ਤਰਨ ਤਾਰਨ

ਮਨਦੀਪ ਸਿੰਘ ਫੋਟੋ ਸਟੂਡੀਓ ਵਾਲੇ ਦੁਕਾਨਦਾਰ ਯੂਨੀਅਨ ਦੇ ਨਵੇਂ ਪ੍ਰਧਾਨ ਨਿਯੁਕਤ

ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਨਗਰ ਪੰਚਾਇਤ ਗੋਇੰਦਵਾਲ ਸਾਹਿਬ ਵਚਨਬੱਧ:ਸਰਪੰਚ ਢੋਟੀ

ਸ੍ਰੀ ਗੋਇੰਦਵਾਲ ਸਾਹਿਬ 18 ਦਸੰਬਰ ( ਰਣਜੀਤ ਸਿੰਘ ਦਿਉਲ ) ਇਤਿਹਾਸਿਕ ਨਗਰ ਗੁਰੂ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਦੇ ਸਰਪੰਚ ਨਿਰਮਲ ਸਿੰਘ ਢੋਟੀ ਦੀ ਅਗਵਾਈ ਚ ਨਗਰ ਦੇ ਮੋਹਤਬਾਰਾਂ ਅਤੇ ਦੁਕਾਨਦਾਰਾਂ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਬੀਬੀ ਭਾਨੀ ਵਿਖੇ ਹੋਈ ,ਜਿਸ ਚ ਨਗਰ ਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਬਾਰੇ ਚਰਚਾ ਹੋਈ,ਇਸ ਉਪਰੰਤ ਮਨਦੀਪ ਸਿੰਘ ਫੋਟੋ ਸਟੂਡੀਓ ਵਾਲਿਆਂ ਨੂੰ ਗੋਇੰਦਵਾਲ ਸਾਹਿਬ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ,ਇਸਦੇ ਨਾਲ ਹੀ 15 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜੋ ਪ੍ਰਧਾਨ ਨਾਲ ਮਿਲਕੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ,ਇਸ ਕਮੇਟੀ ਚ ਤਰਸੇਮ ਸਿੰਘ,ਮਾਸਟਰ ਧਰਮ ਸਿੰਘ,ਬਲਵਿੰਦਰ ਸਿੰਘ ਰੰਧਾਵਾ,ਗੁਰਮੁੱਖ ਸਿੰਘ,ਸੁਰਜੀਤ ਸਿੰਘ ਜੀਤੂ,ਰਾਮ ਸਿੰਘ,ਭੁਪਿੰਦਰਪਾਲ ਸਿੰਘ,ਸਤਨਾਮ ਸਿੰਘ,ਗੁਰਪਾਲ ਸਿੰਘ ਭਲਵਾਨ,ਲਖਵਿੰਦਰ ਸਿੰਘ,ਅਵਤਾਰ ਸਿੰਘ,ਡਾ ਮਨਜੀਤ ਸਿੰਘ ਮੱਲੀ,ਸਵਰਨਜੀਤ ਸਿੰਘ ਬਾਵਾ,ਡਾ ਰੁਪਿੰਦਰ ਸਿੰਘ ਬੱਬੂ ਆਦਿ ਮੈਂਬਰ ਨਿਯੁਕਤ ਕੀਤੇ ਗਏ, ਇਸ ਮੌਕੇ ਨਵ ਨਿਯੁਕਤ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਨਗਰ ਪੰਚਾਇਤ ਵਲੋੰ ਸੌਪੀ ਇਸ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉੁਣਗੇ ਅਤੇ ਨਗਰ ਦੇ ਸਮੂਹ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ,ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਅਤੇ ਸਰਪੰਚ ਨਿਰਮਲ ਸਿੰਘ ਢੋਟੀ ਨੇ ਮੁੱਖ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਨੂੰ ਅਪਣਾ ਸਮਾਨ ਦੁਕਾਨ ਦੇ ਅੰਦਰ ਹੀ ਰੱਖਣ ਦੀ ਅਪੀਲ ਕੀਤੀ ਤਾਂ ਕਿ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਦਰਸ਼ਨਾਂ ਲਈ ਆ ਰਹੀਆਂ ਸੰਗਤਾਂ ਨੂੰ ਕੋਈ ਮੁਸ਼ਕਿਲ ਨਾ ਆਵੇ ,ਜਿਕਰਯੋਗ ਹੈ ਕਿ ਦੁਕਾਨਦਾਰਾਂ ਵਲੋੰ ਦੁਕਾਨਾਂ ਦੇ ਬਾਹਰ ਸਮਾਨ ਰੱਖਣ ਨਾਲ ਬਾਜ਼ਾਰ ਚ ਹਮੇਸ਼ਾ ਜਾਮ ਲੱਗਾ ਰਹਿੰਦਾ ਹੈ ,ਇਸ ਮੌਕੇ ਸਰਪੰਚ ਨਿਰਮਲ ਸਿੰਘ ਢੋਟੀ,ਹਰਪ੍ਰੀਤ ਸਿੰਘ ਧੁੰਨਾ ਡਾਇਰੈਕਟਰ ਮੰਡੀ ਬੋਰਡ ਪੰਜਾਬ,ਮੈਂਬਰ ਗੁਰਸਾਹਿਬ ਸਿੰਘ,ਮੈਂਬਰ ਬਲਜਿੰਦਰ ਸਿੰਘ,ਐੱਸ ਕੇ, ਭੁਪਿੰਦਰ ਸਿੰਘ ਪੈਟਰੋਲ ਪੰਪ ਵਾਲੇ,ਦਵਿੰਦਰ ਸਿੰਘ ਸੋਨੂੰ,,ਪ੍ਰੇਮ ਸਿੰਘ ਪੰਨੂੰ ,ਹਰਭਿੰਦਰ ਸਿੰਘ ਗਿੱਲ,ਹਰਪ੍ਰੀਤ ਸਿੰਘ ਮਿੰਨਾ,ਡਾ ਗੁਰਪ੍ਰੀਤ ਸਿੰਘ,ਮੈਂਬਰ ਅਨੰਦ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਦੁਕਾਨਦਾਰ ਹਾਜ਼ਰ ਸਨ

Related Articles

Back to top button