ਤਰਨ ਤਾਰਨ

ਪੰਜਾਬ ਸਰਕਾਰ ਦੀ ਨਲਾਇਕੀ ਕਾਰਣ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਹੋਈ ਡਾਂਵਾਂਡੋਲ : ਰਮਨਜੀਤ ਸਿੰਘ ਸਿੱਕੀ

ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਦੀ ਹੋਵੇ ਨਿਰਪੱਖ ਜਾਂਚ : ਸਿੱਕੀ

ਸ੍ਰੀ ਗੋਇੰਦਵਾਲ ਸਾਹਿਬ 11 ਅਪ੍ਰੈਲ ( ਰਣਜੀਤ ਸਿੰਘ ਦਿਉਲ ) ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਂ ‘ਚ ਝਗੜਾ ਸੁਲਝਾਉਣ ਗਏ ਥਾਣਾ ਗੋਇੰਦਵਾਲ ਸਾਹਿਬ ਦੇ ਸਬ-ਇੰਸਪੈਕਟਰ ਦੇ ਕਤਲ ਕੇਸ ਤੇ ਬੋਲਦਿਆਂ ਹਲਕਾ ਖਡੂਰ ਸਾਹਿਬ ਤੋੰ ਕਾਗਰਸ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਣ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਡਾਂਵਾਂਡੋਲ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਹੁਣ ਤਾਂ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਸੂਬੇ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੀ ਪੰਜਾਬ ਪੁਲਿਸ ਖੁਦ ਸੁਰੱਖਿਅਤ ਨਹੀ ਹੈ,ਸਿੱਕੀ ਨੇ ਕਿਹਾ ਕਿ ਕੁਝ ਦਿਨ ਪਹਿਲਾ ਪਿੰਡ ਕੰਗ ਵਿਖੇ ਗੁਰਬਾਣੀ ਦਾ ਪਾਠ ਕਰ ਰਹੀ ਇੱਕ ਗੁਰਸਿੱਖ ਬੀਬੀ ਨੂੰ ਦਿਨ ਦਿਹਾੜੇ ਅਣਪਛਾਤਿਆਂ ਵਲੋੰ ਕਤਲ ਕਰ ਦਿੱਤਾ ਗਿਆ ਅਤੇ ਫਿਰ ਪਿੰਡ ਕੰਗ ਵਿਖੇ ਦੋ ਧਿਰਾਂ ਦੇ ਝਗੜੇ ਨੂੰ ਸੁਲਝਾਉਣ ਗਏ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਜਿਸਤੋੰ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ,ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨੀ ਦੀ ਸਥਿਤੀ ਚਿੰਤਾਜਨਕ ਬਣ ਗਈ ਹੈ ਕਿਉਂਕਿ ਇੱਥੇ ਕਿਤੇ ਵੀ ਕਿਸੇ ਵੀ ਵਿਅਕਤੀ ਜਾਂ ਔਰਤ ਨੂੰ ਲੁਟੇਰੇ ਝਪਟਮਾਰ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ। ਅਪਰਾਧੀਆਂ ਦੇ ਹੌਸਲੇ ਇੰਨੇ ਬੁੁਲੰਦ ਹੋ ਚੁੱਕੇ ਹਨ ਕਿ ਉਹ ਆਏ ਦਿਨ ਕਿਸੇ ਨਾ ਕਿਸੇ’ਤੇ ਗੋਲੀਆਂ ਚਲਾ ਦਿੰਦੇ ਹਨ,ਉਹਨਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਅਪਰਾਧੀ ਬਿਨਾਂ ਕਿਸੇ ਡਰ ਭੈਅ ਤੋਂ ਆਪਣਾ ਨੈੱਟਵਰਕ ਚਲਾ ਰਹੇ ਹਨ ਜਿਸ ਕਰਕੇ ਹਰੇਕ ਪੰਜਾਬੀ ਚਿੰਤਾ ਵਿਚ ਹੈ,ਰਮਨਜੀਤ ਸਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਬਾਅਦ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਅਤੇ ਡੇਹਰਾ ਸਾਹਿਬ ਤੋੰ ਪੁਲਿਸ ਚੌਕੀਆਂ ਨੂੰ ਹਟਾ ਦਿੱਤਾ ਗਿਆ,ਜਿਸ ਨਾਲ ਅਪਰਾਧੀ ਕਿਸਮ ਦੇ ਲੋਕ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ,ਉਹਨਾਂ ਕਿਹਾ ਕਿ ਇੱਕ ਪਾਸੇ ਸੂਬੇ ਦੇ ਵਪਾਰੀਆਂ ਨੂੰ ਸ਼ਰੇਆਮ ਗੈਂਗਸਟਰਾਂ ਵਲੋੰ ਫਿਰੌਤੀਆਂ ਦੀਆਂ ਧਮਕੀਆਂ ਆ ਰਹੀਆਂ ਹਨ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਮ ਹੇਠ ਸਕੂਲਾਂ ਦੇ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ਕਰ ਸੂਬੇ ਦੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ,ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਵੱਲੋਂ ਹਰ ਰੋਜ਼ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਲੱਖਾਂ ਰੁਪਏ ਦੀਆਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਫ਼ਿਰੌਤੀ ਨਾ ਦੇਣ ‘ਤੇ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਜਿਸ ਕਰ ਕੇ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਕਈ ਵਪਾਰੀ ਤਾਂ ਆਪਣੇ ਕਾਰੋਬਾਰ ਛੱਡ ਕੇ ਹੋਰਨਾਂ ਸੂਬਿਆਂ ਜਾਂ ਵਿਦੇਸ਼ ‘ਚ ਹਿਜ਼ਰਤ ਕਰਨ ਬਾਰੇ ਮਨ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਹਾਲਾਤਾਂ ਦੀ ਬਿਲਕੁੱਲ ਵੀ ਚਿੰਤਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਮਾਨ ਸਿਰਫ਼ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੀ ਆਓ ਭਗਤ ਕਰਨ ਵਿਚ ਹੀ ਲੱਗੇ ਰਹਿੰਦੇ ਹਨ,ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਧਿਆਨ ਦੇਣ ਕੀ ਉਹਨਾਂ ਦੇ ਵਿਧਾਇਕ ਕੇਵਲ ਆਪਣੀਆਂ ਜੇਬਾਂ ਭਰਨ ਚ ਲੱਗੇ ਹੋਏ ਹਨ,ਉਹਨਾਂ ਕਿਹਾ ਕਿ ਆਪ ਵਿਧਾਇਕਾਂ ਨੂੰ ਲੋਕਾਂ ਦੀ ਜਾਨ ਮਾਲ ਦੀ ਕੋਈ ਚਿੰਤਾ ਨਹੀ,ਸਿੱਕੀ ਨੇ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨੀ ਸਰਕਾਰ ਦਾ ਫਰਜ਼ ਹੁੰਦਾ,ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋੰ ਮੰਗ ਕੀਤੀ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਦੀ ਨਿਰਪੱਖ ਜਾਂਚ ਹੋਵੇ ਤਾਂ ਕਿ ਪਰਿਵਾਰ ਨੂੰ ਇੰਨਸਾਫ ਮਿਲ ਸਕੇ,ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਜਗਰੂਪ ਸਿੰਘ,ਸਰਪੰਚ ਜਗਵਿੰਦਰ ਸਿੰਘ ਫਤਿਆਬਾਦ,ਸੀਨੀ ਕਾਂਗਰਸੀ ਆਗੂ ਗੁਲਵਿੰਦਰ ਸਿੰਘ ਰਾਏ,ਰਾਜਬੀਰ ਸਿੰਘ ਪੱਖੋਕੇ ਸੀਨੀ ਕਾਂਗਰਸੀ ਆਗੂ ,ਸਰਪੰਚ ਅਮਨਦੀਪ ਸਿੰਘ ਹੈਪੀ ਸ਼ਾਹ,ਸਰਪੰਚ ਨਿਸ਼ਾਨ ਸਿੰਘ ਰਾਣੀਵਲਾਹ,ਸਰਪੰਚ ਪ੍ਰਕਾਸ਼ ਸਿੰਘ ਖੇਲਾ,ਸਾਬਕਾ ਸਰਪੰਚ ਮਨਦੀਪ ਸਿੰਘ ਘੜਕਾ,ਸਿੰਘ,ਸਰਪੰਚ ਕੁਲਵੰਤ ਸਿੰਘ ਚੰਡੀਗੜ ਮੁਹੱਲਾ,ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾ,ਸੀਨੀ ਕਾਂਗਰਸੀ ਆਗੂ ਲਖਵਿੰਦਰ ਸਿੰਘ ਕੱਲਾ,ਸਰਬਜੀਤ ਸਿੰਘ ਕੱਲਾ,ਅਮੋਲਕ ਚੰਦ ਕੱਲਾ,ਨੰਬਰਦਾਰ ਕੁਲਵੰਤ ਸਿੰਘ ਕੱਲਾ,ਸੁਰਿੰਦਰ ਸਿੰਘ ਚੇਅਰਮੈਨ,ਜਸਪਿੰਦਰ ਸਿੰਘ,ਸਰਪੰਚ ਸਵਰਾਜ ਸਿੰਘ ਰੈਸੀਆਣਾ ,ਪਰਮਿੰਦਰ ਸਿੰਘ ਧੂੰਦਾ,ਸਾਬਕਾ ਸਰਪੰਚ ਨਿਸ਼ਾਨ ਸਿੰਘ ਸ਼ੇਖ ਚੱਕ,ਨਿਸ਼ਾਨ ਸਿੰਘ ਢੋਟੀ,ਮੁਹਿੰਦਰ ਸਿੰਘ ਫਤਿਆਬਾਦ,ਦਿਲਬਾਗ ਸਿੰਘ ਮੱਲ ਮੋਹਰੀ,ਬਲਜੀਤ ਸਿੰਘ,ਬਿੱਟੂ ਪੰਡੋਰੀ ,ਲਾਡੀ ਸ਼ਾਹ ਸਰਪੰਚ,ਬਚਿੱਤਰ ਸਿੰਘ ,ਗਗਨ ਰੰਧਾਵਾ,ਸਰਪੰਚ ਮਨਪ੍ਰੀਤ ਸਿੰਘ ਗੁਲਾਲੀਪੁਰ,ਲਾਡੀ ਬਾਠ,ਨਵਾਬ ਸਿੰਘ ਰਾਣੀਵਲਾਹ,ਪ੍ਰਭਦੀਪ ਸਿੰਘ ਕਾਹਲਵਾ ਜੁਗਰਾਜ ਸਿੰਘ ਰੰਧਾਵਾ,ਸਰਪੰਚ ਕੰਵਲਜੀਤ ਸਿੰਘ ,ਹਰਦੇਵ ਸਿੰਘ ਸੰਘਾ,ਸਤਨਾਮ ਸਿੰਘ ,ਰੇਸ਼ਮ ਸਿੰਘ ਪੀਏ ਰਣਜੀਤ ਸਿੰਘ ਰਾਣਾ ,ਮੀਡੀਆ ਸਲਾਹਕਾਰ ਵਿਜੈ ਬਾਊ ਆਦਿ ਹਾਜਰ ਸਨ।

Related Articles

Back to top button