ਤਰਨ ਤਾਰਨ

ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

ਤਰਨ ਤਾਰਨ 18 ਦਸੰਬਰ ( ਰਣਜੀਤ ਸਿੰਘ ਦਿਉਲ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵਿੱਚ ਦੋਵਾਂ ਫੋਰਮਾ ਦੇ ਸੱਦੇ ਉੱਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਅਗਵਾਹੀ ਵਿੱਚ ਤਰਨ ਤਾਰਨ, ਰੇਲਵੇ ਸਟੇਸ਼ਨ ਵਿਖੇ ਰੇਲਾਂ ਦਾ ਚੱਕਾ ਜਾਮ ਕਰਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ਸੂਬਾ ਆਗੂ ਸਤਨਾਮ ਸਿੰਘ ਪੰਨੂ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।ਜ਼ਿਲ੍ਹਾ ਤਰਨ ਤਾਰਨ ਤੋਂ ਪ੍ਰੈਸ ਬਿਆਨ ਯਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ ,, ਰੇਸ਼ਮ ਸਿੰਘ ਘੁਰਕਵਿੰਡ, ਜਰਨੈਲ ਸਿੰਘ ਨੂਰਦੀ, ਪਿ੍ੰਸੀਪਲ ਨਵਤੇਜ ਸਿੰਘ ਏਕਲਗੱਡਾ, ਭੁਪਿੰਦਰ ਸਿੰਘ ਭਿੰਦਾ ਖਡੂਰ ਸਾਹਿਬ ,ਰਣਯੋਧ ਸਿੰਘ ਗੱਗੋਬੂਆ ,ਬੀਬੀ ਰਣਜੀਤ ਕੌਰ ਜੰਡੋਕੇ ਨੇ ਕਿਹਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਜੇਕਰ ਕਿਸਾਨਾਂ ,ਮਜ਼ਦੂਰ, ਨੌਜਵਾਨ ਬੀਬੀਆਂ ਨੂੰ ਸੜਕਾਂ ਅਤੇ ਰੇਲ ਦੀਆਂ ਪਟੜੀਆਂ ਤੇ ਪੋਹ ਦੀ ਠੰਡ ਅਤੇ ਅੱਤ ਗਰਮੀ ਵਿੱਚ ਲੰਮੇ ਸਮੇਂ ਤੋਂ ਬੈਠੇ ਕਿਸਾਨਾਂ ਨੂੰ ਆਪਣੇ ਹੱਕ ਨਹੀਂ ਮਿਲ ਰਹੇ ਜੋ ਪਿਛਲੇ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਮੰਨੇ ਗਏੇ ਸਨ। 23 ਫਸਲਾਂ ਤੇ ਖਰੀਦ ਦੀ ਗਰੰਟੀ ਕਾਨੂੰਨ ਬਣਾਉਣ ਦੀ ਰਿਪੋਰਟ 2011 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਆਪਣੀ ਹੀ ਪ੍ਰਧਾਨਗੀ ਹੇਠ ਬਣੀ ਰਿਪੋਰਟ ਸਰਕਾਰ ਕੋਲ ਪਈ ਹੈ। ਇਸੇ ਤਰ੍ਹਾਂ 2006 ਦੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਕੇਂਦਰ ਸਰਕਾਰ ਕੋਲ ਪਈ ਹੈ। 2021 ਵਿੱਚ ਸਰਕਾਰ ਵੱਲੋਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ ਦਵਾਇਆ ਸੀ। ਸਰਕਾਰ ਵੱਲੋਂ ਆਪ ਹੀ ਬਣਾਈਆਂ ਕਮੇਟੀਆਂ ਦੀਆਂ ਰਿਪੋਰਟਾਂ ਨਾ ਲਾਗੂ ਕਰਕੇ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ ਹੈ। ਸ਼ਾਂਤਮਈ ਆਪਣੇ ਦੇਸ਼ ਦੀ ਰਾਜਧਾਨੀ ਵੱਲ ਸ਼ੰਭੂ ਬਾਰਡਰ ਤੋਂ ਜਾ ਰਹੇ ਕਿਸਾਨਾਂ ਦੇ ਜੱਥੇ ਤੇ ਸਰਕਾਰ ਬਹੁਤ ਅੱਤਿਆਚਾਰ ਕਰ ਰਹੀ ਹੈ ।