ਆਮ ਆਦਮੀ ਪਾਰਟੀ ਦੇ ਸਤਾਏ ਲੋਕ ਧੜਾਧੜ ਹੋ ਰਹੇ ਕਾਗਰਸ ਪਾਰਟੀ ਚ ਸ਼ਾਮਿਲ
ਰਮਨਜੀਤ ਸਿੰਘ ਸਿੱਕੀ ਨਾਲ ਜੁੜ ਰਹੇ ਲੋਕਾਂ ਦਾ ਧੰਨਵਾਦ : ਰਣਜੀਤ ਸਿੰਘ ਰਾਣਾ

ਸ੍ਰੀ ਗੋਇੰਦਵਾਲ ਸਾਹਿਬ 28 ਦਸੰਬਰ ( ਰਣਜੀਤ ਸਿੰਘ ਦਿਉਲ )
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਭਰਾ ਅਤੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਪਵਾਰ ਨੇ ਹਲਕਾ ਖਡੂਰ ਤੋ ਕਾਂਗਰਸ ਪਾਰਟੀ ਨਾਲ ਵੱਖ ਵੱਖ ਪਾਰਟੀਆਂ ਤੋਂ ਆ ਕੇ ਜੁੜ ਰਹੇ ਵਰਕਰਾਂ ਦਾ ਧੰਨਵਾਦ ਕੀਤਾ ਓਨਾ ਕਿਹਾ ਪਿਛਲੇ ਲੰਬੇ ਸਮੇਂ ਤੋ ਹਲਕੇ ਦੀ ਸੇਵਾ ਕਰ ਰਹੇ ਸਾਬਕਾ ਵਿਧਾਇਕ ਸ਼੍ਰ ਰਮਨਜੀਤ ਸਿੰਘ ਸਿੱਕੀ ਜੀ ਵੱਲੋ ਕੀਤੇ ਵਿਕਾਸ ਦੇ ਕੰਮਾ ਤੋ ਪ੍ਰਭਾਵਿਤ ਹੋ ਕੇ ਵੱਖ ਵੱਖ ਪਿੰਡਾਂ ਵਿੱਚੋਂ ਵੱਡੀ ਗਿਣਤੀ ਚ ਲੋਕ ਜੁਆਇੰਨਗ ਕਰ ਰਹੇ ਹਨ ਪਵਾਰ ਨੇ ਕਿਹਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਲੋਕਾਂ ਨਾਲ ਕੀਤੇ ਵਾਧਿਆਂ ਤੇ ਪੂਰੀ ਨਹੀ ਉੱਤਰੀ ਮੋਜੂਦਾ ਸਰਕਾਰ ਪਵਾਰ ਨੇ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋ ਕੋਈ ਵੀ ਵਿਕਾਸਕਾਰਜ ਨਜ਼ਰ ਨਹੀ ਆ ਰਿਹਾ ਹਲਕੇ ਵਿੱਚ, ਪਵਾਰ ਨੇ ਕਿਹਾ ਕਿਸੇ ਵੀ ਪਿੰਡ ਵਿੱਚ ਚੱਲੇ ਜਾਈਏ ਹੁਣ ਤੱਕ ਕੋਈ ਵੀ ਸੁੱਖ ਸਹੂਲਤ ਜਾਂ ਵਿਕਾਸ ਦੀ ਇੱਕ ਇੱਟ ਤੱਕ ਨਹੀਂ ਨਜ਼ਰ ਆਉਂਦੀ ,ਪਵਾਰ ਨੇ ਕਿਹਾ ਸੱਤਾ ਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਧੇ ਕਰਨ ਵਾਲੀ ਸਰਕਾਰ ਅੱਜ ਬਿੱਲਕੁੱਲ ਫੇਲ ਹੋ ਚੁੱਕੀ ਹੈ ਓਨਾ ਕਿਹਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਸੁਨਾਮੀ ਵਿੱਚ ਰੋੜ ਕੇ ਲੈ ਜਾਣਗੇ ਪਵਾਰ ਨੇ ਕਿਹਾ ਸਾਬਕਾ ਵਿਧਾਇਕ ਸਿੱਕੀ ਵੱਲੋ ਸੱਤਾ ਵਿੱਚ ਨਾ ਹੋਣ ਦੇ ਬਾਵਜੂਦ ਵੀ ਵਿਕਾਸ ਦੇ ਕੰਮ ਆਪਣੀ ਕਿਰਤ ਕਮਾਈ ਵਿੱਚੋਂ ਕੀਤੇ ਜਾ ਰਹੇ ਓਨਾ ਕਿਹਾ ਭਾਵੇਂ ਪਿਛਲੇ ਸਾਲ ਹੜ ਦੀ ਮਾਰ ਦੀ ਗੱਲ ਕਰੀਏ ਮੋਜੂਦਾ ਸਰਕਾਰ ਆਪਣੇ ਹੱਥ ਖੜੇ ਕਰ ਗਈ ਸੀ ਫਿਰ ਵੀ ਸਿੱਕੀ ਜੀ ਵੱਲੋ ਵੱਡੇ ਦਿਲ ਨਾਲ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਗਈ ਇਸ ਤੋਂ ਇਲਾਵਾ ਓਨਾ ਵੱਲੋ ਵੱਖ ਵੱਖ ਪਿੰਡਾਂ ਚ ਆਪਣੀ ਜੇਬ ਚੋ ਖ਼ਰਚਾ ਕਰਕੇ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਇਹ ਇੱਕ ਸ਼ਲਾਘਾ ਯੋਗ ਕਦਮ ਹੈ ਇਸੇ ਲਈ ਹਲਕਾ ਖਡੂਰ ਸਾਹਿਬ ਦੇ ਲੋਕ ਸਿੱਕੀ ਜੀ ਵੱਲੋ ਕੀਤੇ ਕੰਮਾਂ ਨੂੰ ਦੇਖਦੇ ਹੋਏ ਓਨਾ ਨਾਲ ਜੁੜ ਰਹੇ ਹਨ ਪਵਾਰ ਨੇ ਪਿਛਲੇ ਦਿਨਾਂ ਚ ਨਵੇਂ ਜੁੜੇ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਚ ਸਿੱਕੀ ਜੀ ਨਾਲ ਜੁੜੋ ਤਾਂ ਜੋ ਹਲਕਾ ਖਡੂਰ ਸਾਹਿਬ ਨੂੰ ਫਿਰ ਦੋਬਾਰਾ ਤੋਂ ਵਿਕਾਸ ਦੇ ਰਾਹ ਲਿਆਂਦਾ ਜਾ ਸਕੇ