
ਤਰਨ ਤਾਰਨ 09 ਫਰਵਰੀ ( ਰਣਜੀਤ ਸਿੰਘ ਦਿਉਲ ) ਮਾਨਯੋਗ ਸ੍ਰੀ ਗੋਰਵ ਯਾਦਵ, ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤੇ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਆਪਰੇਸ਼ਨ ਪ੍ਰਹਾਰ ਫੇਸ-2 ਚਲਾਇਆ ਗਿਆ ਹੈ। ਜਿਸਦੇ ਤਹਿਤ ਸਨੇਹ ਦੀਪ ਸ਼ਰਮਾ , ਆਈ.ਪੀ.ਐਸ, ਡੀ ਆਈ ਜੀ ਫਿਰੋਜ਼ਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਤੇ ਸੁਰੇਂਦਰਾਂ ਲਾਂਬਾ ਐੱਸਐੱਸਪੀ ਤਰਨ ਤਾਰਨ ਦੀ ਟੀਮ ਵੱਲੋ ਜ਼ਿਲ੍ਹੇ ਵਿੱਚ ਗੈਂਗਸਟਰਾਂ ਤੇ ਸਮਾਜ਼ ਵਿਰੋਧੀ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਅਤੇ ਕਾਨੂੰਨ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਣ ਅਤੇ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਪੈਦਾ ਕਰਨ ਵਾਸਤੇ ਸਪੈਸ਼ਲ ਸਰਚ ਆਪਰੇਸ਼ਨ ਤੇ ਹੋਰ ਚੌਕਸੀ ਵਧਾਈ ਗਈ ਹੈ। ਜਿਸਦੇ ਤਹਿਤ ਨਾਕਾਬੰਦੀ , ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਸਰਚ ਅਭਿਆਨ ਅਤੇ ਭੀੜਭਾੜ ਵਾਲੇ ਬਜ਼ਾਰਾ ਵਿੱਚ ਸਰਚ ਅਭਿਆਨ ਚਲਾਏ ਗਏ ਅਤੇ ਜ਼ਿਲ੍ਹੇ ਦੇ ਅੰਦਰੂਨ ਤੇ ਬਾਹਰਵਾਰ ਨਾਕਾ ਪੁਆਇੰਟਾਂ ਤੇ ਦਿਨ-ਰਾਤ ਸਖ਼ਤ ਨਾਕਾਬੰਦੀ ਕੀਤੀ ਗਈ ਹੈ,ਤਰਨ ਤਾਰਨ ਪੁਲੀਸ ਵੱਲੋਂ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਅਪਰਾਧਿਕ ਗਤੀਵਿਧੀਆਂ ਨੂੰ ਰੋਕਣ, ਅਤੇ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਸਰਚ ਓਪਰੇਸ਼ਨ ਚਲਾਇਆ ਗਿਆ ਅਤੇ ਗੈਰ-ਕਾਨੂੰਨੀ ਪਦਾਰਥਾਂ ਦਾ ਪਤਾ ਲਗਾਉਣ ਲਈ ਵੱਖ ਵੱਖ ਜਗ੍ਹਾ ਤੇ ਸਰਚ ਕੀਤੀ ਗਈ, ਇਹ ਆਪ੍ਰੇਸ਼ਨ ਇੱਕ ਸੁਰੱਖਿਅਤ ਮਾਹੌਲ ਬਣਾਉਣਾ ਅਤੇ ਕਿਸੇ ਵੀ ਸੰਭਾਵਿਤ ਜੋਖਮ ਜਾਂ ਘਟਨਾਵਾਂ ਨੂੰ ਰੋਕਣਾ ਹੈ,ਇਸਤੋਂ ਇਲਾਵਾ ਸਪੈਸ਼ਲ ਅਭਿਆਨ ਤਹਿਤ ਤਰਨ ਤਾਰਨ ਪੁਲਿਸ ਨੇ ਕੁੱਲ 40 ਸ਼ੱਕੀ ਵਿਅਕਤੀਆਂ ਨੂੰ ਪੁੱਛ ਗਿੱਛ ਵਾਸਤੇ ਹਿਰਾਸਤ ਵਿੱਚ ਲਿਆ ਗਿਆ ਅਤੇ 30 ਕ੍ਰਿਮਿਨਲ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ, ਜਿਸਤੇ ਇਹਨਾਂ ਪਾਸੋ ਕੁੱਲ 508 ਗ੍ਰਾਮ ਹੈਰੋਇਨ ਅਤੇ 01 ਪਿਸਤੌਲ 32 ਬੋਰ ਬਰਾਮਦ ਕੀਤੇ ਗਏ ਹਨ, ਇਸ ਤੋਂ ਇਲਾਵਾ ਪੰਜ ਬੰਦਿਆਂ ਖ਼ਿਲਾਫ਼ Preventive Action ਕੀਤਾ ਗਿਆ ਤਰਨ ਤਾਰਨ ਪੁਲਿਸ ਵੱਲੋਂ ਸ਼ਹਿਰ ਦੇ ਅੰਦਰੂਨ ਅਤੇ ਬਾਹਰਵਾਰ ਏਰੀਆਂ ਵਿੱਖੇ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਆਉਂਣ ਜਾਣ ਵਾਲੇ ਵਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕਰਕੇ ਸ਼ੱਕੀ ਵਿਅਕਤੀਆ ਪਾਸੋ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਖਾਸ ਕਰਕੇ ਜਿੰਨਾਂ ਵਹੀਕਲਾਂ ਤੇ ਕਾਲੀਆਂ ਫਿਲਮਾਂ//ਜਾਲੀਆਂ ਲੱਗੀਆਂ, ਹੂਟਰ ਲੱਗੇ ਹਨ, ਟੂ-ਵਹੀਲਰ ਤੇ ਟ੍ਰਿਪਲ ਰਾਈਡਿੰਗ, ਪੈਟਰੇਨ ਤੋ ਬਿਨਾ ਨੰਬਰ ਪਲੇਟਾਂ, ਗੱਡੀ ਵਿੱਚ ਮਾਰੂ ਹਥਿਆਰ ਨੂੰ ਚੈਕ ਕਰਕੇ ਚਲਾਣ ਕੀਤੇ ਜਾ ਰਹੇ ਹਨ,ਤਰਨ ਤਾਰਨ ਪੁਲਿਸ, ਵੱਲੋ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰ੍ਹਾ ਦੀਆਂ ਅਫਵਾਹਾਂ ਤੇ ਯਕੀਨ ਨਾ ਕਰਨ ਅਤੇ ਕੋਈ ਲਵਾਰਸ ਚੀਜ਼ ਜਾਂ ਉਹਨਾਂ ਦੇ ਇਲਾਕ ਵਿੱਚ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਸੂਚਿਤ ਕੀਤਾ ਜਾਵੇ। ਪੰਜਾਬ ਪੁਲਿਸ ਆਮ ਪਬਲਿਕ ਦੀ ਜਾਨ-ਮਾਲ ਤੇ ਸੁਰੱਖਿਆ ਲਈ 24 ਘੰਟੇ ਸੇਵਾ ਲਈ ਤੱਤਪਰ ਹੈ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਹਰੇਕ ਨਾਗਰਿਕ ਨਾਲ ਮਿੱਤਰਤਾ ਵਾਲਾ ਰਵੱਈਆਂ ਰੱਖਦੀ ਹੈ ਅਤੇ ਸਮਾਜ ਵਿਰੋਧੀ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਦਿਨ ਰਾਤ ਮਿਹਨਤ ਕਰਕੇ ਅਜਿਹੇ ਅਨਸਰਾਂ ਨੂੰ ਕਾਬੂ ਕਰਕੇ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ।



