ਜੋਨ ਟਾਂਡਾ ਵੱਲੋਂ ਡੀ ਸੀ ਦਫਤਰ ਤਰਨ ਤਾਰਨ ਸਾਹਮਣੇ ਧਰਨੇ ਵਿੱਚ ਕੀਤੀ ਸ਼ਮੂਲੀਅਤ

ਤਰਨ ਤਾਰਨ 29 ਮਾਰਚ ( ਰਣਜੀਤ ਸਿੰਘ ਦਿਉਲ ) ਕਿਸਾਨ ਜਥੇਬੰਦੀਆਂ ਦੀਆਂ ਤਿੰਨੋ ਫੋਰਮਾ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਭਗਵੰਤ ਮਾਨ ਸਰਕਾਰ ਵਲੋਂ ਜੋ ਕਿਸਾਨਾਂ ਉਪਰ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਮਿਲ ਕੇ ਜ਼ੁਲਮ ਢਾਹੇ ਗਏ ਹਨ। ਉਸਦੇ ਵਿਰੋਧ ਵਿਚ ਸਮੁੱਚੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਦੇ ਡੀਸੀ ਦਫ਼ਤਰਾਂ ਨੂੰ ਘੇਰਨ ਦਾ ਐਲਾਨ ਕੀਤਾ ਗਿਆ ਸੀ। ਉਸੇ ਸੰਬੰਧ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਤਰਨ ਤਾਰਨ ਦੀ ਕੋਰ ਕਮੇਟੀ ਅਤੇ ਜਿਲਾ ਪ੍ਰਧਾਨ ਸਤਨਾਮ ਸਿੰਘ ਮਾਣੂ ਚਾਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੇ ਡੀਸੀ ਦਫ਼ਤਰ ਅੱਗੇ ਜਿਲੇ ਦੀਆਂ ਸਮੁੱਚੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਪੂਰਨ ਏਕਤਾ ਦਿਖਾਉਂਦਿਆ ਧਰਨਾ ਦਿੱਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਤਰਨ ਤਾਰਨ ਦੇ ਜੋਨ ਟਾਂਡਾ ਵੱਲੋਂ ਜੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਅਤੇ ਜੋਨ ਸਕੱਤਰ ਕੁਲਦੀਪ ਸਿੰਘ ਵੇਈਪੂਈ ਅਤੇ ਸੀਨੀਅਰ ਆਗੂ ਜਵਾਹਰ ਸਿੰਘ ਟਾਂਡਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਨਾਲ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ,ਇਸ ਬਹੁਤ ਭਾਰੀ ਧਰਨੇ ਵਿੱਚ ਜੋਨ ਟਾਂਡਾ ਦੇ ਲਗਭਗ ਸਾਰੇ ਹੀ ਪਿੰਡ ਇਕਾਈਆਂ ਵੱਲੋਂ ਹਾਜ਼ਰੀ ਲਵਾਈ ਗਈ,ਇਸ ਮੌਕੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਇਸ ਨਲਾਇਕ ਸਰਕਾਰ ਨੇ ਧਰਨੇ ਵਿੱਚ ਸ਼ਾਂਤ ਪੂਰਨ ਇਕ ਸਾਲ ਤੋਂ ਵੱਧ ਸਮੇਂ ਤੋਂ ਸ਼ੰਭੂ ਬਾਰਡਰ ਅਤੇ ਖਿਨੌਰੀ ਬਾਰਡਰ ਤੇ ਬੈਠੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਬਿਨਾਂ ਕਿਸੇ ਭੜਕਾਹਟ ਦੇ ਰਾਤ ਦੇ ਹਨੇਰੇ ਵਿੱਚ ਪੁਲਿਸ ਦੀਆਂ ਸੰਗੀਨਾਂ ਲਾਠੀਆਂ ਅਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਵੱਲੋਂ ਜਬਰਦਸਤੀ ਲੁੱਟਿਆ ਅਤੇ ਕੁੱਟਿਆ ਗਿਆ ਇਹ ਅੰਗਰੇਜ਼ ਸਰਕਾਰਾਂ ਅਤੇ ਮੁਗਲ ਹਕੂਮਤਾਂ ਦੇ ਸਮੇਂ ਵੀ ਇਹੋ ਜਿਹੀ ਘਿਨਾਉਣੀ ਤੇ ਗੰਦੀ ਮਿਸਾਲ ਕਿਧਰੇ ਵੀ ਨਹੀਂ ਮਿਲਦੀ ਜੋ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਦੇਖਣ ਨੂੰ ਮਿਲੀ ਹੈ ਕਿ ਸ਼ਾਂਤਮਈ ਧਰਨੇ ਉੱਪਰ ਬੈਠੇ ਕਿਸੇ ਵੀ ਜਮਹੂਰੀਅਤ ਵਿੱਚ ਰਹਿ ਕੇ ਆਪਣੇ ਹੱਕ ਮੰਗਦੇ ਲੋਕਾਂ ਉੱਪਰ ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ ਹੋਣ,ਭਗਵੰਤ ਮਾਨ ਦੇ ਇਸ ਕਾਰੇ ਨੂੰ ਇਤਿਹਾਸ ਦੇ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਥੇ ਹੀ ਇਹ ਸਰਕਾਰ ਨਹੀਂ ਰੁਕੀ ਸਗੋਂ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਕੀਮਤੀ ਸਮਾਨ ਟਰਾਲੀਆਂ ਏਸੀ ਕੂਲਰ ਫਰਿਜਾਂ ਆਦਿ ਵੀ ਇਸ ਸਰਕਾਰ ਦੇ ਗੁੰਡੇ ਚੁੱਕ ਕੇ ਆਪਣੇ ਘਰਾਂ ਨੂੰ ਲੈ ਗਏ ਹਨ। ਇਹ ਸੰਘਰਸ਼ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਤੱਕ ਜਾਰੀ ਰਹੇਗਾ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਚੋਰੀ ਕੀਤੇ ਸਮਾਨ ਦੀ ਪਾਈ ਪਾਈ ਵਸੂਲ ਕੀਤੀ ਜਾਵੇਗੀ,ਸੰਬੋਧਨ ਕਰਦਿਆਂ ਚੋਣ ਟਾਂਡਾ ਦੇ ਪ੍ਰਧਾਨ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਵੇਈਪੂਈ ਨੇ ਕਿਹਾ ਕਿ ਏਕਤਾ ਵਿੱਚ ਬਲ ਹੈ ਕਿਸਾਨ ਜਥੇਬੰਦੀਆਂ ਦੀ ਏਕਤਾ ਭਗਵੰਤ ਮਾਨ ਸਰਕਾਰ ਦੀ ਨੀਂਦ ਹਰਾਮ ਕਰ ਦੇਵੇਗੀ,ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ ਸੰਗਤਪੁਰ, ਭਗਵਾਨ ਸਿੰਘ ਧੂੰਦਾ, ਦਵਿੰਦਰ ਸਿੰਘ ਗੋਇੰਦਵਾਲ ਸਾਹਿਬ ,ਮੱਖਣ ਸਿੰਘ ਢੋਟੀ ,ਇੱਕਬਾਲ ਸਿੰਘ ਢੋਟੀ ,ਕਰਤਾਰ ਸਿੰਘ, ਹਰਜੀਤ ਸਿੰਘ ਭੋਜੋਵਾਲੀ, ਜਗਰੂਪ ਸਿੰਘ ਖਵਾਸਪੁਰ ,ਗੁਰਿੰਦਰ ਸਿੰਘ ਖਵਾਸਪੁਰ, ਕੁਲਦੀਪ ਸਿੰਘ ਵੇਈ ਕੋਈ ,ਨਿਰਮਲ ਸਿੰਘ ਤੁੜ ,ਹਰਜੀਤ ਸਿੰਘ ਛਾਬੜੀ ਸਾਹਿਬ ,ਰੰਜੂਪੁਰੀ ਖਵਾਸਪੁਰ, ਤਾਈ ਜੋਗਿੰਦਰ ਕੌਰ ਗੋਇੰਦਵਾਲ ਸਾਹਿਬ, ਗੁਰਿੰਦਰ ਸਿੰਘ ਠੇਕੇਦਾਰ ਧੂੰਦਾ ,ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਸਨ