ਤਰਨ ਤਾਰਨ

ਭਿੱਖੀਵਿੰਡ ਪੁਲਿਸ ਨੇ ਫੜੀ ਨਕਲੀ ਆਈ ਪੀ ਐੱਸ ਬਣੀ ਲੜਕੀ, ਕੇਸ ਦਰਜ਼

ਤਰਨ ਤਾਰਨ 11 ਫਰਵਰੀ ( ਰਣਜੀਤ ਸਿੰਘ ਦਿਉਲ ) ਐੱਸ.ਐੱਸ.ਪੀ ਤਰਨ ਤਾਰਨ ਅਭਿਮੰਨਿਊ ਰਾਣਾ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਜੇਰਾਜ ਸਿੰਘ ਐਸ.ਪੀ.ਡੀ ਅਤੇ ਨਿਰਮਲ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਭਿੱਖੀਵਿੰਡ ਦੀ ਨਿਗਰਾਨੀ ਹੇਂਠ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਭਿੱਖੀਵਿੰਡ ਵੱਲੋਂ ਮਾੜੇ ਅਨਸਰਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ। ਜਿਸ ਤਹਿਤ ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋੰ ਇੱਕ ਨਕਲੀ ਆਈਪੀਐੱਸ ਬਣੀ ਲੜਕੀ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਂਸਲ ਕੀਤੀ ਹੈ,ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਖੂਫੀਆਂ ਸੋਰਸ ਰਾਹੀਂ ਇਹ ਪਤਾ ਲੱਗਾ ਕਿ ਇੱਕ ਲੇਡੀਜ ਜਿਸ ਦਾ ਨਾਮ ਸਿਮਰਨਜੀਤ ਕੌਰ ਪੁੱਤਰੀ ਨਰਵੈਲ ਸਿੰਘ ਵਾਸੀ ਪਿੰਡ ਪਲਾਸੌਰ ਥਾਣਾ ਸਦਰ ਤਰਨ ਤਾਰਨ ਹੈ। ਜੋ ਪੁਲਿਸ ਦੀ ਯੂਨੀਫਾਰਮ ਪਾ ਕੇ ਅਤੇ ਆਈ.ਪੀ.ਐਸ ਦਾ ਜਾਅਲੀ ਬੈਚ ਲਗਾ ਕੇ ਇਲਾਕੇ ਵਿੱਚ ਘੁੰਮ ਰਹੀ ਹੈ। ਜਿਸਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਇਸ ਨੂੰ ਫੜਨ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆ ਗਈਆਂ ਸਨ। ਜਿਸਤੇ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ ਤੇ ਆਈ.ਪੀ.ਐਸ ਵਰਦੀ ਵਿੱਚ ਖੜੀ ਲੜਕੀ ਨੂੰ ਕਾਬੂ ਕਰਕੇ ਜਦ ਉਸਦਾ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਸਿਰਮਨਜੀਤ ਕੌਰ ਪੁੱਤਰੀ ਨਰਵੈਲ ਸਿੰਘ ਵਾਸੀ ਪਲਾਸੌਰ ਥਾਣਾ ਸਿਟੀ ਤਰਨ ਤਾਰਨ ਦੱਸਿਆ। ਪੁਲਿਸ ਪਾਰਟੀ ਨੇ ਲੜਕੀ ਪਾਸੋਂ ਆਈ.ਪੀ.ਐਸ ਦੀ ਪਹਿਨੀ ਹੋਈ ਵਰਦੀ ਬਾਰੇ ਅਤੇ ਆਈ ਕਾਰਡ ਮੰਗਿਆ,ਜੋ ਸਿਮਰਨਜੀਤ ਕੌਰ ਕੋਈ ਵੀ ਆਈਪੀਐੱਸ ਦਾ ਕਾਰਡ ਪੇਸ਼ ਨਹੀ ਕਰ ਸਕੀ। ਜਿਸਤੇ ਤਰਨ ਤਾਰਨ ਪੁਲਿਸ ਵੱਲੋਂ ਸਿਮਰਨਜੀਤ ਕੌਰ ਤੇ ਆਈ.ਪੀ.ਐਸ ਦੀ ਜਾਅਲੀ ਵਰਦੀ ਪਾਉਣ,ਪੁਲਿਸ ਅਤੇ ਪਬਲਿਕ ਨੂੰ ਗੁੰਮਰਾਹ ਕਰਨ ਦੇ ਦੋਸ਼ ਚ ਥਾਣਾ ਭਿੱਖੀਵਿੰਡ ਵਿਖੇ ਕੇਸ ਦਰਜ਼ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸਿਮਰਨਜੀਤ ਕੌਰ ਆਈ.ਪੀ.ਐਸ ਦੀ ਜਾਅਲੀ ਵਰਦੀ ਪਾ ਕੇ ਮਾਸੂਮ ਲੋਕਾਂ ਨੂੰ ਡਰਾਉਂਦੀ ਸੀ ਅਤੇ ਪੁਲਿਸ ਮਹਿਕਮੇ ਨੂੰ ਗੁੰਮਰਾਹ ਕਰਦੀ ਸੀ। ਇਸ ਪਾਸੋਂ ਆਈ.ਪੀ.ਐਸ ਅਫਸਰ ਦੀ ਫੁੱਲ ਵਰਦੀ ਅਤੇ ਇੱਕ ਆਈਫੋਨ 13 ਬ੍ਰਾਮਦ ਕਰ ਲਿਆ ਗਿਆ ਹੈ।ਦੋਸ਼ੀ ਸਿਮਰਨਜੀਤ ਕੌਰ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਇਸ ਦੋਸ਼ੀ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Back to top button