ਤਰਨ ਤਾਰਨ ਪੁਲਿਸ ਨੇ ਪਿੰਡ ਦੁੱਬਲੀ ਵਿੱਚ ਆੜਤੀਏ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀ ਨੂੰ 02 ਨਜਾਇਜ਼ ਪਿਸਤੌਲਾ ਸਮੇਤ ਕੀਤਾ ਕਾਬੂ

ਤਰਨ ਤਾਰਨ 09 ਮਈ ( ਬਿਉਰੋ ) ਐੱਸ ਐੱਸ ਪੀ ਤਰਨ ਤਾਰਨ ਸ੍ਰੀ ਅਭਿਮੰਨਿਊ ਰਾਣਾ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਜੇਰਾਜ ਸਿੰਘ ਐੱਸਪੀਡੀ ਤਰਨ ਤਾਰਨ, ਲਵਕੇਸ਼ ਡੀ.ਐੱਸ.ਪੀ ਪੱਟੀ ਅਤੇ ਗੁਰਿੰਦਰਪਾਲ ਸਿੰਘ ਨਾਗਰਾ ਡੀ.ਐੱਸ.ਪੀ ਡੀ ਤਰਨ ਤਾਰਨ ਦੀ ਨਿਗਰਾਨੀ ਹੇਂਠ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਇੰਸਪੈਕਟਰ ਗੁਰਚਰਨ ਸਿੰਘ ਮੁੱਖ ਅਫਸਰ ਥਾਣਾ ਸਦਰ ਪੱਟੀ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਦੁੱਬਲੀ ਵਿਖੇ ਹੋਏ ਸਾਬਕਾ ਫੌਜੀ ਜਸਵੰਤ ਸਿੰਘ ਆੜਤੀਆ ਦੇ ਉੱਪਰ ਫਾਈਰਿੰਗ ਕਰਕੇ ਕਤਲ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਂਸਲ ਕੀਤੀ ਹੈ,ਇਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਐੱਸਐੱਸਪੀ ਤਰਨ ਤਾਰਨ ਨੇ ਦੱਸਿਆ ਕਿ 03 ਮਈ ਨੂੰ ਮੁੱਦਈ ਨੇ ਥਾਣਾ ਸਦਰ ਪੱਟੀ ਹਾਜ਼ਰ ਆ ਕੇ ਬਿਆਨ ਦਰਜ਼ ਕਰਵਾਇਆ ਸੀ ਕਿ ਉਸਦਾ ਪਿਤਾ ਸਾਬਕਾ ਫੌਜੀ ਜਸਵੰਤ ਸਿੰਘ ਗੁਰੂ ਨਾਨਕ ਖੇਤੀ ਸਟੋਰ ਦੇ ਕਾਊ਼਼ਂਟਰ ਤੇ ਬੈਠੇ ਸੀ ਕਿ ਇੰਨੇ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਜਸਵੰਤ ਸਿੰਘ ਤੇ ਮਾਰ ਦੇਣ ਦੀ ਨੀਅਤ ਨਾਲ ਅੰਨੇ ਵਾਹ ਫਾਈਰਿੰਗ ਕਰ ਦਿੱਤੀ ਅਤੇ ਜਸਵੰਤ ਸਿੰਘ ਦੀ ਗੋਲੀਆਂ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ, ਜਿਸਤੇ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਮੁੱਕਦਮਾ ਦਰਜ਼ ਕਰਕੇ ਦੋਸ਼ੀ ਦੀ ਭਾਲ ਕਰਨ ਲਈ ਵੱਖ-ਵੱਖ ਟੀਮਾਂ ਬਣਾਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ,ਉਹਨਾਂ ਦੱਸਿਆ ਕਿ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਥਾਣਾ ਸਦਰ ਪੱਟੀ ਦੀ ਪੁਲਿਸ ਨੂੰ ਹੋਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮੁੱਕਦਮੇ ਵਿੱਚ ਜਿਸ ਅਣਪਛਾਤੇ ਵਿਅਕਤੀ ਵੱਲੋਂ ਜਸਵੰਤ ਸਿੰਘ ਪਰ ਗੋਲੀਆਂ ਚਲਾਈਆਂ ਗਈਆਂ ਸਨ,ਜਿਸਦਾ ਨਾਮ ਤਰਨਬੀਰ ਸਿੰਘ ਉਰਫ ਤੰਨੂ ਵਾਸੀ ਭਿੱਖੀਵਿੰਡ ਹਾਲ ਮੋਹਕਮਪੁੁਰਾ ਤੁੰਗ ਪਾਈ,ਅੰਮ੍ਰਿਤਸਰ ਹੈ, ਜੋ ਕਿ ਬੱਸ ਅੱਡਾ ਅੰਮ੍ਰਿਤਸਰ ਨਜ਼ਦੀਕ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਤੇ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਘੁੰਮ ਰਿਹਾ ਹੈ,ਜਿਸਤੇ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਬੱਸ ਅੱਡਾ ਅੰਮ੍ਰਿਤਸਰ ਨਜ਼ਦੀਕ ਤੋਂ ਤਰਨਬੀਰ ਸਿੰਘ ਉਰਫ ਤੰਨੂ ਨੂੰ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਮਾਰਕਾ ਯਾਮਾਹਾ ਐਫ.ਜ਼ੈਡ ਬਿਨਾਂ ਨੰਬਰੀ, ਇੱਕ ਨਜਾਇਜ਼ ਪਿਸਤੌਲ 30 ਬੋਰ ਅਤੇ ਇੱਕ ਨਜਾਇਜ਼ ਪਿਸਤੌਲ 32 ਬੋਰ ਸਮੇਤ ਕਾਬੂ ਕਰਕੇ ਪੁੱਛ-ਗਿੱਛ ਅਮਲ ਵਿੱਚ ਲਿਆਂਦੀ ਗਈ,ਉਹਨਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਅਫਰੀਦੀ ਗੈਂਗ ਦਾ ਸਾਥੀ ਸੀ ਅਤੇ ਇਸਨੇ ਅਫਰੀਦੀ ਗੈਂਗ ਦੇ ਕਹਿਣ ਤੇ ਜਸਵੰਤ ਸਿੰਘ ਆੜਤੀਏ ਦਾ ਕਤਲ ਕੀਤਾ ਸੀ,ਜਿਸਤੇ ਤਰਨ ਤਾਰਨ ਪੁਲਿਸ ਨੇ ਦੋਸ਼ੀ ਤਰਨਬੀਰ ਸਿੰਘ ਉਰਫ ਤੰਨੂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