ਤਰਨ ਤਾਰਨ

ਗੋਇੰਦਵਾਲ ਸਾਹਿਬ ਪੁਲਿਸ ਵਲੋਂ ਨਜਾਇਜ਼ ਪਿਸਤੌਲ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ

ਸ਼੍ਰੀ ਗੋਇੰਦਵਾਲ ਸਾਹਿਬ 16 ਅਗਸਤ ( ਬਿਉਰੋ ) ਜਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਚੌਹਾਨ ਵਲੋਂ ਭੈੜੇ ਪੁਰਸ਼ਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ ਐਸ ਪੀ ਰਵੀਸ਼ੇਰ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਗੋਇੰਦਵਾਲ ਸਾਹਿਬ ਵਲੋਂ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਨਜਾਇਜ਼ ਪਿਸਤੌਲ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਚ ਸਫਲਤਾ ਹਾਂਸਲ ਕੀਤੀ ਹੈ ,ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਭੈੜੇ ਪੁਰਸ਼ਾਂ ਦੀ ਤਲਾਸ਼ ਚ ਪੁਲਿਸ ਪਾਰਟੀ ਬਾਬਾ ਜੀਵਨ ਸਿੰਘ ਚੌਕ ਗੋਇੰਦਵਾਲ ਸਾਹਿਬ ਮੌਜੂਦ ਸੀ ਕਿ ਇਤਲਾਹ ਦਿੱਤੀ ਕਿ ਹਰਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਮੁਖਤਾਰ ਸਿੰਘ ਵਾਸੀ ਨਿੰਮ ਵਾਲੀ ਘਾਟੀ ਗੋਇੰਦਵਾਲ ਸਾਹਿਬ, ਕਸ਼ਮੀਰ ਸਿੰਘ ਉਰਫ਼ ਸ਼ੀਰਾ ਪੁੱਤਰ ਚਰਨ ਸਿੰਘ ਵਾਸੀ ਹੰਸਾਵਾਲਾ ਅਤੇ ਅਜੇ ਪੁੱਤਰ ਦਲਬੀਰ ਸਿੰਘ ਵਾਸੀ ਦੀਨੇਵਾਲ ਨੇ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਆਸ ਪਾਸ ਦੇ ਇਲਾਕੇ ਵਿੱਚ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਦੀਆਂ ਵਾਰਦਾਤਾ ਕਰਦੇ ਹਨ ਅੱਜ ਹਰਵਿੰਦਰ ਸਿੰਘ ਉਰਫ ਮਿੰਟੂ ਬਿਨਾ ਨੰਬਰੀ ਮੋਟਰ ਸਾਇਕਲ ਸਪਲੈਂਡਰ ਤੇ ਸਵਾਰ ਹੋ ਕੇ ਖੰਡ ਦਰਿਆ ਵੱਲੋਂ ਗੋਇੰਦਵਾਲ ਸਾਹਿਬ ਨੂੰ ਆ ਰਿਹਾ ਹੈ । ਜਿਸ ਤੇ ਪੁਲਿਸ ਪਾਰਟੀ ਵਲੋੰ ਨੇੜੇ ਸਮਸਾਨਘਾਟ ਗੋਇੰਦਵਾਲ ਸਾਹਿਬ ਵਿਖੇ ਨਾਕਾ ਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਕੁਝ ਸਮੇਂ ਬਾਦ ਇੱਕ ਮੋਨਾ ਨੌਜਵਾਨ ਨਿੰਮ ਵਾਲੀ ਘਾਟੀ ਤਰਫੋ ਮੋਟਰ ਸਾਇਕਲ ਹੀਰੋ ਸਪਲੈਡਰ ਬਿਨਾ ਨੰਬਰੀ ਰੰਗ ਕਾਲਾ ਤੇ ਸਵਾਰ ਹੋ ਕੇ ਬੜੀ ਤੇਜ਼ ਰਫਤਾਰ ਨਾਲ ਆਉਂਦਾ ਦਿਖਾਈ ਦਿੱਤਾ ਜੋ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰ ਸ਼ਾਇਕਲ ਪਿੱਛੇ ਨੂੰ ਮੋੜਨ ਲੱਗਾ ਜੋ ਮੋਟਰ ਸਾਇਕਲ ਸਲਿੱਪ ਹੋਣ ਕਰਕੇ ਇੱਕ ਸਾਈਡ ਨੂੰ ਡਿੱਗ ਪਿਆ ਜਿਸਨੂੰ ਪੁਲਿਸ ਪਾਰਟੀ ਵਲੋੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਆਪਣਾ ਨਾਮ ਹਰਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਮੁਖਤਾਰ ਸਿੰਘ ਵਾਸੀ ਨਿੰਮ ਵਾਲੀ ਘਾਟੀ ਗੋਇੰਦਵਾਲ ਸਾਹਿਬ ਦੱਸਿਆ ਜਿਸ ਦੀ ਤਲਾਸੀ ਕਰਨ ਤੇ ਉਸ ਦੀ ਡੱਬ ਵਿਚੋਂ ਇੱਕ ਪਿਸਟਲ,ਦੇਸੀ 32 ਬੋਰ ਜਿਸ ਦੇ ਚੈਂਬਰ ਵਿਚ ਇੱਕ ਰੋਂਦ 32 ਬੋਰ ਅਤੇ ਮੈਗਜ਼ੀਨ ਵਿਚੋਂ 05 ਰੋਦ 32 ਬੋਰ ਜਿੰਦਾ ਬਰਾਮਦ ਹੋਏ ,ਬਰੀਕੀ ਨਾਲ ਪੁੱਛਗਿੱਛ ਕਰਨ ਤੇ ਹਰਵਿੰਦਰ ਸਿੰਘ ਨੇ ਮੰਨਿਆ ਕਿ ਇਹ ਮੋਟਰ ਸਾਇਕਲ ਚੋਰੀ ਦਾ ਹੈ ਜਿਸ ਤੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਉਕਤ ਖਿਲਾਫ ਜੁਰਮ 25,54,59 ARM ACT 379,411 IPC ਤਹਿਤ ਕੇਸ ਦਰਜ਼ ਕਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ,ਉਹਨਾਂ ਦੱਸਿਆ ਕਿ ਇਸਦੇ ਬਾਕੀ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਬਹੁਤ ਜਲਦ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ

Related Articles

Back to top button