ਅੰਮ੍ਰਿਤਸਰ
ਦਰਬਾਰ ਸਾਹਿਬ ਬਾਹਰ ਸੁਖਬੀਰ ਬਾਦਲ ‘ਤੇ ਹਮਲੇ ਦੀ ਕੋਸ਼ਿਸ਼, ਪੁਲਿਸ ਨੇ ਕੀਤੇ ਅਹਿਮ ਖੁਲਾਸੇ

- ਅੰਮ੍ਰਿਤਸਰ 04 ਦਸੰਬਰ ( ਰਣਜੀਤ ਸਿੰਘ ਦਿਉਲ )ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਸੇਵਾ ਕਰਦਿਆਂ ਤੇ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ,ਸੂਤਰਾਂ ਮੁਤਾਬਕ ਗੋਲੀ ਚਲਾਉਣ ਵਾਲਾ ਵਿਅਕਤੀ ਭੀੜ ਵਿੱਚ ਸ਼ਾਮਿਲ ਸੀ। ਸੁਖਬੀਰ ਬਾਦਲ ਉੱਤੇ ਹਮਲਾ ਬਹੁਤ ਹੀ ਨੇੜਿਓਂ ਹੋਇਆ।ਇਸ ਮਾਮਲੇ ਦੇ ਵੀਡੀਓ ਫ਼ੁੱਟੇਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੁਖਬੀਰ ਬਾਦਲ ਦੀ ਲੱਤ ਉੱਤੇ ਸੱਟ ਲੱਗੀ ਹੋਣ ਕਾਰਨ ਵੀਲ੍ਹ ਚੇਅਰ ਉੱਤੇ ਬੈਠ ਕੇ ਦਰਬਾਰ ਸਾਹਿਬ ਬਾਹਰ ਸੇਵਾ ਨਿਭਾ ਰਹੇ ਸਨ। ਜਿਸ ਦੌਰਾਨ ਉਨ੍ਹਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ ਕੀਤੀ ਗਈ, ਇਸ ਹਾਦਸੇ ਵਿੱਚ ਸੁਖਬੀਰ ਬਾਦਲ ਦਾ ਬਚਾਅ ਹੋ ਗਿਆ ਹੈ,ਕਥਿਤ ਤੌਰ ‘ਤੇ ਹਮਲਾ ਕਰਨ ਵਾਲਾ ਵਿਅਕਤੀ ਨਰਾਇਣ ਸਿੰਘ ਜੌੜਾ ਦਲ ਖਾਲਸਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਵਿਅਕਤੀ ਨਰਾਇਣ ਸਿੰਘ ਲਗਾਤਾਰ ਦੂਜੇ ਦਿਨ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ,ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾ ਤੋੰ ਹੀ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾ ਰਹੀ ਸੀ ,ਉਹਨਾਂ ਦੱਸਿਆ ਕਿ ਹਮਲਾਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਵਲੋੰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵਲੋੰ ਹਮਲੇ ਦੀ ਨਿਖੇਧੀ :-ਇਸ ਮਾਮਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਵੀ ਇਸ ਘਟਨਾ ਤੇ ਪ੍ਰਤੀਕਿਰਿਆ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉੱਤੇ ਇੱਕ ਨਿਮਾਣੇ ਸਿੱਖ ਵਾਂਗ ਨਤਮਸਤਕ ਹੋਏ ਹਾਂ,ਆਪਣੀ ਸੇਵਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਜਿਹੜੇ ਇਸ ਵੇਲੇ ਰਾਮਦਾਸ ਦੇ ਦੁਆਰ ਤੇ ਸੇਵਾ ਦੇ ਰਹੇ ਸੀ ਫਾਇਰਿੰਗ ਕਰਕੇ ਜਾਨ ਲੇਵਾ ਹਮਲਾ ਹੋਇਆ,ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਿਖੇਧੀ ਕਰਦਾ , ਪੰਜਾਬ ਵਾਸਤੇ ਇਹ ਬਹੁਤ ਵੱਡੀ ਘਟਨਾ ਹੈ। ਕਿ ਅੱਜ ਪੰਜਾਬ ਨੂੰ ਕਿਹੜੇ ਪਾਸੇ ਧੱਕ ਰਹੇ ਹਾਂ।”