ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋ ਬੰਨ ਬੰਣਨ ਲਈ ਦੋ ਲੱਖ ਰੁਪਏ ਦੀ ਰਾਸ਼ੀ ਭੇਂਟ
ਹੜ੍ਹਾਂ ਨੂੰ ਰੋਕਣ ਲਈ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਆਪ ਸਰਕਾਰ : ਰਮਨਜੀਤ ਸਿੱਕੀ

ਸ੍ਰੀ ਗੋਇੰਦਵਾਲ ਸਾਹਿਬ 19 ਅਕਤੂਬਰ ( ਬਿਉਰੋ ) ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਪਿੰਡ ਭੈਲ ਅਤੇ ਪਿੰਡ ਮੁੰਡਾ ਮੰਡ ਖੇਤਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਸਿੱਕੀ ਵੱਲੋ ਬੰਨ ਬਣਨ ਵਾਲੀਆਂ ਸੰਗਤਾਂ ਨੂੰ ਦੋ ਲੱਖ ਰੁਪਏ ਦਾ ਸਹਿਯੋਗ ਦਿੱਤਾ ਅਤੇ ਸੇਵਾ ਕਰ ਰਹੀਆਂ ਸੰਗਤਾਂ ਨੂੰ ਹਰ ਸੰਭਵ ਮਦਦ ਲਈ ਵੀ ਸਿੱਕੀ ਵੱਲੋਂ ਭਰੋਸਾ ਦਿੱਤਾ ਗਿਆ,ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮਨਜੀਤ ਸਿੱਕੀ ਕਿਹਾ ਕਿ ਮੌਜੂਦਾ ਸਰਕਾਰ ਬਿੱਲਕੁਲ ਫੇਲ ਹੋ ਚੁੱਕੀ ਹੈ,ਸਿੱਕੀ ਨੇ ਕਿਹਾ ਕਿ ਹੜ੍ਹਾਂ ਨੂੰ ਰੋਕਣ ਲਈ ਸਰਕਾਰ ਦੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਤੇ ਫਸਲਾਂ ਬਰਬਾਦ ਹੋ ਗਈਆਂ ਪਰ ਸਰਕਾਰ ਬਿੱਲਕੁਲ ਗੂੜੀ ਨੀਂਦ ਸੁੱਤੀ ਨਜ਼ਰ ਆਈ ਹੁਣ ਤੱਕ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਕੋਈ ਮੁਆਵਜ਼ੇ ਦਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਨਾ ਹੀ ਨੁਕਸਾਨੇ ਗਏ ਪਿੰਡਾਂ ਦੇ ਘਰਾਂ ਦਾ ਕੋਈ ਸਰਵਾ ਕੀਤਾ ਗਿਆ ਤੇ ਨਾ ਹੀ ਡਿੱਗੇ ਮਕਾਨਾਂ ਦੇ ਪੈਸੇ ਦਿੱਤੇ ਗਏ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੇ ਪੰਜਾਬ ਨੂੰ ਡਾਵਾ ਡੋਲ ਕਰ ਕੇ ਰੱਖ ਦਿੱਤਾ ਸਿੱਕੀ ਨੇ ਕਿਹਾ ਪੰਜਾਬ ਨੂੰ ਵਿਕਾਸ ਦੇ ਰਾਹਾਂ ਤੇ ਲਿਆਉਣ ਲਈ 2027 ਚ ਕਾਂਗਰਸ ਦੀ ਸਰਕਾਰ ਜ਼ਰੂਰੀ ਹੈ ਤਾ ਜੋ ਫਿਰ ਤੋ ਪੰਜਾਬ ਨੂੰ ਵਿਕਾਸ ਦੇ ਰਾਹਾਂ ਤੇ ਲਿਆਂਦਾ ਜਾ ਸਕੇ,ਇਸ ਮੌਕੇ ਬੰਨ ਤੇ ਸੇਵਾ ਕਰਦੇ ਸੰਤ ਮਾਂਹਪੁਰਸ਼ ਬਾਬਾ ਘੋਲਾਂ ਸਿੰਘ ਜੀ ਨਾਲ ਵੀ ਸਾਬਕਾ ਵਿਧਾਇਕ ਸਿੱਕੀ ਨੇ ਮੁਲਾਕਾਤ ਕੀਤੀ ਅਤੇ ਬਾਬਾ ਜੀ ਤੋ ਅਸ਼ੀਰਵਾਦ ਲਿਆ,ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੋ ਇਲਾਵਾ ਸਰਪੰਚ ਬਲਦੇਵ ਸਿੰਘ ,ਚੇਅਰਮੈਨ ਅਜੈਬ ਸਿੰਘ ,ਸਰਪੰਚ ਮਨਜਿੰਦਰ ਸਿੰਘ ਗੁੱਜਰਪੁਰ,ਯੋਗਾਂ ਸਿੰਘ ਪੰਟਰੋਲ ਪੰਪ ਵਾਲੇ ,ਬਲਵੰਤ ਸਿੰਘ ,ਜੱਸਾ ਡੱਲ,ਹਰਦਿਆਲ ਸਿੰਘ ਚੰਨੀ,ਸੂਬੇਦਾਰ ਦਿਲਬਾਗ ਸਿੰਘ,ਲਖਬੀਰ ਸਿੰਘ ,ਨਿਸ਼ਾਨ ਸਿੰਘ,ਬੀਰਇੰਦਰ ਸਿੰਘ ,ਗੁਰਪ੍ਰੀਤ ਸਿੰਘ ,ਨਿਰਵੈਲ ਸਿੰਘ,ਮੁੰਡਾ ਪਿੰਡ ਅਤੇ ਪਿੰਡ ਭੈਲ ਢਾਏ ਵਾਲਾ ਤੋ ਸਰਪੰਚ ਮੇਜਰ ਸਿੰਘ ਭੈਲ ,ਧੰਨਾ ਸਿੰਘ ਭੈਲ,ਬਲਰਾਜ ਸਿੰਘ ਪਵਾਰ,ਗੁਰਦੀਪ ਸਿੰਘ ,ਸਰਪੰਚ ਪ੍ਰਕਾਸ਼ ਸਿੰਘ ਖੇਲਾ,ਜਸਪਾਲ ਸਿੰਘ ਪਵਾਰ ,ਬਲਵਿੰਦਰ ਸਿੰਘ ਪਵਾਰ,ਹਰਦੀਪ ਸਿੰਘ ਪਵਾਰ,ਪੀਏ ਰਣਜੀਤ ਸਿੰਘ ਰਾਣਾ ਪਵਾਰ ਆਦਿ ਵੀ ਮੌਜੂਦ ਸਨ !