ਤਰਨ ਤਾਰਨ

ਬ੍ਰਹਮਪੁਰਾ ਦੀ ਅਗਵਾਈ ਹੇਠ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਸ਼੍ਰੋਮਣੀ ਅਕਾਲੀ ਦਲ ਪੰਥ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ : ਬ੍ਰਹਮਪੁਰਾ

  • ਸ੍ਰੀ ਗੋਇੰਦਵਾਲ ਸਾਹਿਬ 30 ਫਰਵਰੀ ( ਰਣਜੀਤ ਸਿੰਘ ਦਿਉਲ ) ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿੱਚ ਮੈਂਬਰਸ਼ਿਪ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦਾ ਪ੍ਰਤੱਖ ਬ੍ਰਹਮਪੁਰਾ ਵਲੋਂ ਆਪਣੇ ਹਲਕੇ ਦੇ ਪਿੰਡ ਫ਼ਤਿਹਾਬਾਦ ਵਿਖੇ ਭਰਤੀ ਮੁਹਿੰਮ ਦੇ ਆਗਾਜ਼ ਮੌਕੇ ਦੇਖਣ ਨੂੰ ਮਿਲਿਆ। ਇਸ ਮੌਕੇ ਭਰਤੀ ਮੁਹਿੰਮ ਦੀ ਕਾਪੀਆਂ ਵੰਡਦੇ ਦੌਰਾਨ ਵੱਡੇ ਪੱਧਰ ‘ਤੇ ਨੌਜਵਾਨਾਂ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਵੇਖੀ ਗਈ, ਬ੍ਰਹਮਪੁਰਾ ਨੇ ਆਪਣੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਮੁੱਢ ਪੰਥ, ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖ਼ੀ ਲਈ ਸਾਡੇ ਬਜ਼ੁਰਗਾਂ ਵਲੋਂ ਦਿੱਤੀ ਕੀਮਤੀ ਸ਼ਹਾਦਤ ਨਾਲ ਹੋਇਆ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਾਰਮਿਕ ਗੁਰਧਾਮਾਂ ਲਈ ਖ਼ਤਰਾ ਪੈਦਾ ਕਰਨ ਵਾਲੇ ਅਤੇ ਨਾਪਾਕ ਯੋਜਨਾਵਾਂ ਵਿੱਚ ਲੱਗੇ ਮਾੜੇ ਸ਼ਾਸਨ ਨੂੰ ਰਾਜ ਭਾਗ ਦੀ ਡੋਰ ਨਾ ਸੌਂਪਣ ਜੋ ਹੁਣ ਤੱਕ ਪੰਜਾਬੀ ਨੂੰ ਖ਼ਤਮ ਕਰਨ ਲਈ ਕੋਝੀਆਂ ਸਾਜ਼ਿਸ਼ਾਂ ਰਚ ਰਹੇ ਹਨ,ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਭਾਵਨਾਵਾਂ ਦੀ ਕਦਰਾਂ ਕੀਮਤਾਂ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੀ ਰਾਜਨੀਤਕ ਪਾਰਟੀ ਵਜੋਂ ਦਰਸਾਉਂਦੇ ਹੋਏ, ਬ੍ਰਹਮਪੁਰਾ ਨੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਸੂਬੇ ਦੇ ਹਿੱਤਾਂ ਦੀ ਰਾਖ਼ੀ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਆਪਣੀ ਖ਼ੇਤਰੀ ਪਾਰਟੀ ਰਾਹੀਂ ਸਰਗਰਮੀ ਨਾਲ ਰਾਜਨੀਤੀ ਅਤੇ ਸ਼ਮੂਲਿਅਤ ਕਰਨ ਦਾ ਨਿੱਘਾ ਸੱਦਾ ਦਿੱਤਾ,ਇਸ ਮੌਕੇ ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ,ਕੁਲਦੀਪ ਸਿੰਘ ਲਾਹੌਰੀਆ,ਸੁਰਿੰਦਰ ਸਿੰਘ ਛਿੰਦਾ ਸਾਬਕਾ ਸਰਪੰਚ, ਬਲਦੇਵ ਸਿੰਘ ਸ਼ੈਲਰ ਵਾਲੇ, ਰਤਨ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ, ਪ੍ਰਿੰਸ ਭਰੋਵਾਲ, ਕਸ਼ਮੀਰ ਸਿੰਘ ਸਹੋਤਾ ਸਾਬਕਾ ਮੈਂਬਰ, ਪੰਚਾਇਤ ਗੁਰਭੇਜ ਸਿੰਘ ਭੇਜੀ, ਜਗਜੀਤ ਸਿੰਘ ਸਾਬਕਾ ਮੈਂਬਰ ਪੰਚਾਇਤ, ਅੰਗਰੇਜ਼ ਸਿੰਘ ਮਹੀਵਾਲ, ਚਰਨਜੀਤ ਸਿੰਘ ਦਿਓਲ ਮੈਂਬਰ ਪੰਚਾਇਤ, ਸੰਦੀਪ ਸਿੰਘ ਸ਼ੈਪੀ ਸਾਬਕਾ ਸਰਪੰਚ, ਸੰਤੋਖ ਸਿੰਘ ਨੰਬਰਦਾਰ, ਜਸਬੀਰ ਸਿੰਘ ਮੈਂਬਰ ਪੰਚਾਇਤ, ਗਿਆਨ ਸਿੰਘ ਦਿਓਲ, ਜਸਬੀਰ ਸਿੰਘ ਸਾਬੀ ਮੈਂਬਰ ਪੰਚਾਇਤ, ਰਣਜੀਤ ਸਿੰਘ ਭੱਟਾ, ਕੁਲਦੀਪ ਸਿੰਘ ਕੰਬੋਜ, ਚਰਨਜੀਤ ਸਿੰਘ ਦਿਓਲ , ਪਰਮਜੀਤ ਸਿੰਘ ਦਿਓਲ,ਅਮਰਜੀਤ ਸਿੰਘ ਸਾਬਕਾ ਸਰਪੰਚ ਖੇਲਾ, ਅਜਮੇਰ ਸਿੰਘ ਖੇਲਾ ਜਗੀਰ ਸਿੰਘ ਭੋਜੋਵਾਲੀ, ਮਨਜਿੰਦਰ ਸਿੰਘ ਸਾਬਕਾ ਸਰਪੰਚ ਭੋਈਆਂ, ਗੁਰਿੰਦਰ ਸਿੰਘ ਭੋਈਆ ਆਦਿ ਹਾਜ਼ਰ ਸਨ

Related Articles

Back to top button