ਤਰਨ ਤਾਰਨ

ਪਿੰਡ ਕੋਟ ਦਾਤਾ ਦੇ ਕਈ ਪਰਿਵਾਰ ‘ਆਮ ਆਦਮੀ ਪਾਰਟੀ ‘ ਚ ਸ਼ਾਮਿਲ

ਪੰਜਾਬ ਵਾਸੀ ਆਪ ਸਰਕਾਰ ਤੋਂ ਪੂਰੀ ਤਰਾਂ ਖੁਸ਼ ਤੇ ਸੰਤੁਸ਼ਟ :-ਲਾਲਜੀਤ ਭੁੱਲਰ

ਤਰਨ ਤਾਰਨ 16 ਦਸੰਬਰ ( ਰਣਜੀਤ ਸਿੰਘ ਦਿਉਲ )ਪੱਟੀ ਹਲਕੇ ਦੇ ਪਿੰਡ ਕੋਟ ਦਾਤਾ ਤੋਂ ਸਾਬਕਾ ਸਰਪੰਚ,ਪੰਚ ਕਾਂਗਰਸ ਤੇ ਅਕਾਲੀਦਲ ਪਾਰਟੀ ਨੂੰ ਅਲਵਿਦਾ ਕਹਿ ਕੇ ਕਈ ਪਰਿਵਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਾਂਗਰਸ ਤੇ ਅਕਾਲੀਦਲ ਪਾਰਟੀ ਨੂੰ ਛੱਡ ਕੇ ਆਏ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਦਿਆ ਜੀ ਆਇਆ ਨੂੰ ਆਖਿਆ ਤੇ ਸਨਮਾਨਿਤ ਕੀਤਾ, ਇਸ ਮੌਕੇ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੱਟੀ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਪੰਜਾਬ ਨੂੰ ਵਿਕਾਸ ਪੱਖੋਂ ਬੁਲੰਦੀਆਂ ਤੇ ਪਹੁੰਚਾਉਣ ਵਾਲੀਆ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਕੈਬਨਿਟ ਮੰਤਰੀ ਭੁੱਲਰ ਨੇ ਕਿਹਾ ਕਿ ਉਹਨਾਂ ਵੱਲੋਂ ਹਲਕੇ ਦੇ ਹਰੇਕ ਕਸਬੇ ਤੇ ਪਿੰਡਾਂ ਦਾ ਸਰਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਤੇ ਬਹੁਤ ਜਲਦੀ ਹਲਕੇ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਜਾਵੇਗਾ ਉਹਨਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਹਰ ਵਰਗ ਦੀ ਹਤੈਸ਼ੀ ਸਰਕਾਰ ਹੈ ਤੇ ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਦੀ ਭਲਾਈ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਪੰਜਾਬ ਵਾਸੀਆਂ ਨਾਲ ਕੀਤੇ ਗਏ ਆਪਣੇ ਸਾਰੇ ਵਾਅਦੇ ਵੀ ਪੂਰੇ ਕੀਤੇ ਜਾ ਰਹੇ ਹਨ ਜਿਸ ਦੀ ਵਜ੍ਹਾ ਨਾਲ ਆਮ ਪੰਜਾਬ ਵਾਸੀ ਆਪ ਸਰਕਾਰ ਤੋਂ ਪੂਰੀ ਤਰ੍ਹਾਂ ਖੁਸ਼ ਤੇ ਸੰਤੁਸ਼ਟ ਹਨ ਤੇ ਜਿਸ ਤਹਿਤ ਅੱਜ ਪਿੰਡ ਦਾਤਾ ਤੋਂ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ ਜਿੰਨ੍ਹਾਂ ਵਿਚ ਪਿੰਡ ਕੋਟ ਦਾਤਾ ਤੋ ਅਕਾਲੀਦਲ ਦੇ ਸਾਬਕਾ ਸਰਪੰਚ ਸਵਰਗਵਾਸੀ ਗੁਰਮੁੱਖ ਸਿੰਘ ਦਾ ਪਰਿਵਾਰ ਤੇ ਸਾਬਕਾ ਸਰਪੰਚ ਨਿਰਮਲ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ,ਹਰਦੇਵ ਸਿੰਘ, ਤਰਸੇਮ ਸਿੰਘ, ਗੁਰਦੇਵ ਸਿੰਘ, ਗੁਰਜੰਟ ਸਿੰਘ, ਬੇਅੰਤ ਸਿੰਘ, ਦਿਲਬਾਗ ਸਿੰਘ ਮੈਂਬਰ, ਵਿਕਰਮਜੀਤ ਸਿੰਘ, ਭਿੰਦਾ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ, ਭਾਈ ਲਖਵਿੰਦਰ ਸਿੰਘ ਨੰਬਰਦਾਰ,ਮਨਪ੍ਰੀਤ ਸਿੰਘ ਮੈਂਬਰ ਆਦਿ ਸ਼ਾਮਿਲ ਹੋਏ।

Related Articles

Back to top button