ਤਰਨ ਤਾਰਨ

ਭਿੱਖੀਵਿੰਡ ਦੇ ਸ਼ਹੀਦ ਬਲਵਿੰਦਰ ਸਿੰਘ ਦੇ ਬੇਟੇ ਉੱਪਰ ਫਾਈਰਿੰਗ ਕਰਨ ਵਾਲੇ ਮੁੱਖ ਦੋਸ਼ੀ ਨੂੰ 01 ਨਜਾਇਜ਼ ਪਿਸਤੌਲ ਸਮੇਤ ਕੀਤਾ ਕਾਬੂ

ਤਰਨ ਤਾਰਨ 30 ਅਪ੍ਰੈਲ ( ਰਣਜੀਤ ਸਿੰਘ ਦਿਉਲ ) ਐੱਸਐੱਸਪੀ ਤਰਨ ਤਾਰਨ ਅਭਿਮੰਨਿਊ ਰਾਣ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਜੇਰਾਜ ਸਿੰਘ ਐੱਸਪੀਡੀ ਤਰਨ ਤਾਰਨ,ਪ੍ਰੀਤਇੰਦਰ ਸਿੰਘ ਡੀ.ਐੱਸ.ਪੀ ਭਿੱਖੀਵਿੰਡ ਅਤੇ ਗੁਰਿੰਦਰਪਾਲ ਸਿੰਘ ਨਾਗਰਾ ਡੀਐੱਸਪੀਡੀ ਤਰਨ ਤਾਰਨ ਦੀ ਨਿਗਰਾਨੀ ਹੇਂਠ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਭਿੱਖੀਵਿੰਡ ਅਤੇ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਤਰਨ ਤਾਰਨ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਸ਼ਹੀਦ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਬੇਟੇ ਉਂਪਰ ਫਾਈਰਿੰਗ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ,ਇਸ ਸਬੰਧੀ ਐੱਸਐੱਸਪੀ ਤਰਨ ਤਾਰਨ ਨੇ ਦੱਸਿਆ ਕਿ 27 ਅਪ੍ਰੈਲ ਨੂੰ ਮੁੱਦਈ ਨੇ ਥਾਣਾ ਭਿੱਖੀਵਿੰਡ ਹਾਜ਼ਰ ਹੋ ਕੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦਾ ਬੇਟਾ ਗਗਨਦੀਪ ਸਿੰਘ ਪੁੱਤਰ ਸ਼ਹੀਦ ਬਲਵਿੰਦਰ ਸਿੰਘ ਵਾਸੀ ਭਿੱਖੀਵਿੰਡ ਜੋ 26 ਅਪ੍ਰੈਲ ਨੂੰ ਸ਼ਾਮ 04.45 ਤੇ ਮੈਡੀਕਲ ਸਟੋਰ ਖੇਮਕਰਨ ਰੋਡ ਤੋਂ ਦਵਾਈ ਲੈਣ ਗਿਆ ,ਜਦ ਵਾਪਸ ਆਉਂਦੇ ਟਾਈਮ ਗਗਨਦੀਪ ਸਿੰਘ ਗੱਡੀ ਸਾਈਡ ਤੇ ਰੋਕ ਕੇ ਗੱਡੀ ਵਿੱਚੋਂ ਡਿਸਪੋਸਲ ਬੋਤਲਾਂ ਸੁੱਟਣ ਲਈ ਉਤਰਿਆ ਤਾਂ ਇੰਨੇ ਨੂੰ ਤਿੰਨ ਅਣਪਛਾਤੇ ਵਿਅਕਤੀਆ ਵੱਲੋਂ ਗਗਨਦੀਪ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਗੱਡੀ ਤੇ ਅੰਨੇ ਵਾਹ ਫਾਈਰਿੰਗ ਕਰ ਦਿੱਤੀ ਅਤੇ ਜੋ ਫਾਈਰ ਗੱਡੀ ਦੇ ਟਾਇਰ ਤੇ ਵੱਜੇ,ਜਿਸਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ਼ ਕਰ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ, ਉਹਨਾਂ ਦੱਸਿਆ ਕਿ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਹੋਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਜਿਹਨਾਂ ਅਣਪਛਾਤੇ ਵਿਅਕਤੀਆਂ ਵੱਲੋਂ ਗਗਨਦੀਪ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਹਨਾਂ ਵਿੱਚੋਂ ਇੱਕ ਮੁੱਖ ਦੋਸ਼ੀ ਜਿਸਦਾ ਨਾਮ ਰਾਜਬੀਰ ਸਿੰਘ ਉਰਫ ਰਾਜਾ ਵਾਸੀ ਭਿੱਖੀਵਿੰਡ ਹੈ,ਇਸ ਵਕਤ ਭਿੱਖੀਵਿੰਡ ਏਰੀਏ ਵਿੱਚ ਆਪਣੀ ਵਰਨਾਂ ਗੱਡੀ ਤੇ ਘੁੰਮ ਰਿਹਾ ਹੈ, ਜਿਸਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਪਿੰਡ ਸਾਂਡਪੁਰਾ ਪਟੜੀ ਨਜ਼ਦੀਕ ਤੋਂ ਨਾਕਾਬੰਦੀ ਦੌਰਾਨ ਰਾਜਬੀਰ ਸਿੰਘ ਉਰਫ ਰਾਜਾ ਨੂੰ ਕਾਬੂ ਕਰ ਲਿਆ ਗਿਆ ਅਤੇ ਇਸ ਪਾਸੋਂ ਇੱਕ ਪਿਸਤੌਲ 30 ਬੋਰ, ਇੱਕ ਮੈਗਜ਼ੀਨ,04 ਜ਼ਿੰਦਾ ਰੋਂਦ 30 ਬੋਰ ਅਤੇ ਇੱਕ ਵਰਨਾਂ ਗੱਡੀ ਬ੍ਰਾਮਦ ਕਰਕੇ ਅਗਲੀ ਪੁੱਛ-ਗਿੱਛ ਅਮਲ ਵਿੱਚ ਲਿਆਂਦੀ ਜਾ ਰਹੀ ਹੈ ,ਉਹਨਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਉਕਤ ਦੋਸ਼ੀ ਨੇ ਦੱਸਿਆ ਕਿ ਮੈਂ ਅਤੇ ਮੇਰੇ ਦੋ ਹੋਰ ਸਾਥੀਆਂ ਨੇ ਮਿਲਕੇ ਗਗਨਦੀਪ ਸਿੰਘ ਉੱਪਰ ਫਾਈਰਿੰਗ ਕੀਤੀ ਸੀ, ਕਿਉਕਿ ਸਾਡਾ ਕੋਈ ਆਪਸੀ ਪੁਰਾਣਾ ਲੜਾਈ ਝਗੜਾ ਸੀ, ਜਿਸਤੇ ਮੈਂ ਉਸ ਉਂਪਰ ਫਾਈਰਿੰਗ ਕੀਤੀ ਸੀ,ਜਿਸਤੇ ਥਾਣਾ ਭਿੱਖੀਵਿੰਡ ਪੁਲਿਸ ਵਲੋੰ ਦੋਸ਼ੀ ਰਾਜਬੀਰ ਸਿੰਘ ਉਰਫ ਰਾਜਾ ਨੂੰ ਉਕਤ ਮੁੱਕਦਮੇ ਚ ਨਾਮਜ਼ਦ ਕਰਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ

Related Articles

Back to top button