ਤਰਨ ਤਾਰਨ ਪੁਲਿਸ ਵੱਲੋਂ ਹਵਾਲਾ ਡਰੱਗ ਮਨੀ ਅਤੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਨੂੰ 1.5 ਕਿੱਲੋ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

ਤਰਨ ਤਾਰਨ 16 ਮਾਰਚ ( ਰਣਜੀਤ ਸਿੰਘ ਦਿਉਲ ) ਐੱਸ.ਐੱਸ.ਪੀ ਤਰਨ ਤਾਰਨ ਸ੍ਰੀ ਅਭਿਮੰਨਿਊ ਰਾਣਾ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਅਜੇਰਾਜ ਸਿੰਘ ਐੱਸ.ਪੀ ਡੀ, ਰਿਪਤਪਨ ਸਿੰਘ ਸਬ-ਡਵੀਜਨ ਤਰਨ ਤਾਰਨ ਅਤੇ ਰਜਿੰਦਰ ਸਿੰਘ ਮਨਹਾਸ ਡੀ.ਐੱਸ.ਪੀ ਡੀ ਤਰਨ ਤਾਰਨ ਦੀ ਨਿਗਰਾਨੀ ਹੇਂਠ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਜਿਸ ਤਹਿਤ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਮਿਤੀ 11-03-2025 ਨੂੰ ਹਿਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਸੁਲੱਖਣ ਸਿੰਘ ਵਾਸੀ ਜਗਦੇਵ ਕਲਾ ਥਾਣਾ ਰਾਜਾਸਾਂਸੀ, ਤਰਲੋਕ ਸਿੰਘ ਪੁੱਤਰ ਬਨਵਰ ਲਾਲ ਵਾਸੀ ਬਹਾ ਸਰਾ ਬਾਰਾ ਸਦਰ ਚਰ ਰਾਜਸਥਾਨ ਸਮੇਤ ਦੋ ਜੂਵਨਾਇਲ ਨੂੰ ਹੈਰੋਇਨ ਵੇਚਣ ਦਾ ਕੰਮ ਕਰਨ ਅਤੇ ਹੈਰੋਇਨ ਵੇਚ ਕੇ ਕਮਾਏ ਹੋਏ ਪੈਸਿਆਂ ਦਾ ਲੈਣ ਦੇਣ ਕਰਕੇ ਡਰੱਗ ਮਨੀ ਦੇ ਪੈਸਿਆਂ ਦੀ ਫੰਡਿਗ ਇਲਾਕੇ ਵਿੱਚ ਹੋਰਨਾ ਸਮੱਗਲਰਾਂ ਨੂੰ ਕਰਨ ਦੇ ਦੋਸ਼ ਚ 9 ਲੱਖ 62 ਹਜ਼ਾਰ 470 ਰੁਪਏ ਡਰੱਗ ਮਨੀ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕਰਕੇ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਿਟੀ ਤਰਨ ਤਾਰਨ ਦਰਜ਼ ਕੀਤਾ ਗਿਆ ,ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਰਿਮਾਂਡ ਦੌਰਾਨ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਸੁਲੱਖਣ ਸਿੰਘ ਵਾਸੀ ਜਗਦੇਵ ਕਲਾ ਥਾਣਾ ਰਾਜਾਸਾਂਸੀ ਨੇ ਆਪਣੀ ਮੁੱਢਲੀ ਪੁੱਛ-ਗਿੱਛ ਦੌਰਾਨ ਦੱਸਿਆਂ ਕਿ ਸਾਡਾ ਇੱਕ ਹੋਰ ਸਾਥੀ ਜਿਸਦਾ ਨਾਮ ਅਭੀ ਪੁੱਤਰ ਵਿਕਰਮ ਵਾਸੀ ਗਲੀ ਨੰਬਰ 01 ਵਾਰਡ ਨੰਬਰ 51 ਸ਼ਾਮ ਨਗਰ ਲੁਧਿਆਣਾ ਹੈ,ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਹੈਰੋਇਨ ਵੇਚ ਕੇ ਕਮਾਏ ਹੋਏ ਪੈਸਿਆਂ ਦਾ ਲੈਣ ਦੇਣ ਕਰਦਾ ਹੈ, ਜਿਸਤੇ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਤਕਨੀਕੀ ਇੰਨਟੈਲੀਜੈਂਸ ਰਾਹੀਂ ਅਭੀ ਪੁੱਤਰ ਵਿਕਰਮ ਵਾਸੀ ਗਲੀ ਨੰਬਰ 01 ਵਾਰਡ ਨੰਬਰ 51 ਸ਼ਾਮ ਨਗਰ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਕਿੱਲੋ 560 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ ਜਿਸਤੇ ਦੋਸ਼ੀ ਅਭੀ ਨੂੰ ਉਕਤ ਕੇਸ ਚ ਨਾਮਜ਼ਦ ਕਰਕੇ ਵਾਧਾ ਜੁਰਮ ਕੀਤਾ ਗਿਆ ਹੈ,ਉਹਨਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਦੌਰਾਨੇ ਇਸ ਦੋਸ਼ੀ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।