ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋੰ ਦਿੱਲੀ ਵਿਖੇ ਦੁਰਗੇਸ਼ ਪਾਠਕ ਦੇ ਹੱਕ ਚ ਕੀਤਾ ਚੋਣ ਪ੍ਰਚਾਰ

ਤਰਨ ਤਾਰਨ 17 ਜਨਵਰੀ ( ਰਣਜੀਤ ਸਿੰਘ ਦਿਉਲ ) ਦਿੱਲੀ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਇਸ ਸਮੇਂ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ l ਜਿਸ ਦੇ ਸਬੰਧ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਮਨਜਿੰਦਰ ਸਿੰਘ ਲਾਲਪੁਰਾ ਐਮ ਐਲ ਏ ਹਲਕਾ ਖਡੂਰ ਸਾਹਿਬ ਵੱਲੋਂ ਦਿੱਲੀ ਦੇ ਵਿਧਾਨ ਸਭਾ ਹਲਕਾ ਰਜਿੰਦਰ ਨਗਰ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਰਗੇਸ਼ ਪਾਠਕ ਦੇ ਹੱਕ ਵਿੱਚ ਦਿੱਲੀ ਪਹੁੰਚ ਕੇ ਚੋਣ ਪ੍ਰਚਾਰ ਕਰਦਿਆਂ ਹਲਕਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਵੱਖ ਵੱਖ ਸਕੀਮਾਂ ਤਹਿਤ ਸਹੂਲਤਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਰਗੇਸ਼ ਪਾਠਕ ਨੂੰ ਜਿਤਾ ਕੇ ਰਜਿੰਦਰ ਨਗਰ ਤੋਂ ਵਿਧਾਇਕ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਢੰਗ ਦੇ ਨਾਲ ਆਪ ਹਲਕੇ ਦੀ ਨੁਹਾਰ ਬਦਲੀ ਜਾ ਸਕੇ l ਇਸ ਸਬੰਧੀ ਐਮ ਐਲ ਏ ਗੋਲਡੀ ਕੰਬੋਜ ਹਲਕਾ ਜਲਾਲਾਬਾਦ, ਐਮ ਐਲ ਏ ਗੈਰੀ ਬੜਿੰਗ ਹਲਕਾ ਅਮਲੋਹ ਨਾਲ ਵਿਚਾਰ ਵਟਾਂਦਰਾ ਕੀਤਾ ਗਿਆl ਇਸ ਸਮੇਂ ਡਾਇਰੈਕਟਰ ਸੀਵਰੇਜ ਬੋਰਡ ਪੰਜਾਬ ਸੇਵਕਪਾਲ ਸਿੰਘ ਝੰਡੇਰ, ਜਿਲਾ ਤਰਨ ਤਾਰਨ ਯੂਥ ਪ੍ਰਧਾਨ ਅੰਗਦ ਦੀਪ ਸਿੰਘ ਸੋਹਲ, ਚੇਅਰਮੈਨ ਇਮਪਰੂਵਮੈਂਟ ਟਰੱਸਟ ਤਰਨ ਤਾਰਨ ਰਜਿੰਦਰ ਸਿੰਘ ਉਸਮਾ, ਇੰਦਰਜੀਤ ਸਿੰਘ ਹੈਰੀ ਗਿੱਲ, ਰਜਿੰਦਰ ਸਿੰਘ ਪੰਨੂ, ਆਦਿ ਸਾਥੀ ਹਾਜਰ ਸਨ l