ਅੱਥਰੂ ਗੈਸ ਦੇ ਗੋਲੇ ਪਲਾਸਟਿਕ ਵਾਲੀਆਂ ਗੋਲੀਆਂ ਗੰਦੇ ਪਾਣੀ ਦੀਆਂ ਬਿਛਾੜਾਂ ਨਾਲ ਸੈਂਕੜੇ ਕਿਸਾਨ ਜ਼ਖ਼ਮੀ ਹੋ ਚੁੱਕੇ ਹਨ। ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹਨ। ਜਿਨ੍ਹਾਂ ਦੀ ਸਿਹਤ ਡਾਕਟਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਬਹੁਤ ਗੰਭੀਰ ਹੈ। ਪਰ ਦੇਸ਼ ਦੀ ਸਰਕਾਰ ਆਪਣੀ ਸੱਤਾ ਦੇ ਨਸ਼ੇ ਵਿੱਚ ਚੂਰ ਹੈ। ਜਿਹੜਾ ਕਿਸਾਨ ਦੇਸ਼ ਦਾ ਢਿੱਡ ਭਰਦਾ ਹੈ। ਅੱਜ ਉਸ ਨੂੰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਆਪ ਭੁਖਿਆ ਰਹਿ ਕੇ ਮਰਨ ਵਰਤ ਰੱਖਣਾ ਪੈ ਰਿਹਾ ਹੈ ।ਇਹ ਦੁਨਿਆ ਦੇ ਸਭ ਤੋਂ ਵੱਡੇ ਲੋਕ ਤੰਤਰ ਦਾ ਘਾਣ ਹੈ। ਕਿਸਾਨ ਨੇ ਕਿਹਾ ਕਿ ਜੇਕਰ ਕਿਸਾਨ ਖੇਤੀ ਸੈਕਟਰ ਵਿੱਚੋਂ ਬਾਹਰ ਨਿਕਲਦਾ ਹੈ। ਇਸ ਦਾ ਸਿੱਧੇ ਤੌਰ ਤੇ ਸਾਰੇ ਵਰਗਾਂ ਤੇ ਅਸਰ ਪਵੇਗਾ ਮੰਗਿਆਈ ਅਸਮਾਨ ਛੂਵੇਗੀ ਦੇਸ਼ ਦੀ ਇਕੋਨਮੀ ਤੇ ਅਸਰ ਪਵੇਗਾ। ਗਰੀਬੀ ਅਮੀਰੀ ਦਾ ਪਾੜਾ ਹੋਰ ਵਧੇਗਾ। ਛੋਟਾ ਵਪਾਰੀ ਅਤੇ ਦੁਕਾਨਦਾਰ ਇਸ ਚਪੇਟ ਵਿੱਚ ਆਵੇਗਾ। ਇਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਵੱਡੇ ਵੱਡੇ ਮਾਲਾਂ ਵਿੱਚ ਕਣਕ ਅਤੇ ਹੋਰ ਖਾਣ ਦੀਆਂ ਚੀਜ਼ਾਂ ਪੰਜ ਗੁਣਾ ਵੱਧ ਰੇਡ ਤੇ ਮੌਲਾਂ ਵਿੱਚ ਵਿਕ ਰਹੀਆਂ ਹਨ। ਇਸ ਕਰਕੇ ਦੇਸ਼ ਦੇ ਹਰ ਵਰਗ ਨੂੰ ਅਪੀਲ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਇਸ ਹੱਕ ਸੱਚ ਦੀ ਲੜਾਈ ਵਿੱਚ ਹਰ ਵਰਗ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ। ਜਿਸ ਦਾ ਸੰਕੇਤ ਦੇਂਦਿਆਂ ਅੱਜ ਤਿੰਨ ਘੰਟੇ ਦਾ ਚੱਕਾ ਜਾਮ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਜੇਕਰ ਸਰਕਾਰ ਜਲਦ ਤੋਂ ਜਲਦ ਮੰਗਾ ਵੱਲ ਧਿਆਨ ਨਹੀਂ ਦੇਦੀ ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ ਕੀਤਾ ਜਾਏਗਾ ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ।ਇਸ ਮੌਕੇ ਹੋਰਨਾਂ ਤੋ ਇਲਾਵਾ ਸਲਵਿੰਦਰ ਸਿੰਘ ਜੀਉਬਾਲਾ, ਕੁਲਵਿੰਦਰ ਸਿੰਘ ਕੈਰੋਵਾਲ, ਪਰਮਜੀਤ ਸਿੰਘ ਛੀਨਾ, ਮੇਹਰ ਸਿੰਘ ਤਲਵੰਡੀ, ਸਵਰਨ ਸਿੰਘ ਵਲੀਪੁਰ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਦਿਲਬਾਗ ਸਿੰਘ ਪਹੁਵਿੰਡ, ਗੁਰਭੇਜ ਸਿੰਘ ਧਾਰੀਵਾਲ, ਨਰੰਜਣ ਸਿੰਘ ਬਰਗਾੜੀ, ਬੀਬੀ ਜਸਬੀਰ ਕੋਰ ਬੁੱਗਾ ਆਦਿ ਆਗੂ ਹਾਜਿਰ ਸਨ।

Related Articles

Back to top button