ਤਰਨ ਤਾਰਨ

ਪਿੰਡ ਕੋਟ ਮੁਹੰਮਦ ਖਾਂ ਵਿਖੇ ਸਬ-ਇੰਸਪੈਕਟਰ ਦੇ ਕਤਲ ਕੇਸ ਚ 40 ਤੋਂ 50 ਅਣਪਛਾਤਿਆਂ ਸਮੇਤ 20 ਵਿਅਕਤੀ ਨਾਮਜ਼ਦ

ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸ਼ਹੀਦ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਪਰਿਵਾਰ ਨਾਲ ਖੜੀ: ਐੱਸਐੱਸਪੀ ਅਭਿਮੰਨਿਊ ਰਾਣਾ

ਸ਼੍ਰੀ ਗੋਇੰਦਵਾਲ ਸਾਹਿਬ 10 ਅਪ੍ਰੈਲ ( ਬਿਉਰੋ ) ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਂ ‘ਚ ਝਗੜਾ ਸੁਲਝਾਉਣ ਗਏ ਥਾਣਾ ਗੋਇੰਦਵਾਲ ਸਾਹਿਬ ਦੇ ਸਬ-ਇੰਸਪੈਕਟਰ ਦੇ ਕਤਲ ਕੇਸ ਚ 40 ਤੋਂ 50 ਅਣਪਛਾਤਿਆਂ ਸਮੇਤ 20 ਵਿਅਕਤੀਆਂ ਤੇ ਕੇਸ ਦਰਜ਼ ਕੀਤਾ ਗਿਆ ਹੈ ,ਇਸ ਸਬੰਧੀ ਸਬ ਡਵੀਜ਼ਨ ਦੇ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਉਹ ਪਿੰਡ ਕੰਗ ਮੌਕੇ ਤੇ ਮੌਜੂਦ ਸੀ ਕਿ ਜਿੱਥੇ ਕੰਟਰੋਲ ਰੂਮ ਤਰਨ ਤਾਰਨ ਵੱਲੋ ਹੈਲਪ ਲਾਈਨ 112 ਤੋ ਸ਼ਿਕਾਇਤ ਪ੍ਰਾਪਤ ਹੋਈ ਕਿ ਕੁਝ ਲੋਕ ਪਿੰਡ ਕੋਟ ਮੁਹੰਮਦ ਖਾ ਵਿਖੇ ਲੜਾਈ ਕਰ ਰਹੇ ਹਨ ਅਤੇ ਫਾਈਰਿੰਗ ਕਰ ਰਹੇ ਹਨ। ਜਿਸਤੇ ਥਾਣਾ ਗੋਇੰਦਵਾਲ ਸਾਹਿਬ ਤੋ ਏ.ਐਸ.ਆਈ ਜਸਬੀਰ ਸਿੰਘ, ਏ ਐਸ ਆਈ ਮੇਜਰ ਸਿੰਘ,ਏ.ਐਸ.ਆਈ ਸੁਰਜੀਤ ਸਿੰਘ ਮੌਕੇ ਤੇ ਪੁੱਜੇ,ਉਹਨਾਂ ਦੱਸਿਆ ਕਿ ਕੰਟਰੋਲ ਰੂਮ ਤਰਨ ਤਾਰਨ ਤੋਂ ਦੁਬਾਰਾ ਇਤਲਾਹ ਪ੍ਰਾਪਤ ਹੋਈ ਕਿ ਪਿੰਡ ਕੋਟ ਮੁਹੰਮਦ ਖਾਂ ਵਿਖੇ ਹਾਲਾਤ ਕਾਬੂ ਵਿੱਚ ਨਹੀਂ ਹਨ। ਜਿਸਤੇ ਮੈਂ ਸਮੇਤ ਗੰਨਮੈਨ ਸਟਾਫ ਸਮੇਤ ਐੱਸ. ਆਈ ਚਰਨਜੀਤ ਸਿੰਘ ਸਰਨਜੀਤ ਸਿੰਘ ਵਕਤ ਕਰੀਬ 09 ਵਜੇ ਰਾਤ ਤੁੁਰੰਤ ਮੌਕੇ ਤੇ ਰੂੜੀ ਵਾਲਾ ਚੌਕ ਮੇਨ ਗਲੀ ਪਿੰਡ ਕੋਟ ਮੁਹੰਮਦ ਖਾਂ ਪੁੱਜੇ,ਜਿੱਥੇ ਦੋਹਾਂ ਧਿਰਾਂ ਵਲੋਂ ਆਪਸ ਵਿੱਚ ਇੱਟਾ ਰੋੜੇ ਚਲਾ ਰਹੇ ਹਨ ਅਤੇ ਦਹਿਸਤ ਫੈਲਾਉਣ ਲਈ ਹਵਾਈ ਫਾਈਰਿੰਗ ਵੀ ਕਰ ਰਹੇ ਹਨ,ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਪੁੁਲਿਸ ਪਾਰਟੀ ਵੱਲੋ ਦੋਨਾ ਧਿਰਾਂ ਨੂੰ ਸਮਝਾਉਣ ਦੀ ਕੋਸਿਸ ਕੀਤੀ ਗਈ ਤਾਂ ਸਤਨਾਮ ਸਿੰਘ ਧਿਰ ਵੱਲੋਂ ਤੈਸ਼ ਵਿੱਚ ਆ ਕੇ ਅੰਨੇਵਾਹ ਹਵਾਈ ਫਾਈਰਿੰਗ ਕੀਤੀ ਅਤੇ ਇੱਟਾ ਰੋੜੇ ਮਾਰਨੇ ਸੁਰੂ ਕਰ ਦਿੱਤੇ। ਇਸ ਦੌਰਾਨ ਮੇਰੇ ਪਾਸ ਖੜੇ ਏ.ਐਸ.ਆਈ ਜਸਬੀਰ ਸਿੰਘ ਦੀ ਖੱਬੀ ਬਾਹ ਤੇ ਸੱਟ ਲੱਗੀ ਜੋ ਜਖਮੀ ਹੋ ਗਿਆ ਤਾ ਕੁਲਦੀਪ ਸਿੰਘ ਧਿਰ ਵੱਲੋ ਵੀ ਕੁਲਦੀਪ ਸਿੰਘ ਨੇ ਲਲਕਾਰਾ ਮਾਰਦੇ ਹੋਏ ਕਿਹਾ ਕਿ ਪੁਲਿਸ ਮੁਲਾਜਮਾ ਨੂੰ ਫੜ ਲਉ ਅਤੇ ਇਹਨਾ ਦੇ ਹਥਿਆਰ ਖੋਹ ਕੇ ਗੋਲੀ ਮਾਰ ਦਿਉ । ਜਿਸ ਤੇ ਗੁਰਸੇਵਕ ਸਿੰਘ ਅਤੇ ਪਲਵਿੰਦਰ ਸਿੰਘ ਨੇ S/CT ਮਨਦੀਪ ਸਿੰਘ ਨੰਬਰ 441/ਤ:ਤਾ ਨੂੰ ਜੱਫਾ ਮਾਰ ਕੇ ਬਾਹਾ ਤੋ ਫੜ ਲਿਆ ਤਾਂ ਰਾਜਨਦੀਪ ਸਿੰਘ ਉਰਫ ਬਿੱਲੂ ਉਕਤ ਨੇ S/CT ਮਨਦੀਪ ਸਿੰਘ ਨੰਬਰ 441/ਤ:ਤਾ ਦਾ ਲਾਇਸੰਸ ਪਿਸਟਲ ਖੋਹ ਲਿਆ ਤਾ ਐਸ.ਆਈ ਚਰਨਜੀਤ ਸਿੰਘ ਆਪਣੇ ਸਾਥੀ ਕਰਮਚਾਰੀ S/CT ਮਨਦੀਪ ਸਿੰਘ ਨੂੰ ਬਚਾਉਣ ਲਈ ਅੱਗੇ ਹੋਇਆ ਤਾ ਕੁਲਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਕਿਹਾ ਕਿ ਰਾਜਨਦੀਪ ਦੇਖਦਾ ਕਿ ਥਾਣੇਦਾਰ ਦੇ ਗੋਲੀ ਮਾਰ ਕੇ ਮਾਰਦੇ। ਜਿਸ ਤੇ ਰਾਜਨਦੀਪ ਸਿੰਘ ਉਰਫ ਬਿੱਲੂ ਨੇ ਮੇਰੇ ਦੇਖਦੇ ਹੀ ਦੇਖਦੇ ਐਸ.ਆਈ ਚਰਨਜੀਤ ਸਿੰਘ ਤੇ ਸਿੱਧੀ ਗੋਲੀ ਢਿੱਡ ਵਿੱਚ ਮਾਰ ਦਿੱਤੀ ਜੋ ਗੋਲੀ ਲੱਗਣ ਕਾਰਨ ਐੱੱਸ.ਆਈ ਚਰਨਜੀਤ ਸਿੰਘ ਡਿੱਗ ਪਿਆ। ਇਸ ਦੌਰਾਨ ਬਾਕੀ ਦੋਵਾਂ ਧਿਰਾਂ ਦੇ ਹਜੂਮ ਨੇ ਡਾਗਾਂ ਸੋਟਿਆਂ ਨਾਲ ਜਾਨੋ ਮਾਰਨ ਦੇਣ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸਿਸ ਕੀਤੀ ਤਾ ਪੁਲਿਸ ਪਾਰਟੀ ਨੇ ਆਪਣੇ ਬਚਾਅ ਲਈ ਆਪਣੇ ਸਰਕਾਰੀ ਅਸਲੇ ਨਾਲ ਹਵਾਈ ਫਾਇਰ ਕਰਕੇ ਆਪਣਾ ਬਚਾਅ ਕੀਤਾ,ਇਸ ਉਪਰੰਤ ਦੋਹਾਂ ਧਿਰਾਂ ਦੇ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਲਲਕਾਰੇ ਮਾਰਦੇ ਭੱਜ ਗਏ ਹਨ, ਜਖਮੀ ਹਾਲਾਤ ਵਿੱਚ ਐਸ.ਆਈ ਚਰਨਜੀਤ ਸਿੰਘ ਨੂੰ ਇਲਾਜ ਲਈ ਨਜਦੀਕੀ ਗੁਰੂ ਨਾਨਕ ਦੇਵ ਸੁਪਰ ਸਪੈਸਲਿਟੀ ਹਸਪਤਾਲ ਤਰਨ ਤਾਰਨ ਭੇਜਿਆ ਗਿਆ ਜਿੱਥੇ ਮੈਂ ਵੀ ਬਾਅਦ ਵਿੱਚ ਹਸਪਤਾਲ ਵਿਖੇ ਪੁੱਜਾ। ਜਿੱਥੇ ਪੁੱਜ ਕੇ ਪਤਾ ਲੱਗਾ ਕਿ ਐਸ.ਆਈ ਚਰਨਜੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ,ਉਹਨਾਂ ਦੱਸਿਆ ਕੀ ਦੋਹਾਂ ਦੇ 40 ਤੋਂ 50 ਵਿਅਕਤੀਆਂ ਸਮੇਤ 20 ਤੇ ਕੇਸ ਦਰਜ਼ ਕਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ,ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ,ਇਸ ਸਬੰਧੀ ਐੱਸ ਐੱਸ ਪੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਸ਼ਹੀਦ ਦੇ ਪਰਿਵਾਰ ਨਾਲ ਖੜੀ ਹੈ

Related Articles

Back to top button