ਸਿਹਤ ਮਹਿਕਮੇ ਵੱਲੋਂ ਡੇਂਗੂ ਮਲੇਰੀਆ ਸੰਬੰਧੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਤਰਨ ਤਾਰਨ 17 ਮਾਰਚ (ਪੁਸ਼ਪਿੰਦਰ ਬੰਟੀ ਗੁਰਵਿੰਦਰ ਸਿੰਘ) ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਜੀ ਦੇ ਹੁਕਮਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਸਿਮਰਨ ਕੋਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਤਿੰਦਰਪਾਲ ਸਿੰਘ ਸੀ ਐਚ ਸੀ ਕੈਰੋਂ ਜੀ ਦੀ ਅਗਵਾਈ ਹੇਠ ਪੀ ਐਚ ਸੀ ਢੋਟੀਆਂ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਮਲੇਰੀਆ, ਡੇਂਗੂ,ਚਿਕਨਗੁਨੀਆਂ ਅਤੇ ਹੋਰ ਮੌਸਮੀ ਬੀਮਾਰੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੈਲਥ ਇੰਸਪੈਕਟਰ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਮੱਛਰ ਮੱਖੀਆਂ ਦੀ ਭਰਮਾਰ ਕਾਫੀ ਵੱਧ ਜਾਂਦੀ ਹੈ।ਜਿਸ ਕਾਰਨ ਮਲੇਰੀਆ ਬੁਖਾਰ, ਹੈਜ਼ਾ, ਡੇਂਗੂ ਬੁਖਾਰ ਹੋਣ ਦੇ ਕਾਰਨ ਵੱਧਦੇ ਹਨ।ਸੋ ਇਸ ਕਰਕੇ ਸਾਨੂੰ ਆਪਣੇ ਘਰਾਂ ਦੀ ਸਾਫ ਸਫਾਈ ਵੱਲ ਜ਼ਿਆਦਾ ਧਿਆਨ ਦੇਂਣਾ ਚਾਹੀਦਾ ਹੈ। ਅਤੇ ਖੜ੍ਹੇ ਪਾਣੀ ਦੇ ਸਰੋਤਾਂ ਨੂੰ ਖਤਮ ਕਰਨਾ ਚਾਹੀਦਾ ਹੈ। ਫਰਿੱਜਾਂ ਦੀਆਂ ਟਰੇਆਂ,ਕੂਲਰ,ਗਮਲੇ, ਟੁੱਟੇ ਭੱਜੇ ਬਰਤਨ, ਪੁਰਾਣੇ ਟਾਇਰਾਂ ਆਦਿ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ।ਸਾਉਣ ਸਮੇਂ ਕੱਪੜੇ ਪੂਰਾ ਸਰੀਰ ਢੱਕਣ ਵਾਲੇ ਪਾਉਣੇਂ ਚਾਹੀਦੇ ਹਨ। ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਰਤਣੀਆਂ ਚਾਹੀਦੀਆਂ ਹਨ। ਬੁਖਾਰ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਟੈਸਟ ਕਰਵਾ ਕੇ ਦਵਾਈ ਲੈਣੀ ਚਾਹੀਦੀ ਹੈ। ਇਸ ਮੌਕੇ ਪਿੰਡ ਵਾਸੀਆਂ ਨੂੰ ਗਲੀਆਂ ਨਾਲੀਆਂ ਦੀ ਸਫਾਈ ਕਰਵਾਉਣ ਸੰਬੰਧੀ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੈਲਥ ਇੰਸਪੈਕਟਰ ਤੇਜਿੰਦਰ ਸਿੰਘ ਸੁਖਦੇਵ ਸਿੰਘ ਅਮਰਜੀਤ ਸਿੰਘ ਗਿੱਲ ਅਤੇ ਮਪਹਵ ਮੇਲ ਦਵਿੰਦਰ ਸਿੰਘ ਠੱਠੀਆਂ ਮਹੰਤਾਂ, ਪ੍ਰਦੀਪ ਸਿੰਘ, ਸੰਦੀਪ ਸਿੰਘ ਮਨਦੀਪ ਸਿੰਘ, ਰਛਪਾਲ ਸਿੰਘ, ਬਲਜਿੰਦਰ ਸਿੰਘ , ਪ੍ਰਿਥੀਪਾਲ ਸਿੰਘ ਅਤੇ ਪਿੰਡ ਦੇ ਮੋਹਤਵਰ ਵਿਅਕਤੀ ਹਾਜ਼ਰ ਸਨ।