ਲਾਲਜੀਤ ਸਿੰਘ ਭੁੱਲਰ ਨੇ ਕੁੱਲਾ ਮਨਿਹਾਲਾ ਰੋਡ ਪੱਟੀ ਦੀ ਸੜਕ ਬਣਾਉਣ ਦਾ ਕੀਤਾ ਉਦਘਾਟਨ
ਪੱਟੀ ਸ਼ਹਿਰ ਦੇ ਵਿਕਾਸ ਨੂੰ ਬੁਲੰਦੀਆਂ ਤੇ ਪਹੁੰਚਾਇਆ ਜਾ ਰਿਹਾ ਹੈ- ਲਾਲਜੀਤ ਸਿੰਘ ਭੁੱਲਰ

ਤਰਨ ਤਾਰਨ 22 ਦਸੰਬਰ ( ਰਣਜੀਤ ਸਿੰਘ ਦਿਉਲ )-ਪੱਟੀ ਸ਼ਹਿਰ ਦੇ ਵਿਕਾਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਪੱਟੀ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਇਨਾ ਸ਼ਬਦਾਂ ਦਾ ਪ੍ਰਗਟਾਵਾ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਨੇ ਕੁੱਲਾ ਚੌਂਕ ਤੋਂ ਲੈ ਕੇ ਪੁਰਾਣਾ ਲਾਹੌਰ ਰੋਡ ਕੱਚਾ ਪੱਕਾ ਤੱਕ ਸੜਕ ਨੂੰ ਬਣਾਉਣ ਦਾ ਨਿਰਮਾਣ ਸ਼ੁਰੂ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੱਟੀ ਸ਼ਹਿਰ ਨਿਵਾਸਿਆਂ ਦੀ ਬੜੇ ਲਮੇ ਚਿਰਾਂ ਤੋਂ ਮੰਗ ਸੀ ਕਿ ਕੁੱਲਾ ਚੌਂਕ ਤੋਂ ਲੈ ਕੇ ਕੱਚਾ ਪੱਕਾ ਤੱਕ ਸੜਕ ਦਾ ਨਿਰਮਾਣ ਕੀਤਾ ਜਾਵੇ।ਜਿਸ ਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੱਟੀ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਸੜਕਾਂ ਦੇ ਨਿਰਮਾਣ ਕੀਤੇ ਜਾ ਰਹੇ ਹਨ। ਉਨਾਂ ਕਾ ਭੁੱਲਰ ਨੇ ਕਿਹਾ ਕਿ ਪੱਟੀ ਸ਼ਹਿਰ ਦੀਆਂ ਜੋ ਵੀ ਸੜਕਾਂ ਜੋ ਗਲੀਆਂ ਬਣਨ ਵਾਲੀਆਂ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਬਹੁਤ ਜਲਦ ਬਣਾਇਆ ਜਾਵੇਗਾ। ਭੁੱਲਰ ਨੇ ਕਿਹਾ ਕਿ ਪੱਟੀ ਸ਼ਹਿਰ ਦਾ ਵਿਕਾਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੱਟੀ ਸ਼ਹਿਰ ਨਿਵਾਸੀ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਭੁੱਲਰ ਨੇ ਕਿਹਾ ਕਿ ਪੰਜਾਬ ਨਿਵਾਸੀਆਂ ਨੇ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਭਰੋਸਾ ਕਰਦੇ ਹੋਏ ਉਮੀਦਵਾਰਾ ਨੂੰ ਜਿਤਾਇਆ ਹੈ ਜਿਸ ਆਮ ਆਦਮੀ ਪਾਰਟੀ ਪੰਜਾਬ ਨਿਵਾਸੀਆਂ ਦਾ ਰਿਣੀ ਹੈ,ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਪੀ.ਏ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ, ਮਲਕੀਤ ਸਿੰਘ ਮੱਲੂ, ਸਰਪੰਚ ਗੁਰਵਿੰਦਰ ਸਿੰਘ ਕੈਪਟਨ ਸਿੰਘ, ਪ੍ਰਿੰਸੀਪਲ ਰਜਿੰਦਰ ਸ਼ਰਮਾ, ਨੋਬੀ ਚੌਕ ਵਾਲਾ,ਰਣਬੀਰ ਸਿੰਘ, ਵਿਪਨ ਕੁਮਾਰ ਆਦਿ ਹਾਜਿਰ ਸਨ।