ਸ਼ਿਵ ਸੈਨਾ ਪ੍ਰਧਾਨ ਵੱਲੋਂ ਪੁੁਲਿਸ ਸੁੁਰੱਖਿਆ ਵਧਾਉਣ ਲਈ ਆਪਣੇ ਹੀ ਘਰ ਤੇ ਖੁੁਦ ਹੀ ਚਲਾਈਆਂ ਗੋਲੀਆਂ ,2 ਗ੍ਰਿਫਤਾਰ

ਤਰਨ ਤਾਰਨ 11 ਜਨਵਰੀ ( ਰਣਜੀਤ ਸਿੰਘ ਦਿਉਲ )
ਐੱਸ ਐੱਸ ਪੀ ਤਰਨ ਤਾਰਨ ਅੰਭਿਮਨਿਊ ਰਾਣਾ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਜੇਰਾਜ ਸਿੰਘ ਐਸ.ਪੀ ਡੀ ਤਰਨ ਤਾਰਨ, ਪਰਵਿੰਦਰ ਕੌਰ ਐਸ.ਪੀ ਹੈਡਕੁਆਟਰ ਤਰਨ ਤਾਰਨ ਅਤੇ ਸ੍ਰੀ ਕਮਲਮੀਤ ਸਿੰਘ ਡੀ.ਐਸ.ਪੀ. ਸਿਟੀ ਤਰਨ ਤਾਰਨ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ ਤਰਨ ਤਾਰਨ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਮੁੱਕਦਮਾ ਨੰਬਰ 10 ਚ ਲੌੜੀਂਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਂਸਲ ਕੀਤੀ ਹੈ ,ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦਿਆ ਪਰਵਿੰਦਰ ਕੌਰ ਐਸ.ਪੀ ਹੈਡਕੁਆਟਰ ਤਰਨ ਤਾਰਨ ਨੇ ਦੱਸਿਆ ਕਿ 09 ਜਨਵਰੀ ਸਵੇਰੇ 06:10 ਤੇ ਅਸ਼ਵਨੀ ਕੁਮਾਰ ਉਰਫ ਕੁੱਕੂ(ਪੰਜਾਬ ਵਾਇਸ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ) ਪੁੱਤਰ ਹਰਬੰਸ ਲਾਲ ਸ਼ਰਮਾ ਵਾਸੀ ਤਰਨ ਤਾਰਨ ਨੇ ਥਾਣਾ ਸਿਟੀ ਪਹੁੰਚ ਦਰਖਾਸਤ ਦਿੱਤੀ ਕਿ 9 ਜਨਵਰੀ ਸਵੇਰੇ 4 ਵਜੇ ਅਣਪਛਾਤੇ ਵਿਅਕਤੀਆਂ ਨੇ ਮੇਰੇ ਘਰ ਦੇ ਗੇਟ ਤੇ ਗੋਲੀਆਂ ਚਲਾਈਆਂ ਹਨ ,ਜਿਸ ਤੇ ਪੁਲਿਸ ਵਲੋੰ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ,ਉਹਨਾਂ ਦੱਸਿਆ ਕਿ ਤਰਨ ਤਾਰਨ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਦੌਰਾਨ ਇਹ ਪਤਾ ਲੱਗਾ ਕਿ ਕਿਸੇ ਵੀ ਵਿਅਕਤੀ ਦਾ ਗਲੀ ਵਿੱਚ ਆਉਣਾ ਜਾਣਾ ਦਿਖਾਈ ਨਹੀ ਦਿੱਤਾ ,ਕੈਮਰਿਆ ਵਿੱਚ ਹੋਈ ਰਿਕਾਡਿੰਗ ਚੈੱਕ ਕਰਨ ਤੋਂ ਪਤਾ ਲੱਗਾ ਕਿ ਕੁੱਕੂ ਪ੍ਰਧਾਨ ਖੁਦ ਆਪਣੇ ਘਰ ਦੇ ਲੱਕੜ ਵਾਲੇ ਦਰਵਾਜੇ ਵਿੱਚੋ ਬਾਹਰ ਨਿਕਲਦਾ ਹੈ ਅਤੇ ਆਪਣੇ ਘਰ ਦੇ ਲੋਹੇ ਵਾਲੇ ਦਰਵਾਜੇ ਉੱਪਰ ਦੋ ਫਾਇਰ ਕਰਕੇ ਫਿਰ ਉੁਸੇ ਦਰਵਾਜੇ ਰਾਹੀ ਅੰਦਰ ਆਪਣੇ ਘਰ ਵਿੱਚ ਵੜ ਜਾਦਾ ਹੈ ਇਹਨਾਂ ਦੋਨਾਂ ਫਾਇਰਾਂ ਦੀ ਅਵਾਜ ਵੀ CCTV ਕੈਮਰਿਆ ਵਿੱਚ ਰਿਕਾਰਡ ਹੋਈ ਹੈ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਅਸ਼ਵਨੀ ਕੁਮਾਰ ਉਰਫ ਕੁੱਕੂ (ਪੰਜਾਬ ਵਾਇਸ ਪ੍ਰਧਾਨ ਸ਼ਿਵ ਸੈਨਾ ਠਾਕਰੇ) ਨੇ ਆਪਣੀ ਪੁਲਿਸ ਸਕਿਉਰਟੀ ਵਧਾਉਣ ਦੀ ਖਾਤਿਰ ਮਨਘੜ੍ਹਤ ਕਹਾਣੀ ਬਣਾ ਕੇ ਆਪੇ ਹੀ ਆਪਣੇ ਘਰ ਦੇ ਲੋਹੇ ਦੇ ਗੇਟ ਤੇ ਗੋਲੀਆ ਚਲਾ ਕੇ ਪੁਲਿਸ ਨੂੰ ਝੂਠੀ ਇਤਲਾਹ ਦੇ ਕੇ ਗੁੰਮਰਾਹ ਕੀਤਾ ਹੈ। ਜਿਸ ਤੇ ਅਸਵਨੀ ਕੁਮਾਰ ਉਰਫ ਕੁੱਕੂ ਖਿਲਾਫ ਕੇਸ ਦਰਜ਼ ਕਰ ਗ੍ਰਿਫਤਾਰ ਕਰ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਮੈ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਅਵਨਜੀਤ ਸਿੰਘ ਬੇਦੀ ਪੁੱਤਰ ਮਹਿੰਦਰ ਸਿੰਘ ਵਾਸੀ ਤਰਨ ਤਾਰਨ ਨਾਲ ਸਲਾਹ ਕਰਕੇ ਉਸਦਾ ਪਿਸਟਲ 32 ਬੋਰ ਇਸ ਵਾਰਦਾਤ ਲਈ ਵਰਤਿਆ ਸੀ। ਜਿਸਤੇ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵੱਲੋਂ ਅਵਨਜੀਤ ਸਿੰਘ ਬੇਦੀ ਪੁੱਤਰ ਮਹਿੰਦਰ ਸਿੰਘ ਵਾਸੀ ਤਰਨ ਤਾਰਨ ਨੂੰ ਵਾਰਦਾਤ ਸਮੇਂ ਵਰਤੇ ਗਏ 32 ਬੋਰ ਪਿਸਤੋਲ, 02 ਖਾਲੀ ਖੋਲ ਅਤੇ 03 ਰੌਂਦ ਜ਼ਿੰਦਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ,ਐਸ.ਪੀ ਹੈਡਕੁਆਟਰ ਪਰਵਿੰਦਰ ਕੌਰ ਨੇ ਦੱਸਿਆ ਕਿ ਦੋਸ਼ੀਆ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਆਸ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।