ਗੋਇੰਦਵਾਲ ਸਾਹਿਬ ਵਿਖੇ ਗ੍ਰਾਮ ਸਭਾ ਦਾ ਹੋਇਆ ਇਜਲਾਸ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਸਰਕਾਰ ਵਲੋੰ ਨਸ਼ਿਆਂ ਵਿਰੋਧ ਸ਼ੁਰੂ ਕੀਤੀ ਮੁਹਿੰਮ ਚ ਸਹਿਯੋਗ ਕਰਨ ਪਿੰਡ ਵਾਸੀ : ਸਰਪੰਚ ਨਿਰਮਲ ਢੋਟੀ

ਸ੍ਰੀ ਗੋਇੰਦਵਾਲ ਸਾਹਿਬ 30 ਮਾਰਚ ( ਰਣਜੀਤ ਸਿੰਘ ਦਿਉਲ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਦੀ ਗ੍ਰਾਮ ਪੰਚਾਇਤ ਦਾ ਆਮ ਇਜਲਾਸ ਸਰਪੰਚ ਨਿਰਮਲ ਸਿੰਘ ਢੋਟੀ ਦੀ ਪ੍ਰਧਾਨਗੀ ਹੇਠ ਹੋਇਆ,ਜਿਸ ਚ ਵੱਡੀ ਗਿਣਤੀ ਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ, ਇਸ ਮੌਕੇ ਇਜਲਾਸ ਚ ਬੀਡੀਪੀੳ ਸੁਖਵਿੰਦਰ ਸਿੰਘ,ਪੰਚਾਇਤ ਅਫਸਰ ਦਲਜੀਤ ਸਿੰਘ,ਪੰਚਾਇਤੀ ਸੈਕਟਰੀ ਬਿਕਰਮਜੀਤ ਸਿੰਘ,ਸ਼ਗਨਦੀਪ ਸਿੰਘ ਅਤੇ ਪਟਵਾਰੀ ਹਰਮਨਜੀਤ ਸਿੰਘ ਮੌਕੇ ਤੇ ਮੌਜੂਦ ਰਹੇ,ਇਜਲਾਸ ਨੂੰ ਸੰਬੋਧਨ ਕਰਦਿਆਂ ਸਰਪੰਚ ਨਿਰਮਲ ਸਿੰਘ ਢੋਟੀ ਨੇ ਕਿਹਾ ਕਿ ਨਗਰ ਪੰਚਾਇਤ ਗੋਇੰਦਵਾਲ ਨਗਰ ਦੇ ਵਿਕਾਸ ਲਈ ਵਚਨਬੱਧ ਹੈ ,ਉਹਨਾਂ ਕਿਹਾ ਕਿ ਇਜਲਾਸ ਦੌਰਾਨ ਲੋਕਾਂ ਨੇ ਜੋ ਆਪਣੀਆਂ ਮੁਸ਼ਕਿਲਾਂ ਤੋੰ ਪੰਚਾਇਤ ਨੂੰ ਜਾਣੂ ਕਰਵਾਇਆ ਹੈ ਉਹਨਾਂ ਮੁਸ਼ਕਿਲਾਂ ਦਾ ਬਹੁਤ ਜਲਦ ਹੱਲ ਕੀਤਾ ਜਾਵੇਗਾ,ਸਰਪੰਚ ਨਿਰਮਲ ਸਿੰਘ ਢੋਟੀ ਨੇ ਦੱਸਿਆ ਕਿ ਅਕਬਰਪੁਰੇ ਮੁਹੱਲੇ ਚ ਸੀਵਰੇਜ ਦੀ ਖਰਾਬੀ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਆ ਰਿਹਾ ਹੈ ਜਿਸਦਾ ਨਵੇਂ ਪੋਰੇ ਪਾ ਕੇ ਜਲਦ ਹੱਲ ਕੀਤਾ ਜਾਵੇਗਾ,ਸਰਪੰਚ ਢੋਟੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋੰ ਯੁੱਧ ਨਸ਼ਿਆਂ ਵਿਰੋਧ ਸ਼ੁਰੂ ਕੀਤਾ ਗਿਆ ਹੈ,ਉਹਨਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋੰ ਨਸ਼ਿਆਂ ਵਿਰੋਧ ਸ਼ੁਰੂ ਕੀਤੀ ਮੁਹਿੰਮ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਗੁਰੂ ਨਗਰੀ ਚੋੰ ਇਸ ਕੋਹੜ ਨੂੰ ਖਤਮ ਕੀਤਾ ਜਾ ਸਕੇ,ਇਸ ਮੌਕੇ ਉਹਨਾਂ ਦੱਸਿਆ ਕਿ ਸਰਕਾਰ ਵਲੋੰ ਪੰਚਾਇਤ ਨੂੰ ਇੱਕ ਕੰਪਿਊਟਰ ਅਤੇ ਵਾਈਫਾਈ ਮਿਲਣ ਜਾ ਰਿਹਾ ਜਿਸ ਨਾਲ ਪਿੰਡ ਵਾਸੀਆਂ ਨੂੰ ਆਪਣੇ ਕਾਗਜਾਂ ਪੱਤਰਾਂ ਦੀਆਂ ਫੋਟੋ ਕਾਪੀਆਂ ਸਮੇਤ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ,ਇਸ ਤੋਂ ਇਲਾਵਾ ਪੰਚਾਇਤੀ ਜਗ੍ਹਾ ਚ ਦੁਕਾਨਾਂ ਬਣਾ ਕੇ ਕਿਰਾਏ ਤੇ ਦਿੱਤੀਆਂ ਜਾਣਗੀਆਂ ਜਿਸ ਨਾਲ ਪੰਚਾਇਤ ਹੋਰ ਵਿਕਾਸ ਕਾਰਜ਼ ਕਰੇਗੀ,ਸਰਪੰਚ ਨਿਰਮਲ ਸਿੰਘ ਢੋਟੀ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਨੂੰ ਖੁੱਲਾ ਕਰਨ ਲਈ ਦੁਕਾਨਦਾਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ ,ਉਹਨਾਂ ਕਿਹਾ ਕਿ ਅਗਰ ਦੁਕਾਨਦਾਰਾਂ ਨਜ਼ਾਇਜ ਕਬਜ਼ੇ ਨਾ ਛੱਡੇ ਤਾਂ ਪ੍ਰਸ਼ਾਸਨ ਨੂੰ ਕਾਰਵਾਈ ਲਈ ਲਿੱਖ ਦਿੱਤਾ ਜਾਵੇਗਾ,ਇਸ ਮੌਕੇ ਇਜਲਾਸ ਨੂੰ ਸੰਬੋਧਨ ਕਰਦਿਆਂ ਬੀਡੀਪੀੳ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋੰ ਸ਼ੁਰੂ ਕੀਤੀਆਂ ਸਕੀਮਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਅਤੇ ਨਗਰ ਗੋਇੰਦਵਾਲ ਸਾਹਿਬ ਦੇ ਵਿਕਾਸ ਚ ਗ੍ਰਾਮ ਪੰਚਾਇਤ ਗੋਇੰਦਵਾਲ ਸਾਹਿਬ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ,ਇਸ ਮੌਕੇ ਡਾਇਰੈਕਟਰ ਮੰਡੀ ਬੋਰਡ ਪੰਜਾਬ ਹਰਪ੍ਰੀਤ ਸਿੰਘ ਧੁੰਨਾ,ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਪ੍ਰੇਮ ਸਿੰਘ ਪੰਨੂ , ਭੁਪਿੰਦਰ ਸਿੰਘ ਭਿੰਦਾ ਪੰਪ ਵਾਲੇ , ਮੋਹਣ ਸਿੰਘ ਬੱਲਾ , ਤਰਸੇਮ ਸਿੰਘ ਬਿੱਲਾ ਝੰਡੇਰ, ਹਰਪਿੰਦਰ ਸਿੰਘ ਗਿੱਲ , ਬਲਵਿੰਦਰ ਸਿੰਘ ਰੰਧਾਵਾ ਟਰਾਂਸਪੋਰਟਰ, ਮਨਦੀਪ ਸਿੰਘ ਮਾਰਕੀਟ ਪ੍ਰਧਾਨ , ਮਾਸਟਰ ਹਰਵਿੰਦਰਜੀਤ ਸਿੰਘ ਧੰਜੂ , ਮੈਂਬਰ ਸਤਨਾਮ ਸਿੰਘ, ਮੈਂਬਰ ਹਰਜੀਤ ਸਿੰਘ , ਮੈਂਬਰ ਬਲਜਿੰਦਰ ਸਿੰਘ , ਮੈਂਬਰ ਟਹਿਲ ਸਿੰਘ, ਮੈਂਬਰ ਰਜਵੰਤ ਕੌਰ , ਮੈਂਬਰ ਜਸਬੀਰ ਸਿੰਘ , ਮੈਂਬਰ ਆਨੰਦ ਸਿੰਘ , ਮੈਂਬਰ ਗੁਰਸਾਹਿਬ ਸਿੰਘ , ਸਾਹਿਲ ਧੰਜੂ, ਸਤਨਾਮ ਸਿੰਘ ਰਾਜਾ, ਘੁਕ ਸਿੰਘ , ਅਵਤਾਰ ਸਿੰਘ ਬੱਬਾ, , ਭੁਪਿੰਦਰ ਸਿੰਘ ਭਿੰਦਾ, ਸੁਖਵਿੰਦਰ ਸਿੰਘ ਧਾਰੀਵਾਲ, ਕਸ਼ਮੀਰ ਸਿੰਘ, ਸਰਵਣ ਸਿੰਘ ਲਾਲੀ, ਸੁਖਵੀਰ ਸਿੰਘ ਮਿੱਠੂ , ਸੰਜੀਵ ਬਾਊ , ਬਲਜੀਤ ਸਿੰਘ ਲੋਟੇ, ਰਾਮ ਸਿੰਘ ਆਦਿ ਮੋਹਤਬਾਰ ਸ਼ਖਸ਼ੀਅਤਾਂ ਹਾਜ਼ਰ ਸਨ