ਸੌਖੀ ਨਹੀ ਹੋਵੇਗੀ ਆਮ ਆਦਮੀ ਪਾਰਟੀ ਲਈ ਤਰਨ ਤਾਰਨ ਦੀ ਜਿਮਨੀ ਚੋਣ ਜਿੱਤਣੀ

ਤਰਨ ਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦੀ ਮੌਤ ਹੋਣ ਤੋਂ ਬਾਅਦ ਖਾਲੀ ਹੋਈ ਹਲਕਾ ਤਰਨ ਤਾਰਨ ਦੀ ਸੀਟ ਤੇ 11 ਨਵੰਬਰ ਨੂੰ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਕਰੀਬਨ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ,ਆਮ ਆਦਮੀ ਪਾਰਟੀ ਨੇ ਪਿਛਲੀਆਂ ਜਿਮਨੀ ਚੋਣਾਂ ਵਾਂਗ ਆਪਣੇ ਕਿਸੇ ਪੁੁੁਰਾਣੇ ਆਗੂ ਜਾਂ ਵਰਕਰ ਨੂੰ ਟਿਕਟ ਦੇਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਚੋਂ ਆਏ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ,ਜਦਕਿ ਪਾਰਟੀ ਦਾਅਵਾ ਕਰਦੀ ਸੀ ਕਿ ਟਿਕਟਾਂ ਪਾਰਟੀ ਚ ਮਿਹਨਤ ਕਰਦੇ ਪੁਰਾਣੇ ਆਮ ਘਰਾਂ ਦੇ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ, 2022 ਚ ਆਮ ਆਦਮੀ ਪਾਰਟੀ ਹਰਮੀਤ ਸਿੰਘ ਸੰਧੂ ਤੇ ਕਈ ਤਰ੍ਹਾਂ ਦੇ ਦੋਸ਼ ਮੜਦੀ ਸੀ ਅਤੇ ਹਰਮੀਤ ਸਿੰਘ ਸੰਧੂ ਵੀ ਲੋਕਾਂ ਨੂੰ ਟੋਪੀ ਵਾਲਿਆਂ ਤੋੰ ਬਚਣ ਦੀ ਸਲਾਹ ਦਿੰਦੇ ਸਨ,ਇਹਦੇ ਨਾਲ ਹੀ ਹਰਮੀਤ ਸਿੰਘ ਸੰਧੂ ਦੇ ਪਾਰਟੀ ਚ ਸ਼ਾਮਿਲ ਹੋਣ ਸਮੇਂ ਤਰਨ ਤਾਰਨ ਹਲਕੇ ਨਾਲ ਸਬੰਧਿਤ ਸੀਨੀਅਰ ਆਪ ਆਗੂਆਂ ਪ੍ਰੈਸ ਕਾਨਫਰੰਸ ਕਰਕੇ ਸੰਧੂ ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਸਨ ,ਸੋ ਇਸ ਕਰਕੇ ਦਿਲਚਸਪ ਹੋਵੇਗਾ ਕਿ ਇਹ ਆਗੂ ਜਿਮਨੀ ਚੋਣ ਚ ਹਰਮੀਤ ਸਿੰਘ ਸੰਧੂ ਦੀ ਦਿਲੋਂ ਮਦਦ ਕਰਦੇ ਹਨ ਜਾਂ ਦਿੱਲੀ ਦੀ ਹਾਈ ਕਮਾਂਡ ਦੀ ਘੂਰ ਤੋੰ ਡਰਦਿਆਂ ਅੰਦਰ ਖਾਤੇ ਵਿਰੋਧ ਕਰਦੇ ਨੇ ,ਇਹ ਜਿਮਨੀ ਚੋਣ ਨੂੰ ਜਿੱਤਣ ਲਈ ਜਿੱਥੇ ਬਾਕੀ ਪਾਰਟੀਆਂ ਪੂਰਾ ਜ਼ੋਰ ਲਾਉਣਗੀਆਂ ਉੱਥੇ ਆਮ ਆਦਮੀ ਪਾਰਟੀ ਲਈ ਇਹ ਜਿਮਨੀ ਚੋਣ ਜਿੱਤਣਾ ਸੌਖਾ ਨਹੀ ਹੋਵੇਗਾ,ਆਮ ਆਦਮੀ ਪਾਰਟੀ ਨੂੰ ਤਰਨ ਤਾਰਨ ਹਲਕੇ ਨੂੰ ਲੁਧਿਆਣਾ ਜਿਮਨੀ ਚੋਣ ਨਾਲ ਜੋੜਕੇ ਨਹੀ ਦੇਖਣਾ ਚਾਹੀਦਾ ,ਕਿਉੁਕਿ ਇੱਥੇ ਮੁੱਦੇ ਜਲੰਧਰ, ਲੁਧਿਆਣੇ ਨਾਲੋਂ ਵੱਖਰੇ ਹਨ ਇਸ ਸੀਟ ਉੱਤੇ ਵੱਡੀ ਗਿਣਤੀ ਚ ਕਿਸਾਨ ਵੋਟਰ ਹਨ ,ਇਸ ਹਲਕੇ ਦੇ ਕਿਸਾਨ ਸ਼ੰਭੂ ਮੋਰਚੇ ਤੇ ਵੱਜੀਆਂ ਡਾਂਗਾਂ ਆਮ ਆਦਮੀ ਪਾਰਟੀ ਨੂੰ ਯਾਦ ਕਰਾ ਸਵਾਲ ਜਰੂਰ ਪੁੱਛਣਗੇ ਅਤੇ ਪਿੰਡਾਂ ਚ ਵਿਰੋਧ ਵੀ ਕਰਨਗੇ,ਇੱਥੋਂ ਦੇ ਧਾਰਮਿਕ ਬਿਰਤੀ ਵਾਲੇ ਲੋਕ ਬਰਗਾੜੀ ਇੰਨਸਾਫ ਲਈ ਸਰਕਾਰ ਨੇ ਹੁਣ ਤੱਕ ਕੀ ਕਰਵਾਈ ਕੀਤੀ ਇਹ ਸਵਾਲ ਪੁੱਛਣਗੇ,ਇਹ ਪੁੱਛਣਗੇ ਕਿ ਬੀਬੀਆਂ ਨੂੰ ਮਿਲਣ ਵਾਲਾ ਇੱਕ ਹਜ਼ਾਰ ਰੁਪਇਆਂ ਦਾ ਕੀ ਬਣਿਆਂ,ਇਹ ਪੁੱਛਣਗੇ ਕਿ ਪੰਜਾਬ ਦੇ ਮੁੱਖ ਅਹੁੁਦਿਆਂ ਤੇ ਗੈਰ ਪੰਜਾਬੀ ਕਿਉ ਬਿਠਾਏ ਗਏ,ਇਹ ਪੁੱਛਣਗੇ ਕਿ ਦਿੱਲੀ ਤੋਂ ਹਾਰੇ ਹੋਏ ਆਪ ਆਗੂ ਪੰਜਾਬ ਸਰਕਾਰ ਤੇ ਕਾਬਜ਼ ਕਿਉ ਹਨ ,ਇਹ ਪੁੱਛਣਗੇ ਕਿ ਸਰਕਾਰ ਨੇ ਤਿੰਨ ਸਾਲ ਬਾਅਦ ਹੀ ਯੁੱਧ ਨਸ਼ਿਆਂ ਵਿਰੋਧ ਕਿਉ ਸ਼ੁਰੂ ਕੀਤਾ,ਇਹ ਪੁੱਛਣਗੇ ਕਿ ਤਿੰਨ ਸਾਲਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਰਨ ਤਾਰਨ ਜਿਲ੍ਹੇ ਨੂੰ ਕਿਹੜਾ ਵਿਸ਼ੇਸ ਪ੍ਰਜੈਕਟ ਦਿੱਤਾ ਜਿਸ ਨਾਲ ਆਮ ਲੋਕਾਂ ਨੂੰ ਫਾਇਦਾ ਹੋਇਆ ਹੋਵੇ ਉਹ ਵੀ ਉਦੋ ਜਦੋੰ ਜਿਲ੍ਹੇ ਚ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਅਤੇ ਇੱਕ ਮੰਤਰੀ ਹੋਵੇ,ਮਤਲਬ ਆਮ ਆਦਮੀ ਪਾਰਟੀ ਨੂੰ ਲੋਕਾਂ ਦੇ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ,ਬੀਤੇ ਦਿਨੀ ਮਜਬੀ ਸਿੱਖ ਸਮਾਜ ਵਲੋਂ ਨਿਹੰਗ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਸਮੇਤ ਮਜਬੀ ਸਿੱਖ ਸਮਾਜ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਡੀ ਸੀ ਤਰਨ ਤਾਰਨ ਨੂੰ ਸੌਪਿਆ,ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਹੋਣ ਤੋੰ ਪਹਿਲਾ ਸਰਕਾਰ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਜਿਮਨੀ ਚੋਣ ਚ ਸਮੂਹ ਜਥੇਬੰਦੀਆਂ ਸਰਕਾਰ ਦਾ ਵਿਰੋਧ ਕਰਨਗੀਆਂ,ਜੇਕਰ ਆਮ ਲੋਕਾਂ ਦੀ ਰਾਏ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਆਮ ਘਰਾਂ ਦੇ ਮੁੰਡੇ ਵਿਧਾਇਕ ਇਸ ਕਰਕੇ ਬਣਾਏ ਸਨ ਕਿ ਇਹ ਸਾਡੀ ਪਹੁੰਚ ਚ ਹੋਣਗੇ ਪਰ ਇਹ ਲੋਕ ਤਾਂ ਕਿਸੇ ਦਾ ਫੋਨ ਚੱਕਣਾ ਵੀ ਮੁਨਾਸਿਬ ਨਹੀ ਸਮਝਦੇ ,ਬੇਸ਼ੱਕ ਸੂਬੇ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਸੰਦ ਕਰਦੇ ਨੇ ਪਰ ਹਰ ਹਲਕੇ ਦੇ ਲੋਕ ਆਪਣੇ ਵਿਧਾਇਕਾਂ ਤੋੰ ਨਿਰਾਸ਼ ਨਜ਼ਰ ਆ ਰਹੇ ਹਨ ,ਇੱਥੋਂ ਤੱਕ ਕਿ ਕਈ ਵਿਧਾਇਕ ਅਤੇ ਮੰਤਰੀ ਤਾਂ ਪੱਤਰਕਾਰਾਂ ਦੇ ਫੋਨ ਵੀ ਨਹੀ ਸੁਣਦੇ ,ਜਿਸ ਕਰਕੇ ਸਰਕਾਰ ਅਤੇ ਲੋਕਾਂ ਵਿਚਲਾ ਫਾਸਲਾ ਤਰਨ ਤਾਰਨ ਜਿਮਨੀ ਚੋਣ ਚ ਨੁਕਸਾਨ ਕਰ ਸਕਦਾ,ਇਸ ਤੋੰ ਇਲਾਵਾ ਸੂਬੇ ਦੀ ਡਾਵਾਂਡੋਲ ਕਾਨੂੰਨ ਵਿਵਸਥਾ ਤੋਂ ਵੀ ਸੂਬੇ ਦੇ ਲੋਕ ਪ੍ਰੇਸ਼ਾਨ ਹਨ ,ਆਏ ਦਿਨ ਫਿਰੌਤੀ ਦੀਆਂ ਕਾਲਾਂ ਵਪਾਰੀਆਂ ਨੂੰ ਆ ਰਹੀਆਂ ਹਨ ਤੇ ਫਿਰੌਤੀ ਨਾ ਦੇਣ ਤੇ ਸ਼ਰੇਆਮ ਗੈਗਸਟਰਾਂ ਵਲੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ,ਸੋ ਇਹ ਸੀਟ ਜਿੱਤਣ ਲਈ ਆਮ ਆਦਮੀ ਪਾਰਟੀ ਪੂਰੀ ਵਾਹ ਲਾਉਣੀ ਪਵੇਗੀ