ਤਰਨ ਤਾਰਨ ਪੁਲਿਸ ਵੱਲੋਂ ਵਿਦੇਸ਼ੀ ਗੈਂਗਸਟਰ ਜੈਸਲ ਚੰਬਲ ਗਰੁੱਪ ਦੇ ਫਿਰੌਤੀਆਂ ਮੰਗਣ ਵਾਲੇ 1 ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਬੀਤੇ ਦਿਨੀ ਗਨੇਸ਼ ਡੇਅਰੀ ਗੋਇੰਦਵਾਲ ਬਾਈਪਾਸ ਤੇ ਚਲਾਈਆਂ ਸਨ ਗੋਲੀਆਂ

ਤਰਨ ਤਾਰਨ 23 ਅਪ੍ਰੈਲ ( ਬਿਉਰੋ ) ਐੱਸ ਐੱਸ ਪੀ ਤਰਨ ਤਾਰਨ ਅਭਿਮੰਨਿਊ ਰਾਣਾ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸ੍ਰੀ ਅਜੇਰਾਜ ਸਿੰਘ ਐੱਸ.ਪੀ ਡੀ , ਰਿਪੁਤਾਪਨ ਸਿੰਘ ਡੀ.ਐੱਸ.ਪੀ ਸਿਟੀ ਤਰਨ ਤਾਰਨ ਅਤੇ ਗੁੁਰਿੰਦਰਪਾਲ ਸਿੰਘ ਨਾਗਰਾ ਡੀ.ਐੱਸ.ਪੀ ਇੰਨਵੇਸ਼ਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਂਠ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਸਬ-ਇੰਸਪੈਕਟਰ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਤਰਨ ਤਾਰਨ ਵੱਲੋਂ ਮਾੜੇ ਅਨਸਰਾਂ ਤੇ ਬਦਮਾਸ਼ਾ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਭੇਜੀਆਂ ਗਈਆਂ ਸਨ,ਜਿਸ ਤਹਿਤ ਬੀਤੇ ਦਿਨੀ ਗਨੇਸ਼ ਡੇਅਰੀ ਗੋਇੰਦਵਾਲ ਬਾਈਪਾਸ ਤੇ ਅਣਪਛਾਤੇ ਤਿੰਨ ਨੌਜਵਾਨਾਂ ਚੋਂ ਇੱਕ ਨੂੰ ਕਾਬੂ ਕਰਨ ਸਫਲਤਾ ਹਾਂਸਲ ਕੀਤੀ ਹੈ,ਇਸ ਸਬੰਧੀ ਐੱਸ ਐੱਸ ਪੀ ਤਰਨ ਤਾਰਨ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਮਿਤੀ 15-04-2025 ਨੂੰ ਪੀੜਤ ਨੇ ਥਾਣਾ ਸਿਟੀ ਤਰਨ ਤਾਰਨ ਇਤਲਾਹ ਦਿੱਤੀ ਕਿ ਮੈਂ ਗਨੇਸ਼ ਡੇਅਰੀ ਗੋਇੰਦਵਾਲ ਬਾਈਪਾਸ ਤੇ ਚਲਾ ਰਿਹਾ ਹਾਂ ਅਤੇ ਮੇਰੇ ਪਾਸੋਂ ਵਿਦੇਸ਼ੀ ਗੈਂਗਸਟਰ ਜੈਸਲ ਚੰਬਲ ਨੇ 50 ਲੱਖ ਰੁਪਏ ਵਿਰੌਤੀ ਦੀ ਮੰਗ ਕੀਤੀ ਸੀ ਅਤੇ ਫਿਰ ਮਿਤੀ 15-04-2025 ਨੂੰ ਵਕਤ ਕਰੀਬ 9:00 ਵਜੇ ਰਾਤ ਨੂੰ 03 ਅਣਪਛਾਤੇ ਵਿਅਕਤੀਆ ਨੇ ਮੇਰੀ ਦੁਕਾਨ ਉੱਪਰ ਮਾਰ ਦੇਣ ਦੀ ਨੀਅਤ ਨਾਲ 03 ਫਾਈਰ ਕੀਤੇ ਹਨ,ਜਿਸਤੇ ਥਾਣਾ ਸਿਟੀ ਤਰਨ ਤਾਰਨ ਵਿਖੇ ਕੇਸ ਦਰਜ਼ ਕਰ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ,ਉਹਨਾਂ ਦੱਸਿਆ ਕਿ ਥਾਣਾ ਸਿਟੀ ਤਰਨ ਤਾਰਨ ਅਤੇ ਸੀ.ਆਈ.ਏ ਸਟਾਫ ਤਰਨ ਤਾਰਨ ਨੂੰ ਤਕਨੀਕੀ ਇੰਨਟੈਲੀਜੈਂਸ ਅਤੇ ਹਿਊਮਨ ਇੰਨਟੈਲੀਜੈਂਸ ਰਾਹੀਂ ਪਤਾ ਲੱਗਾ ਕਿ ਵਿਦੇਸ਼ੀ ਗੈਂਗਸਟਰ ਜੈਸਲ ਚੰਬਲ ਗੈਂਗ ਦਾ 01 ਸਾਥੀ ਜੋਬਨਜੀਤ ਸਿੰਘ ਵਾਸੀ ਪਿੰਡ ਸ਼ੇਖ ਚੱਕ ਵਿਦੇਸ਼ੀ ਗੈਂਗਸਟਰ ਜੈਸਲ ਚੰਬਲ ਦੇ ਕਹਿਣ ਤੇ ਭੋਲੇ-ਭਾਲੇ ਲੋਕਾਂ ਤੋਂ ਫਿਰੋਤੀਆਂ ਦੀ ਮੰਗ ਕਰਦੇ ਹਨ ਅਤੇ ਗੋਲੀਆਂ ਚਲਾਕੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹਨ ਅਤੇ ਇਸਨੇ ਹੀ ਗਨੇਸ਼ ਡੇਅਰੀ ਤੇ ਫਾਈਰਿੰਗ ਕੀਤੀ ਸੀ ਜੋ ਇਸ ਵਕਤ ਥਾਣਾ ਸਿਟੀ ਤਰਨ ਤਾਰਨ ਦੇ ਏਰੀਏ ਵਿੱਚ ਕਿਸੇ ਵਾਰਦਾਦ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਹਨ,ਜਿਸਤੇ ਥਾਣਾ ਸਿਟੀ ਤਰਨ ਤਾਰਨ ਅਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਪੁਲਿਸ ਗੋਇੰਦਵਾਲ ਬਾਈਪਾਸ ਤੋਂ ਜੋਬਨਜੀਤ ਸਿੰਘ ਵਾਸੀ ਪਿੰਡ ਸ਼ੇਖ ਚੱਕ ਨੂੰ ਕਾਬੂ ਕਰ ਲਿਆ ਪੁੱਛ-ਗਿੱਛ ਦੌਰਾਨ ਇਸਨੇ ਦੱਸਿਆ ਕਿ ਮੈਂ ਅਤੇ ਮੇਰੇ ਦੋ ਹੋਰ ਸਾਥੀਆਂ ਨੇ ਜੈਸਲ ਚੰਬਲ ਦੇ ਕਹਿਣ ਤੇ ਗਨੇਸ਼ ਡੇਅਰੀ ਉੱਪਰ ਫਾਈਰਿੰਗ ਕੀਤੀ ਸੀ ਜਿਸਤੇ ਥਾਣਾ ਸਿਟੀ ਤਰਨ ਤਾਰਨ ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਅਸਲਾ ਐਕਟ ਤਹਿਤ ਥਾਣਾ ਸਿਟੀ ਤਰਨ ਤਾਰਨ ਵਿੱਚ ਨਾਮਜ਼ਦ ਕਰ ਲਿਆ ਹੈ,ਉਹਨਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਪਤਾ ਲੱਗਾ ਕਿ ਦੋਸ਼ੀ ਵਿਦੇਸ਼ੀ ਗੈਂਗਸਟਰ ਜੈਸਲ ਚੰਬਲ ਦਾ ਸਾਥੀ ਸੀ ਅਤੇ ਉਸਦੇ ਕਹਿਣ ਤੇ ਇਹ ਦੋਸ਼ੀ ਲੋਕਾਂ ਪਾਸੋਂ ਫਿਰੋਤੀਆਂ ਦੀ ਮੰਗ ਕਰਦੇ ਸਨ ਅਤੇ ਫਾਈਰਿੰਗ ਕਰਦੇ ਸਨ,ਉਹਨਾਂ ਦੱਸਿਆ ਕਿ ਦੋਸ਼ੀ ਪਾਸੋਂ ਪੁੱਛ ਗਿੱਛ ਜਾਰੀ ਹੈ ਅਤੇ ਪੁੱਛ ਗਿੱਛ ਦੌਰਾਨ ਦੋਸ਼ੀ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।