ਕਿਸਾਨਾਂਂ ਨੂੰ ਚੰਡੀਗੜ੍ਹ ਜਾਣ ਸਮੇ ਪੁਲੀਸ ਵਲੋ ਬੈਰੀਕੇਡ ਲਗਾਕੇ ਰੋਕਣਾ ਗੈਰ ਸੰਵਿਧਾਨਿਕ: ਸੰਯੁਕਤ ਕਿਸਾਨ ਮੋਰਚਾ
ਕਿਸਾਨਾਂ ਨੇ ਗੋਇੰਦਵਾਲ ਕਪੂਰਥਲਾ ਚੌਕ ਵਿੱਚ ਲਗਾਇਆ -ਪੱਕਾ ਧਰਨਾ

ਸ੍ਰੀ ਗੋਇੰਦਵਾਲ ਸਾਹਿਬ 05 ਮਾਰਚ ( ਰਣਜੀਤ ਸਿੰਘ ਦਿਉਲ ) ਪੰਜਾਬ ਦੇ ਮੁੱਖ ਮੰਤਰੀ ਦੀ ਹੈਂਕੜ ਦਾ ਜਵਾਬ ਦੇਣ ਲਈ ਤਰਨ ਤਾਰਨ ਤੋਂ ਸਯੁੰਕਤ ਕਿਸਾਨ ਮੋਰਚਾ ਦੇ ਸੱਦੇ ਤੇ ਸੈਂਕੜੇ ਕਿਸਾਨ ਟਰੈਕਟਰ ਤੇ ਗੱਡੀਆਂ ਲੈਕੇ ਸਥਾਨਕ ਬਾਬਾ ਸਿਧਾਣਾ ਗੁਰਦੁਆਰਾ ਸ਼ੇਰੋਂ ਤੋਂ ਰਵਾਨਾ ਹੋਏ।ਇਸ ਸਮੇਂ ਜਥੇ ਦੀ ਅਗਵਾਈ ਕਰਦਿਆਂ ਸਯੁੰਕਤ ਕਿਸਾਨ ਮੋਰਚਾ ਦੇ ਆਗੂ ਤਰਸੇਮ ਸਿੰਘ ਲੁਹਾਰ, ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂ, ਬਲਕਾਰ ਸਿੰਘ ਵਲਟੋਹਾ, ਇੰਦਰਜੀਤ ਸਿੰਘ ਮਰਹਾਣਾ, ਬੀਬੀ ਨਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪਿਛਲੇ ਸਾਲ ਸਯੁੰਕਤ ਕਿਸਾਨ ਮੋਰਚਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਹੁਣ ਮਾਨ ਸਰਕਾਰ ਨੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲ ਦਿਤਾ ਹੈ।ਅੱਜ ਸਯੁੰਕਤ ਕਿਸਾਨ ਮੋਰਚਾ ਦੀਆ ਟਰੈਕਟਰ ਟਰਾਲੀਆ ਜਦੋਂ ਗੋਇੰਦਵਾਲ ਚੌਕ ਤੇ ਪਹੁੰਚੀਆ ਤਾ ਪੁਲੀਸ ਦੀ ਬਹੁਤ ਵੱਡੀ ਨਫਰੀ ਨੇ ਵੱਡੇ ਟਰਾਲੇ ਖੜੇ ਕਰਕੇ ਕਿਸਾਨਾ ਨੂੰ ਅੱਗੇ ਵਧਣ ਤੋ ਰੋਕਿਆ ਗਿਆ ਹੈ।ਸਯੁੰਕਤਕਿਸਾਨ ਮੌਰਚੇ ਦੀ ਲੀਡਰਸ਼ਿਪ ਨੇ ਸਰਕਾਰੀ ਸ਼ਹਿ ਤੇ ਪੁਲੀਸ ਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ ਗਈ। ਇਸਮੌਕੇ ਆਗੂਆ ਨੇ ਮੁਖ ਮੰਤਰੀ ਦੇ ਵਤੀਰੇ ਦੀ ਨਿੰਦਾ ਕਰਦਿਆ ਕਿਹਿ ਕਿ ਸਯੁੰਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਮੀਟਿੰਗ ਕਰਦਿਆਂ ਕੋਈ ਮਸਲਾ ਹੱਲ ਕਰਨ ਦੀ ਬਜਾਏ ਮੀਟਿੰਗ ਵਿੱਚੇ ਛੱਡਕੇ ਭੱਜ ਗਿਆ ਤੇ ਚੰਡੀਗੜ੍ਹ ਧਰਨਾ ਲਾਉਣ ਤੋਂ ਰੋਕਣ ਲਈ ਕਿਸਾਨ ਆਗੂਆਂ ਦੀ ਫੜੋ ਫੜਾਈ ਸ਼ੁਰੂ ਕਰ ਦਿੱਤੀ ਹੈ । ਪਿਛਲੇ ਸਮੇਂ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਬੁਰੀ ਤਰ੍ਹਾਂ ਰੁਲਿਆ , ਕਿਸਾਨਾਂ ਦੀ ਮੰਡੀਆਂ ਵਿੱਚ ਕਰਾਏ ਦੇ ਨਾਂ ਤੇ ਨਜਾਇਜ਼ ਕਟੌਤੀ ਹੋਈ। ਹੁਣ ਅਗਾਂਹ ਕਣਕ ਦੇ ਸੀਜ਼ਨ ਦਾ ਕੀ ਬਣਨਾ ਹੈ, ਕੋਈ ਪਤਾ ਨਹੀਂ। ਮਜ਼ਦੂਰ ਜਮਾਤ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੀ ਹੈ। ਇਸ ਮੌਕੇ ਤੇ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਭਗਵੰਤ ਮਾਨ ਸੰਘਰਸ਼ ਸ਼ੀਲ ਲੋਕਾਂ ਨੂੰ ਡਰਾਉਣ ਦੇ ਰਾਹ ਪੈ ਗਿਆ ਹੈ। ਅੱਜ ਮੱਕੀ ਦਾ ਬੀਜ ਤੇ ਖਾਦ ਵੀ ਕਿਸਾਨਾਂ ਨੂੰ ਸੌਖਿਆਂ ਨਹੀਂ ਮਿਲ ਰਹੇ। ਸਮਾਜ ਵਿੱਚ ਗੈਂਗਸਟਰ ਵਾਦ, ਲੁੱਟ ਖੋਹ, ਚੋਰੀਆਂ ਡਾਕੇ ਨਿੱਤ ਦਿਨ ਦਾ ਕੰਮ ਬਣ ਗਿਆ ਹੈ।ਇਸ ਸਰਕਾਰ ਦਾ ਕੋਈ ਧਿਆਨ ਨਹੀਂ। ਸਿਰਫ ਫੋਕੀ ਹੈਂਕੜ ਹੀ ਰਹਿ ਗਈ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮ ਸਿੰਘ ਦਵਿੰਦਰ ਸੋਹਲ,ਹਰਦੀਪ ਸਿੰਘ ਰਸੂਲਪੁਰ ,ਕੇਵਲ ਸਿੰਘ ਮਾੜੀ ਕੰਬੋਕੇ,ਸੁਲਖਣ ਸਿੰਘ ਤੁੜ, ਨਰਿੰਦਰ ਕੋਰ ਪੱਟੀ,ਸਤਨਾਮ ਸਿੰਘ ਬੈਕਾਂ,ਸਵਰਨ ਸਿੰਘ ਸੂਰਵਿੰਡ, ਨਾਜਰ ਸਿੰਘ ਸਰਹਾਲੀਖੁਰਦ, ਸਰਦਾਰਾ ਸਿੰਘ, ਜਗਵੰਤ ਸਿੰਘ ਸਖੀਰਾ,ਵਿਰਸਾ ਸਿੰਘ ਸਰਹਾਲੀਖੁਰਦ, ਖਜਾਨ ਸਿੰਘ ਸਰਪੰਚ ਜਰਨੈਲ ਸਿੰਘ, ਪਰਮਜੀਤ ਸਿੰਘ ਚੋਹਲਾ, ਜਗਜੀਤ ਸਿੰਘ ਮੰਨਣ ਤੇ ਸੁਲੱਖਣ ਸਿੰਘ ਗੰਡੀਵਿੰਡ ਆਦਿ ਸ਼ਾਮਲ ਸਨ ।