ਤਰਨ ਤਾਰਨ

ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਸੈਲਾਨੀਆਂ ’ਤੇ ਹਮਲਾ ਬੇਹੱਦ ਨਿੰਦਣਯੋਗ : ਲਾਖਣਾ,ਬਹਿੜਵਾਲ,ਧੁੰਨਾ

<span;>ਸ੍ਰੀ ਗੋਇੰਦਵਾਲ ਸਾਹਿਬ 25 ਅਪ੍ਰੈਲ ( ਰਣਜੀਤ ਸਿੰਘ ਦਿਉਲ ) ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਤੇ ਹੋਏ ਵਹਿਸ਼ੀ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਇਸਨੂੰ ਕਾਇਰਤਾ ਅਤੇ ਮਨੁੱਖਤਾ ’ਤੇ ਹਮਲਾ ਕਰਾਰ ਦਿੱਤਾ ਹੈ,ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਪੰਜਾਬ ਚੇਅਰਮੈਨ ਗੁਰਦੇਵ ਸਿੰਘ ਲਾਖਣਾ ,ਜਿਲਾ ਪ੍ਰਧਾਨ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਅਤੇ ਜਿਲਾ ਪ੍ਰੈਸ ਸਕੱਤਰ ਅਤੇ ਡਾਇਰੈਕਟਰ ਮੰਡੀ ਬੋਰਡ ਪੰਜਾਬ ਹਰਪ੍ਰੀਤ ਸਿੰਘ ਧੁੰਨਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਭ ਨੂੰ ਅੱਤਵਾਦ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕੇਂਦਰ ਤੋਂ ਮੰਗ ਕੀਤੀ ਕਿ ਅੱਤਵਾਦੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ,ਗੁਰਦੇਵ ਸਿੰਘ ਲਾਖਣਾ ਨੇ ਕਿਹਾ ਕਿ ਪਹਿਲਗਾਮ ’ਚ ਸੈਲਾਨੀਆਂ ’ਤੇ ਹਮਲਾ ਬੇਹੱਦ ਦੁਖਦਾਇਕ ਤੇ ਨਿੰਦਣਯੋਗ ਹੈ,ਨਿਰਦੋਸ਼ਾਂ ਨੂੰ ਨਿਸ਼ਾਨਾ ਬਣਾਉਣਾ ਮਨੁੱਖਤਾ ਦੇ ਵਿਰੁੱਧ ਹੈ ਅਤੇ ਪੂਰਾ ਦੇਸ਼ ਇਸ ਹਮਲੇ ਦੀ ਨਿਖੇਧੀ ਕਰਦਾ ਹੈ,ਉਹਨਾਂ ਕਿਹਾ ਕਿ ਸਾਡੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ,ਲਾਖਣਾ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਸਰਕਾਰ ਨੇ ਧਾਰਾ 370 ਨੂੰ ਹਟਾਇਆ, ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ, ਨੋਟਬੰਦੀ ਕੀਤੀ ਤੇ ਹਰ ਵਾਰ ਇਹ ਦਾਅਵਾ ਕੀਤਾ ਕਿ ਅੱਤਵਾਦ ਖਤਮ ਹੋ ਜਾਵੇਗਾ, ਪਰ ਅੱਜ ਵੀ ਅੱਤਵਾਦ ਜਾਰੀ ਹੈ, ਅੱਜ ਵੀ ਕਸ਼ਮੀਰੀ ਪੰਡਿਤ ਆਪਣੇ ਘਰਾਂ ਨੂੰ ਨਹੀਂ ਪਰਤ ਰਹੇ ਹਨ,ਉਹਨਾਂ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਉੁਸਦੀ ਨੀਤੀ ਵਿੱਚ ਕਿੱਥੇ ਗਲਤੀ ਹੋਈ ਹੈ ਅਤੇ ਪ੍ਰਧਾਨ ਮੰਤਰੀ ਨੂੰ ਵਿਦੇਸ਼ੀ ਦੌਰਿਆਂ ਦੀ ਬਜਾਏ ਦੇਸ਼ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ,ਉਹਨਾਂ ਕਿਹਾ ਕਿ ਸੈਲਾਨੀਆਂ ’ਤੇ ਇਹ ਵਹਿਸ਼ੀਆਨਾ ਹਮਲਾ ਨਾ ਮੁੁਆਫ਼ੀਯੋਗ ਕਾਇਰਤਾ ਭਰਿਆ ਹੈ,ਕਿਉਕਿ ਅੱਤਵਾਦ ਦੀ ਲੜਾਈ ਕਿਸੇ ਸਰਕਾਰ ਨਾਲ ਹੋ ਸਕਦੀ ਮਨੁੱਖਤਾ ਨਾਲ ਨਹੀ, ਅਜਿਹੇ ਜ਼ੁੁਲਮ ਨੂੰ ਕਿਸੇ ਵੀ ਪੱਖੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ,ਉਹਨਾਂ ਕੇਂਦਰ ਦੀ ਮੋਦੀ ਸਰਕਾਰ ਤੋੰ ਮੰਗ ਕੀਤੀ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਚ ਲਿਆ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ,ਉਹਨਾਂ ਕਿਹਾ ਕਿ ਅਸੀਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦੇ ਹਾ,ਉੁਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅੱਤਵਾਦ ਖਿਲਾਫ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ

Related Articles

Back to top button