ਤਰਨ ਤਾਰਨਪੰਜਾਬ

ਤਰਨ ਤਾਰਨ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 02 ਕਿੱਲੋ 516 ਗ੍ਰਾਮ ਹੈਰੋਇਨ ਅਤੇ 01 ਲੱਖ 25 ਹਜ਼ਾਰ ਰੁਪਏ ਡਰੱਗ ਮਨੀ ਬ੍ਰਾਮਦ

ਤਰਨ ਤਾਰਨ 09 ਸਤੰਬਰ ( ਬਿਉਰੋ ) ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਦੀਪਕ ਪਾਰਕ ਐੱਸ.ਐੱਸ.ਪੀ ਤਰਨ ਤਾਰਨ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸ੍ਰੀ ਰਿਪਤਾਪਨ ਸਿੰਘ ਐੱਸ.ਪੀ.ਡੀ ਤਰਨ ਤਾਰਨ, ਸੁਖਬੀਰ ਸਿੰਘ ਡੀ.ਐੱਸ.ਪੀ.ਡੀ ਤਰਨ ਤਾਰਨ ਵੱਲੋਂ ਨਸ਼ੇ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਜਿਸ ਤਹਿਤ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਉਹਨਾਂ ਦੀ ਟੀਮ ਵਲੋਂ ਸਰਹੱਦ ਪਾਰੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 02 ਕਿੱਲੋ 516 ਗ੍ਰਾਮ ਹੈਰੋਇਨ ਅਤੇ 01 ਲੱਖ 25 ਹਜ਼ਾਰ ਰੁਪਏ ਡਰੱਗ ਮਨੀ ਬ੍ਰਾਮਦ ਕਰਨ ਚ ਸਫਲਤਾ ਹਾਂਸਲ ਕੀਤੀ ਹੈ ਇਸ ਸਬੰਧੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਤਕਨੀਕੀ ਇੰਨਟੈਲੀਜੈਂਸ ਅਤੇ ਹੋਊਮਨ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਲਵਿੰਦਰ ਸਿੰਘ ਵਾਸੀ ਭਾਈ ਲੱਧੂ ਅਤੇ ਇਸਦੀ ਪਤਨੀ ਬਲਜਿੰਦਰ ਕੌਰ ਅਤੇ ਦੂਸਰੀ ਪਤਨੀ ਮਨਪ੍ਰੀਤ ਕੌਰ ਤਿੰਨਾ ਦੇ ਪਾਕਿਸਤਾਨ ਦੇ ਸਮਗਲਰਾਂ ਨਾਲ ਸਬੰਧ ਹਨ ਜੋ ਪਾਕਿਸਤਾਨ ਦੇ ਸਮਗੱਲਰਾਂ ਨਾਲ ਤਾਲਮੇਲ ਕਰਕੇ ਭਾਰਤ ਪਾਕਿਸਤਾਨ ਬਾਰਡਰ ਤੋਂ ਵੱਖ ਵੱਖ ਤਰੀਕਿਆਂ ਰਾਹੀਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਮੰਗਵਾ ਕੇ ਤਰਨ ਤਾਰਨ ਅਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਸਪਲਾਈ ਕਰਦੇ ਹਨ। ਜੋ ਕਿ ਇਹਨਾਂ ਨੇ ਆਪਣੇ ਘਰ ਵਿੱਚ ਹੈਰੋਇਨ ਦੀ ਵੱਡੀ ਖੇਪ ਮੰਗਵਾਕੇ ਲੁੁਕਾ ਕੇ ਰੱਖੀ ਹੈ,ਜਿਸਤੇ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਦੇ ਘਰ ਰੇਡ ਕਰਕੇ ਬਲਜਿੰਦਰ ਕੌਰ ਅਤੇ ਮਨਪ੍ਰੀਤ ਕੌਰ ਪਤਨੀਆਂ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀਆਨ ਭਾਈ ਲੱਧੂ ਥਾਣਾ ਸਦਰ ਪੱਟੀ ਨੂੰ ਕਾਬੂ ਕਰਕੇ ਤਾਲਾਸ਼ੀ ਦੌਰਾਨ ਇਹਨਾਂ ਪਾਸੋਂ 02 ਕਿੱਲੋ 516 ਗ੍ਰਾਮ ਹੈਰੋਇਨ, 01 ਲੱਖ 25 ਹਜ਼ਾਰ ਰੁਪਏ ਡਰੱਗ ਮਨੀ (ਭਾਰਤੀ ਕਰੰਸੀ) ਬ੍ਰਾਮਦ ਕਰਕੇ ਥਾਣਾ ਸਦਰ ਪੱਟੀ ਕੇਸ ਦਰਜ਼ ਕਰਕੇ ਪੁੱਛ-ਗਿੱਛ ਅਮਲ ਵਿੱਚ ਲਿਆਂਦੀ ਗਈ,ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕੀ ਇਹਨਾਂ ਦੋਸ਼ਣਾਂ ਅਤੇ ਇਹਨਾਂ ਦੇ ਘਰਵਾਲੇ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਪਾਕਿਸਤਾਨ ਦੇ ਸਮਗੱਲਰਾ ਨਾਲ ਸਬੰਧ ਹਨ,ਜੋ ਇਹ ਪਾਕਿਸਤਾਨ ਦੇ ਸਮਗਲਰਾਂ ਰਾਹੀ ਭਾਰਤ ਪਾਕਿਸਤਾਨ ਬਾਰਡਰ ਤੋਂ ਵੱਖ ਵੱਖ ਤਰੀਕਿਆਂ ਰਾਹੀ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਤਰਨ ਤਾਰਨ ਅਤੇ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਸਪਲਾਈ ਕਰਦੇ ਸਨ,ਉਹਨਾਂ ਦੱਸਿਆ ਕਿ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਹਨਾਂ ਦੱਸਿਆ ਕਿ ਬਲਜਿੰਦਰ ਕੌਰ ਅਤੇ ਮਨਪ੍ਰੀਤ ਕੌਰ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਦੌਰਾਨ ਇਹਨਾਂ ਪਾਸੋੰ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Back to top button