ਤਰਨ ਤਾਰਨ

ਅਮਿਤ ਸ਼ਾਹ ਵੱਲੋਂ ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਦਕਰ ਬਾਰੇ ਮਾੜੀ ਸ਼ਬਦਾਵਲੀ ਵਰਤਣ ਤੇ ਤਰਨ ਤਾਰਨ ਦੇ ਆਪ ਆਗੂਆਂ ਵਲੋੰ ਅਮਿਤ ਸ਼ਾਹ ਦਾ ਫੂਕਿਆ ਪੁਤਲਾ

ਤਰਨ ਤਾਰਨ 20 ਦਸੰਬਰ ( ਰਣਜੀਤ ਸਿੰਘ ਦਿਉਲ )ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਦਕਰ ਬਾਰੇ ਇਹ ਕਹਿਣਾ ਕਿ ਲੋਕ ਅੰਬੇਦਕਰ ਅੰਬੇਦਕਰ ਕਰ ਰਹੇ ਹਨ ਜੇ ਇਨੀ ਵਾਰੀ ਰੱਬ ਦਾ ਨਿਆ ਲਿਆ ਹੁੰਦਾ ਤਾਂ ਰੱਬ ਮਿਲ ਜਾਣਾ ਸੀ ਤੇ ਰੋਸ ਵਜੋਂ ਤਰਨ ਤਾਰਨ ਦੇ ਆਪ ਆਗੂਆਂ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਚ ਤਰਨ ਤਾਰਨ ਡੀ ਸੀ ਦਫਤਰ ਬਾਹਰ ਪੁਤਲਾ ਫੂਕ ਨਾਅਰੇਬਾਜ਼ੀ ਕੀਤੀ,ਇਸ ਸਬੰਧੀ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਨਾਮ ਉਹਨਾਂ ਦਾ ਲਿਆ ਜਾਂਦਾ ਹੈ ਜਿਹਨਾਂ ਕੋਈ ਨਾ ਕੋਈ ਦੇਸ਼ ਪ੍ਰਤੀ ਉੱਚ ਕੋਟੀ ਦਾ ਕੰਮ ਕੀਤਾ ਹੋਵੇ ਜਿਵੇਂ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਦੇਸ਼ ਨੂੰ ਕਾਨੂੰਨ ਵਿਵਸਥਾ ਤੇ ਸੰਵਿਧਾਨ ਦਾ ਨਿਰਮਾਣ ਕੀਤਾ ਜਿਸ ਨਾਲ ਅਨੁਸੂਚਿਤ ਜਾਤੀਆਂ ਦੇ ਮਾਣ ਸਨਮਾਨ ਵਿੱਚ ਵਾਧਾ ਹੋਇਆ ਹੈ ਅਤੇ ਊਚ ਨੀਚਤਾ ਦੀ ਭਾਵਨਾ ਵਿੱਚ ਕਮੀ ਆਈ ਹੈ ਉਹਨਾਂ ਇਹ ਵੀ ਕਿਹਾ ਕਿ ਮੋਦੀ ਨੂੰ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਕਿਉਂਕਿ ਭੀਮ ਰਾਓ ਅੰਬੇਦਕਰ ਇੱਕ ਅਮਰ ਸ਼ਖਸ਼ੀਅਤ ਨੇ ਉਹਨਾਂ ਬਾਰੇ ਕੋਈ ਵੀ ਗੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ,ਇਸ ਮੌਕੇ ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਨੇ ਕਿਹਾ ਅਮਿਤ ਸ਼ਾਹ ਤੇ ਮੋਦੀ ਜੁੰਡਲੀ ਬਾਰ ਬਾਰ ਕਿਸੇ ਨਾ ਕਿਸੇ ਅਮਰ ਹੋ ਚੁੱਕੀਆਂ ਸ਼ਖ਼ਸੀਅਤਾਂ ਦਾ ਨਾਂ ਲੈ ਕੇ ਆਪਣੇ ਆਪ ਨੂੰ ਸੁਰਖੀਆਂ ਵਿੱਚ ਰੱਖਣ ਦੀ ਇੱਕ ਘਟੀਆ ਸਾਜ਼ਿਸ਼ ਕਰਦੇ ਹੈ ਇਹ ਭਾਜਪਾ ਦਾ ਬਹੁਤ ਹੀ ਮੰਦਭਾਗਾ ਤੇ ਸ਼ਰਮਸ਼ਾਰ ਰਵੱਈਆ ਹੈ ਅਤੇ ਇਸ ਗੱਲ ਲਈ ਭਾਜਪਾ ਦੇ ਪ੍ਰਧਾਨ ਮੰਤਰੀ ਨੂੰ ਉਸੇ ਪਾਵਨ ਸੰਦਨ ਵਿੱਚ ਮਾਫੀ ਮੰਗਣੀ ਚਾਹੀਦੀ ਹੈ ਇਸ ਮੌਕੇ ਤੇ ਚੇਅਰਮੈਨ ਰਾਜਿੰਦਰ ਸਿੰਘ ਉਸਮਾ,ਚੇਅਰਮੈਨ ਦਿਲਬਾਗ ਸਿੰਘ ਪੀਏ ਡਾਇਰੈਕਟਰ ਲਖਵਿੰਦਰ ਸਿੰਘ ਫੌਜੀ, ਅਮਰਿੰਦਰ ਸਿੰਘ ਐਮੀ, ਦਵਿੰਦਰ ਸਿੰਘ ਗੋਰਖਾ,ਡਾ ਹਰਜਿੰਦਰ ਸਿੰਘ, ਦਵਿੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ ਜੋਹਲ,ਜਸਬੀਰ ਸਿੰਘ, ਸਰਪੰਚ ਹਰਜਿੰਦਰ ਸਿੰਘ, ਸਰਪੰਚ ਜਸਕਰਨ ਸਿੰਘ, ਸਰਪੰਚ ਸੁਖਦੇਵ ਸਿੰਘ,ਸਰਪੰਚ ਪਰਮਜੀਤ ਸਿੰਘ, ਸਰਪੰਚ ਮਹਿਤਾਬ ਸਿੰਘ, ਸਰਪੰਚ ਸੁਲੱਖਣ ਸਿੰਘ, ਡਾ ਜਗਦੀਸ਼ ਸਿੰਘ ਢੋਟੀਆਂ, ਸਰਪੰਚ ਰਣਜੋਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਹਰਪਿੰਦਰ ਸਿੰਘ, ਸਰਪੰਚ ਨਛੱਤਰ ਸਿੰਘ, ਸਰਪੰਚ ਦਿਲਬਾਗ ਸਿੰਘ, ਅਮਨਦੀਪ ਸਿੰਘ, ਸਰਪੰਚ ਗੁਰਲਾਭ ਸਿੰਘ, ਸਰਪੰਚ ਜਗਮੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਨੰਬਰਦਾਰ ਕਰਤਾਰ ਸਿੰਘ, ਬੋਹੜ ਸਿੰਘ, ਮਹਿਲ ਸਿੰਘ, ਅਹਿਮਦਪੁਰ ਨਰਬੀਰ ਸਿੰਘ, ਸਰਪੰਚ ਸ਼ਮਸ਼ੇਰ ਸਿੰਘ, ਸਰਪੰਚ ਬਿਕਰਮਜੀਤ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਕਲੇਰ, ਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦੇਵ ਸਿੰਘ, ਭੁਪਿੰਦਰ ਸਿੰਘ, ਅਮ੍ਰਿਤਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਆਪ ਆਗੂ ਅਤੇ ਵਰਕਰ ਹਾਜ਼ਰ ਸਨ

Related Articles

Back to top button