ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਵਿਖੇ ਕਰਵਾਇਆ ਵਿਦਿਆਰਥੀਆਂ ਦਾ ਇਨਵੇਸਟਿਚਰ ਸਮਾਰੋਹ
ਵਿਦਿਆਰਥੀਆਂ ਨੂੰ ਦਿੱਤੀਆਂ ਜ਼ਿੰਮੇਵਾਰੀਆਂ ਨਾਲ ਉਹਨਾਂ ਚ ਲੀਡਰਸ਼ਿਪ ਦੀ ਯੋਗਤਾ ਮਜਬੂਤ ਹੋਵੇਗੀ : ਐੱਮ.ਡੀ ਸਾਹਿਲ ਪੱਬੀ

ਸ੍ਰੀ ਗੋਇੰਦਵਾਲ ਸਾਹਿਬ 26 ਅਪ੍ਰੈਲ ( ਰਣਜੀਤ ਸਿੰਘ ਦਿਉਲ ) ਨਾਮਵਰ ਵਿੱਦਿਅਕ ਸੰਸਥਾ ਬ੍ਰਿਟਿਸ਼ ਵਿਕਟੋਰੀਆ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਦਿਆਰਥੀਆਂ ਦੀ ਇਨਵੇਸਟਿਚਰ ਸਮਾਰੋਹ (ਆਧਿਕਾਰਕ ਸਮਾਗਮ) ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀ ਪ੍ਰੀਸ਼ਦ ਚੁਣੀ ਗਈ,ਇਸ ਸਮਾਰੋਹ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ,ਵਿਦਿਆਰਥੀਆਂ ਦੀ ਸਕੂਲ ਦੇ ਅੰਦਰੂਨੀ ਆਗੂ ਦੇ ਤੌਰ ਤੇ ਵੱਖ-ਵੱਖ ਅਹੁਦਿਆਂ ਜਿਵੇਂ- ਸਕੂਲ ਹੈੱਡ ਬੁਆਏ, ਹੈੱਡ ਗਰਲ, ਸਪੋਰਟਸ ਕੈਪਟਨ, ਹਾਊਸ ਕੈਪਟਨ ਆਦਿ ਲਈ ਚੋਣ ਕੀਤੀ ਗਈ, ਇਹ ਨਿਯੁਕਤੀਆਂ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ,ਇਹਨਾਂ ਅਧਿਕਾਰਕ ਨਿਯੁਕਤੀਆਂ ਲਈ ਕਰਮਜੀਤ ਕੌਰ ਨੂੰ ਸਕੂਲ ਕੈਪਟਨ, ਹਰਜੋਤ ਸਿੰਘ ਹੈੱਡ ਬੁਆਏ,ਗੌਰਿਕਾ ਅਰੋੜਾ ਨੂੰ ਹੈੱਡ ਗਰਲ,ਹਰਮਨਦੀਪ ਸਿੰਘ ਸਪੋਰਟਸ ਕੈਪਟਨ , ਪਰਨੀਤ ਕੌਰ ਕਲਚਰਲ ਪ੍ਰੈਜੀਡੈਂਟ, ਜਸਰੂਪ ਕੌਰ ਡਿਸਪਲੈਨ ਹੈੱਡ ,ਹਰਪ੍ਰੀਤ ਕੌਰ ਅਕੈਡਮਿਕ ਕੈਪਟਨ ਚੁਣੇ ਗਏ, ਸਕੂਲ ਦੇ ਵਿਦਿਆਰਥੀਆਂ ਨੂੰ ਚਾਰ ਹਾਊਸ ਵਿੱਚ ਵੰਡਿਆ ਗਿਆ, ‘ਲੌਰਡਸ ਹਾਊਸ’ ਦਾ ਜੈਵੀਰ ਸਿੰਘ ਨੂੰ ਕੈਪਟਨ ਅਤੇ ਹਰਸੀਰਤ ਕੌਰ ਨੂੰ ਉਪ ਕੈਪਟਨ, ‘ਮੈਨਚੈਸਟਰ ਹਾਊਸ’ ਹਰਗੁਣ ਕੌਰ ਕੈਪਟਨ ਅਤੇ ਅਰਪਨਦੀਪ ਕੌਰ ਉਪ ਕੈਪਟਨ, ‘ਰੋਇਲ ਗੌਲਫ’ ਕੋਮਲਪ੍ਰੀਤ ਕੌਰ ਹਾਊਸ ਕੈਪਟਨ ਅਤੇ ਪ੍ਰਭਜੋਤ ਕੌਰ ਵਾਈਸ ਕੈਪਟਨ ਅਤੇ ‘ਵਿੰਬਲਡਨ ਹਾਊਸ’ ਵਿੱਚ ਜਸਮੀਤ ਕੌਰ ਨੂੰ ਹਾਊਸ ਕੈਪਟਨ ਅਤੇ ਏਕਮਜੋਤ ਕੌਰ ਵਾਈਸ ਕੈਪਟਨ ਚੁਣੇ ਗਏ। ਇਹਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਬੈਂਜ਼ ਅਤੇ ਸੈਸ਼ ਅਧਿਕਾਰਕ ਨਿਸ਼ਾਨ ਦਿੱਤੇ ਗਏ। ਚੁਣੇ ਗਏ ਵਿਦਿਆਰਥੀਆਂ ਨੇ ਸਕੂਲ ਪ੍ਰਤੀ ਆਪਣੇ ਫ਼ਰਜ਼ਾਂ ਦੀ ਪਾਲਣਾ ਇਮਾਨਦਾਰੀ ਨਾਲ ਕਰਨ ਦੀ ਸਹੁੰ ਚੁੱਕੀ,ਇਸ ਮੌਕੇ ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਐੱਮ.ਡੀ ਸਾਹਿਲ ਪੱਬੀ , ਪ੍ਰਿੰਸੀਪਲ ਮੈਡਮ ਰਾਧਿਕਾ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਸਮੇਂ ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਅਜਿਹੀਆਂ ਜ਼ਿੰਮੇਵਾਰੀਆਂ ਉਹਨਾਂ ਵਿੱਚ ਲੀਡਰਸ਼ਿਪ ਦੀ ਯੋਗਤਾ, ਫੈਸਲਾ ਕਰਨ ਦੀ ਸਮਰੱਥਾ ਅਤੇ ਟੀਮ ਵਜੋਂ ਕੰਮ ਕਰਨ ਸਮਰੱਥਾ ਵਧਾਉਣ ਵਿੱਚ ਸਹਾਈ ਹੁੰਦੀਆਂ ਹਨ । ਉਹਨਾਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ,ਇਸ ਮੌਕੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਅਧਿਆਪਕ ਅਰਸ਼ਦੀਪ ਸਿੰਘ ਅਤੇ ਗਾਰਗੀ ਜੈਸਵਾਲ ਨੇ ਬਾਖੂਬ ਨਿਭਾਈ