਏ. ਸਿੱਕੀ ਸਾਹਿਬ ਨੇ ਬਾਖੂਬੀ ਨਿਭਾਈ,
ਕੁੱਲ ਮਿਲਾ ਕੇ ਇਨ੍ਹਾਂ ਨਿਯੁਕਤੀਆਂ ਰਾਹੀਂ ਕਾਂਗਰਸ ਵੱਲੋਂ ਜਥੇਬੰਦਕ ਪੱਧਰ ’ਤੇ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਹੁਣ ਨਵ-ਨਿਯੁਕਤ ਅਹੁਦੇਦਾਰਾਂ ਦੀ ਕਾਰਗੁਜ਼ਾਰੀ ਅਤੇ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਅਹਿਮ ਰਹੇਗੀ।



