ਤਰਨ ਤਾਰਨ

ਸਵ ਬਾਵਾ ਸੁਜਿੰਦਰ ਸਿੰਘ ਲਾਲੀ ਦੀ ਯਾਦ ‘ਚ 3 ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਹੋਈ ਸ਼ੁਰੂਆਤ

ਸ੍ਰੀ ਗੋਇੰਦਵਾਲ ਸਾਹਿਬ, 6 ਮਾਰਚ (ਰਣਜੀਤ ਸਿੰਘ ਦਿਉਲ )-ਇਤਿਹਾਸਿਕ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੀ ਨਾਮਵਰ ਸਖਸ਼ੀਅਤ ਬਾਵਾ ਸੁਜਿੰਦਰ ਸਿੰਘ ਲਾਲੀ ਦੀ ਯਾਦ ਵਿੱਚ ਪਹਿਲਾ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਅੱਜ ਸ਼ੁਰੂਆਤ ਹੋਈ ਇਸ ਮੌਕੇ ਬਾਵਾ ਹਰਪ੍ਰੀਤ ਸਿੰਘ ਮਿੰਨਾ ਨੇ ਦੱਸਿਆ ਕਿ ਇਹ ਸਾਲਾਨਾ ਫੁੱਟਬਾਲ ਟੂਰਨਾਮੈਂਟ ਹਰ ਸਾਲ ਸਾਡੇ ਸਤਿਕਾਰਯੋਗ ਪਿਤਾ ਸਵ: ਬਾਵਾ ਸੁਜਿੰਦਰ ਸਿੰਘ ਲਾਲੀ ਦੀ ਯਾਦ ਵਿੱਚ ਕਰਵਾਇਆ ਜਾਵੇਗਾ ਉਹਨਾਂ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਕੁੱਲ 32 ਟੀਮਾਂ ਭਾਗ ਲੈ ਰਹੀਆ ਹਨ,ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਗਦ ਇਨਾਮ ਦੇ ਨਾਲ-ਨਾਲ ਜੇਤੂ ਕੱਪ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆ ਉਪਰੰਤ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ,ਇਸ ਮੌਕੇ ਵੱਖ ਵੱਖ ਸਖਸ਼ੀਅਤਾਂ ਵਲੋੰ ਹਰਪ੍ਰੀਤ ਸਿੰਘ ਮਿੰਨਾ ਅਤੇ ਪਰਿਵਾਰ ਵਲੋੰ ਕੀਤੇ ਇਸ ਉਪਰਾਲੇ ਦੀ ਸਲਾਘਾ ਕੀਤੀ ,ਉਹਨਾਂ ਕਿਹਾ ਕਿ ਅਜਿਹੇ ਫੁੱਟਬਾਲ ਟੂਰਨਾਮੈਂਟ ਸਮੇ ਦੀ ਮੁੱਖ ਲੋੜ ਹੈ,ਇਸ ਮੌਕੇ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਲਈ ਐਡਵੋਕੇਟ ਬਾਵਾ ਜੋਗਿੰਦਰ ਸਿੰਘ,ਸਰਪੰਚ ਨਿਰਮਲ ਸਿੰਘ ਢੋਟੀ,ਹਰਪ੍ਰੀਤ ਸਿੰਘ ਧੁੰਨਾ ਡਾਇਰੈਕਟਰ ਮੰਡੀ ਬੋਰਡ ਪੰਜਾਬ,ਪ੍ਰਧਾਨ ਫਤਿਹ ਸਿੰਘ ਬਾਠ,ਪ੍ਰਦੀਪ ਕੁਮਾਰ ਚੋਪੜਾ,ਰਣਜੀਤ ਸਿੰਘ ਭੁੱਲਰ, ਸਰਪੰਚ ਜਸਵੰਤ ਸਿੰਘ,ਪੰਚ ਗੁਰਸਾਹਿਬ ਸਿੰਘ,ਡਾਕਟਰ ਮਨਜੀਤ ਸਿੰਘ ਮੱਲ੍ਹੀ, ਹਰਵਿੰਦਰ ਸਿੰਘ ਧੰਜੂ, ਜਤਿੰਦਰਜੀਤ ਸਿੰਘ ਬੱਬੀ, ਸੁਖਬੀਰ ਸਿੰਘ, ਦਿਲਬਾਗ ਸਿੰਘ ਤੁੜ,ਬਲਬੀਰ ਚੰਦ, ਗੁਰਮੇਜ ਸਿੰਘ ਡੀਸੀ, ਸਰਪੰਚ ਰਾਜਵਿੰਦਰ ਸਿੰਘ, ਸੁਰਜੀਤ ਇੱਲੀ, ਹਰਪਾਲ ਸਿੰਘ ਬੀ ਐਚ ਈ ਐਲ,ਮੰਗਲ ਸਿੰਘ ਰੰਧਾਵਾ,ਲਾਡੀ ਬਾਠ,ਹਰਦੇਵ ਸਿੰਘ ਮੱਲ੍ਹੀ,ਮਨੀ ਖੁਰਾਣਾ,ਰਿੰਕੂ ਟੀਵੀ ਸੈਂਟਰ, ਗੁਰਪ੍ਰੀਤ ਸਿੰਘ ਕਮਲ ਲੈਬ,ਮਾਸਟਰ ਗੁਰਦੇਵ ਸਿੰਘ,ਬਿੱਕਾ ਲਹੋਰੀਆ ਆਦਿ ਹਾਜ਼ਰ ਸਨ।

Related Articles

Back to top button