
ਸ੍ਰੀ ਗੋਇੰਦਵਾਲ ਸਾਹਿਬ 24 ਦਸੰਬਰ ( ਰਣਜੀਤ ਸਿੰਘ ਦਿਉਲ )ਹਲਕਾ ਖਡੂਰ ਸਾਹਿਬ ਚ ਕਾਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦ ਸਾਬਕਾ ਕਾਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਪਿੰਡ ਨੌਰੰਗਾਬਾਦ ਤੋਂ ਵੱਡੀ ਗਿਣਤੀ ਪਰਿਵਾਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕਾਗਰਸ ਪਾਰਟੀ ਚ ਸ਼ਾਮਿਲ ਹੋਇਆ,ਜਿਹਨਾਂ ਨੂੰ ਰਮਨਜੀਤ ਸਿੰਘ ਸਿੱਕੀ ਨੇ ਜੀ ਆਇਆ ਆਖਦਿਆਂ ਸਨਮਾਨਿਤ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਕਾਗਰਸ ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਣ ਦਿੱਤਾ ਜਾਵੇਗਾ ,ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਝੂਠ ਬੋਲਕੇ ਸੱਤਾ ਤਾਂ ਹਥਿਆ ਲਈ ਪਰ ਸੂਬੇ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਉਲਟਾ ਸਰਕਾਰ ਨੇ ਸੂਬੇ ਨੂੰ ਹੋਰ ਕਰਜਾਈ ਕਰ ਦਿੱਤਾ,ਸਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਰਹੀ ਹੈ ਪਰ ਅਸਲ ਸੰਚਾਈ ਲੋਕਾਂ ਦੇ ਸਾਹਮਣੇ ਹੈ ਕਿ ਕਿਸਾਨ ਆਪਣੀ ਝੋਨੇ ਦੀ ਫਸਲ ਵੇਚਣ ਲਈ ਖੱਜਲ ਖੁਆਰ ਹੋਏ ਤੇ ਹੁਣ ਆੜਤੀਆ ਵਲੋਂ ਲਗਾਏ ਜਾ ਰਹੇ ਕੱਟ ਤੋੰ ਪ੍ਰੇਸ਼ਾਨ ਹਨ,ਕਾਨੂੰਨ ਵਿਵਸਥਾ ਤੇ ਬੋਲਦਿਆਂ ਸਿੱਕੀ ਨੇ ਕਿਹਾ ਕਿ ਸੂਬੇੇ ਚ ਕਾਨੂੰਨ ਵਿਵਸਥਾ ਡਾਂਵਾਡੋਲ ਹੈ ਆਏ ਦਿਨ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਗੈਗਸਟਰਾਂ ਵਲੋੰ ਫਰੌਤੀਆਂ ਦੀਆਂ ਧਮਕੀਆਂ ਆ ਰਹੀਆਂ ਹਨ ਸੂਬੇ ਚ ਡਰ ਦਾ ਮਾਹੌਲ ਹੈ ,ਰਮਨਜੀਤ ਸਿੱਕੀ ਨੇ ਕਿਹਾ ਕਿ ਕਾਗਰਸ ਨੇ ਹਮੇਸ਼ਾ ਸਾਫ ਸੁਥਰਾ ਪ੍ਰਸ਼ਾਸਨ ਦਿੱਤਾ ਹੈ ਅਤੇ ਅੱਜ ਵੀ ਸੂਬੇ ਦੇ ਲੋਕ ਕਾਗਰਸ ਦੇ ਕਾਰਜਕਾਲ ਦੀਆਂ ਗੱਲ੍ਹਾਂ ਕਰਦੇ ਹਨ ,ਜਿਸ ਕਰਕੇ ਲੋਕ ਧੜਾਧੜ ਕਾਗਰਸ ਪਾਰਟੀ ਨਾਲ ਜੁੜ ਰਹੇ ਹਨ,ਇਹ ਮੀਟਿੰਗ ਮਨਜਿੰਦਰ ਸਿੰਘ ਬਿੱਲਾ ਪਲਵਾਨ ਜੀ ਦੇ ਗ੍ਰਹਿ ਵਿਖੇ ਕੀਤੀ ਗਈ,ਸ਼ਾਮਿਲ ਹੋਏ ਪਰਿਵਾਰਾਂ ਵਿੱਚ ਮਨਜਿੰਦਰ ਸਿੰਘ ਬਿੱਲਾ ਪਲਵਾਨ ,ਯੂਥ ਆਗੂ ਸੁਲਤਾਨ ਸਿੰਘ ਹਰਦੇਵ ਸਿੰਘ ,ਬਲਦੇਵ ਸਿੰਘ ,ਜਗਦੀਸ ਸਿੰਘ , ਦਿਲਬਾਗ ਸਿੰਘ ਫੋਜੀ, ਨਿਰਮਲ ਸਿੰਘ ਫੋਜੀ, ਰਾਜੂ ਸਿੰਘ ਮੋਟਰਾਂ ਵਾਲਾ,ਸਾਬਕਾ ਮੈਂਬਰ ਪਰਮਿੰਦਰ ਸਿੰਘ ਡਰਾਈਵਰ, ਹਰਦੀਪ ਸਿੰਘ , ਗੁਲਜ਼ਾਰ ਸਿੰਘ,ਮਨਪ੍ਰੀਤ ਸਿੰਘ ਆਦਿ ਕਾਂਗਰਸ ਦਾ ਹਿੱਸਾ ਬਣੇ,ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ ,ਸਵਿੰਦਰ ਸਿੰਘ ਰੰਧਾਵਾ ,ਅਮਰ ਮੱਲੀ,ਲਖਵਿੰਦਰ ਸਿੰਘ ਮੱਲੀ ,ਯੂਥ ਆਗੂ ਸੁਲਤਾਨ ਸਿੰਘ ਨੋਰੰਗਾਬਾਦ ,ਸਾਬਕਾ ਸਰਪੰਚ ਸਵਿੰਦਰ ਸਿੰਘ ਮੱਲਮੋਹਰੀ ,ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੇਊ ,ਰਣਜੀਤ ਸਿੰਘ ਰਾਣਾ ਪਵਾਰ ਸਿਆਸੀ ਸਲਾਹਕਾਰ ਆਦਿ ਮੋਜੂਦ ਸਨ