ਤਰਨ ਤਾਰਨ

ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਅੰਮ੍ਰਿਤਸਰ ਐਮ ਸੀ ਇਲੈਕਸ਼ਨਾਂ ਵਿੱਚ ਕੀਤਾ ਚੋਣ ਪ੍ਰਚਾਰ

ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋੰ ਸੂਬੇ ਦੇ ਲੋਕ ਸ਼ੰਤੁਸਟ :ਲਾਲਪੁਰਾ

ਤਰਨ ਤਾਰਨ 18 ਦਸੰਬਰ ( ਰਣਜੀਤ ਸਿੰਘ ਦਿਉਲ ) ਪਾਰਟੀ ਹਾਈ ਕਮਾਂਡ ਵਲੋੰ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਡਿਊਟੀ ਅੰਮ੍ਰਿਤਸਰ ਐਮ ਸੀ ਚੋਣਾਂ ਵਿੱਚ ਲਗਾਈ ਗਈ ਹੈ,ਜਿਸ ਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਵਾਰਡ ਨੰਬਰ 13 ਵਿੱਚ ਬੀਬੀ ਗੁਰਵਿੰਦਰ ਕੌਰ ਦੇ ਹੱਕ ਵਿੱਚ ਆਪਣੀ ਜਿੰਮੇਵਾਰੀ ਸਮਝਦੇ ਹੋਏ ਚੋਣ ਪ੍ਰਚਾਰ ਕੀਤਾ । ਜਿੱਥੇ ਬੀਬੀ ਗੁਰਵਿੰਦਰ ਕੌਰ ਦੇ ਪਤੀ ਗੁਲਜਾਰ ਸਿੰਘ ਬਿੱਟੂ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਉਹਨਾਂ ਦੀ ਚੋਣ ਕੰਪੇਨ ਨੂੰ ਹੁਲਾਰਾ ਦੇਣ ਲਈ ਉੱਥੇ ਪਹੁੰਚਣ ਤੇ ਜੀ ਆਇਆਂ ਨੂੰ ਆਖਿਆ ਅਤੇ ਉਹਨਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ,ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਹਰ ਕੀਤੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਤੇ ਜੋ ਰਹਿੰਦੇ ਵਾਅਦੇ ਹਨ ਉਹ ਵੀ ਜਲਦ ਪੂਰੇ ਕਰ ਦਿੱਤੇ ਜਾਣਗੇ,ਉਹਨਾਂ ਕਿਹਾ ਕਿ ਵਾਰਡ ਪੱਧਰ ਤੇ ਐਮ ਸੀ ਹੀ ਹਨ ਜੋ ਤੁਹਾਡੇ ਨਾਲ ਜੁੜ ਕੇ ਤੁਹਾਡੇ ਨਿੱਜੀ ਅਤੇ ਸਾਂਝੇ ਕੰਮਾਂ ਨੂੰ ਸਰਕਾਰ ਨਾਲ ਰਾਬਤਾ ਕਰਕੇ ਹੱਲ ਕਰ ਸਕਦਾ ਹੈ , ਉਹਨਾਂ ਕਿਹਾ ਕਿ ਗੁਲਜਾਰ ਸਿੰਘ ਬਿੱਟੂ ਦੀ ਧਰਮ ਪਤਨੀ ਬੀਬੀ ਗੁਰਵਿੰਦਰ ਕੌਰ ਇੱਕ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਹਨ ਅਤੇ ਦਿਆਲੂ ਹਨ ਜੋ ਲੋਕਾਂ ਦੀ ਗੱਲ ਨੂੰ ਉਹਨਾਂ ਦੀ ਸਮੱਸਿਆ ਨੂੰ ਬੜੇ ਧਿਆਨ ਨਾਲ ਸੁਣਨਗੇ ਅਤੇ ਉਹਨਾਂ ਨੂੰ ਸਰਕਾਰ ਪਾਸੋਂ ਹੱਲ ਕਰਾਉਣਗੇ।ਉਹਨਾਂ ਨੇ ਬੀਬੀ ਗੁਰਵਿੰਦਰ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਆਪਣੀ ਇੱਕ- ਇੱਕ ਕੀਮਤੀ ਵੋਟ ਪਾ ਕੇ ਵੱਡੀ ਲੀਡ ਨਾਲ ਜਿਤਾਉਣ ਦੀ ਬੇਨਤੀ ਕੀਤੀ ਤੇ ਨਾਲ ਹੀ ਆਪਣੇ ਸਰਕਾਰ ਦੇ ਢਾਈ ਸਾਲ ਕਾਰਜ ਕਰਦਿਆਂ ਪ੍ਰਾਪਤੀਆਂ ਨੂੰ ਗਿਣਾਇਆ।ਇਸ ਮੌਕੇ ਉਹਨਾਂ ਦੇ ਨਾਲ ਹਰਜੀਤ ਸਿੰਘ ਸੰਧੂ, ਅਮਰਿੰਦਰ ਸਿੰਘ ਐਮੀ, ਨਿਰਮਲ ਸਿੰਘ ਢੋਟੀ, ਹਰਕੀਰਤ ਸਿੰਘ (ਕਰਨ) ਪੀ.ਏ ਆਦਿ ਹਾਜਰ ਸਨ.

Related Articles

Back to top button