ਤਰਨ ਤਾਰਨਪੰਜਾਬ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਵਲੋੰ ਨਸ਼ਾ ਤਸਕਰ 2 ਸਕੇ ਭਰਾਵਾਂ ਦੇ ਘਰ ਤੇ ਚਲਾਇਆ ਪੀਲਾ ਪੰਜ਼ਾ

ਲੋਕਾਂ ਦੀਆਂ ਜਿੰਦਗੀਆਂ ਬਰਬਾਦ ਕਰਨ ਵਾਲੇ ਨੂੰ ਸੁੱਖ ਨਾਲ ਰਹਿਣ ਦਾ ਕੋਈ ਅਧਿਕਾਰ ਨਹੀ :ਅਭਿਮੰਨਿਊ ਰਾਣਾ

ਤਰਨ ਤਾਰਨ 30 ਮਈ ( ਬਿਉਰੋ) ਮੁੱਖ ਮੰਤਰੀ ਪੰਜਾਬ ਭੰਗਵਤ ਸਿੰਘ ਮਾਨ ਵੱਲੋਂ ਚਲਾਇਆ ਗਿਆ ਯੁੱਧ ਨਸ਼ਿਆਂ ਵਿਰੁੱਧ ਤਹਿਤ ਅਭਿਮੰਨਿਊ ਰਾਣਾ ਐੱਸ.ਐੱਸ.ਪੀ ਤਰਨ ਤਾਰਨ ਦੀ ਨਿਗਰਾਨੀ ਹੇਂਠ ਤਰਨ ਤਾਰਨ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਪੱਟੀ ਸ਼ਹਿਰ ਵਿੱਚ 2 ਨਸ਼ਾ ਤਸਕਰਾਂ ਪਾਸੋਂ ਗੈਰਕਾਨੂੰਨੀ ਤਰੀਕੇ ਨਾਲ ਬਣਾਏ ਗਏ ਘਰ ਉਪਰ ਪੀਲਾ ਪੰਜਾ ਚਲਾਇਆ ਗਿਆ ਹੈ,ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਨੇ ਤਰਨ ਤਾਰਨ ਪੁਲਿਸ ਦੇ ਸਹਿਯੋਗ ਨਾਲ ਥਾਣਾ ਸਿਟੀ ਪੱਟੀ ਵਿਖੇ ਨਸ਼ਾ ਤਸਕਰ ਰਜੀਵ ਕੁਮਾਰ ਉਰਫ ਰਜੀਵ ਅਤੇ ਸ਼ਾਜਨ ਕੁਮਾਰ ਦਾ ਇੱਕ ਸਾਂਝਾ ਰਿਹਾਇਸ਼ੀ ਮਕਾਨ ਜੇ.ਸੀ.ਬੀ ਅਤੇ ਲੇਬਰ ਦੀ ਮਦਦ ਨਾਲ ਢਾਹ ਦਿੱਤਾ ਗਿਆ,ਉੁਹਨਾਂ ਦੱਸਿਆ ਕਿ ਉਕਤ ਨਸ਼ਾ ਤਸਕਰਾਂ ਦੇ ਖਿਲਾਫ ਪਹਿਲਾਂ 13 ਮੁਕੱਦਮੇ, ਜਿੰਨਾਂ ਵਿੱਚ 09 ਮੁਕੱਦਮੇ ਐਨ.ਡੀ.ਪੀ.ਐੱਸ ਐਕਟ,03 ਮੁਕੱਦਮੇ ਅਸਲਾ ਐਕਟ ਅਤੇ 01 ਆਈ.ਪੀ.ਸੀ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ, ਇਸ ਦੇ ਨਾਲ ਹੀ ਇਸਦੇ ਭਰਾ ਸ਼ਾਜਨ ਕੁਮਾਰ ਦੇ ਖਿਲਾਫ ਪਹਿਲਾਂ 09 ਮੁਕੱਦਮੇ, ਜਿੰਨਾਂ ਵਿੱਚ 04 ਮੁਕੱਦਮੇ ਐਨ.ਡੀ.ਪੀ.ਐਸ ਐਕਟ, 03 ਮੁਕੱਦਮੇ ਅਸਲਾ ਐਕਟ ਅਤੇ 02 ਆਈ.ਪੀ.ਸੀ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹੈ। ਉਹਨਾਂ ਦੱਸਿਆ ਕਿ ਇਹ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਹਨ ਅਤੇ ਪੁਲਿਸ ਨੇ ਇਹਨਾਂ ਉੱਤੇ ਵੱਖ-ਵੱਖ ਥਾਣਿਆਂ ਵਿੱਚ ਮੁਕਦਮੇ ਦਰਜ ਕੀਤੇ ਹਨ। ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵਿਅਕਤੀ ਕਿਸੇ ਦਾ ਘਰ ਬਰਬਾਦ ਕਰਦਾ ਹੈ, ਲੋਕਾਂ ਦੀਆਂ ਜਿੰਦਗੀਆਂ ਬਰਬਾਦ ਕਰ ਦਿੰਦਾ ਹੈ, ਉਸ ਨੂੰ ਸੁੱਖ ਨਾਲ ਰਹਿਣ ਦਾ ਕੋਈ ਅਧਿਕਾਰ ਨਹੀਂ,ਇਸ ਮੌਕੇ ਐਸ.ਐਸ.ਪੀ ਤਰਨ ਤਾਰਨ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਦ੍ਰਿੜ ਹੈ ਅਤੇ ਜੋ ਵੀ ਵਿਅਕਤੀ ਨਸ਼ਾ ਤਸਕਰੀ ਦੇ ਭੈੜੇ ਕੰਮ ਵਿੱਚ ਸ਼ਾਮਿਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਕੇ ਬਾਹਰ ਚਲੇ ਜਾਣ ਜਾਂ ਨਸ਼ੇ ਦਾ ਧੰਦਾ ਛੱਡ ਕਿ ਆਪਣੀ ਗਲਤੀ ਕਬੂਲਦੇ ਹੋਏ ਅੱਗੇ ਤੋਂ ਇਸ ਕੰਮ ਨੂੰ ਤੌਬਾ ਕਰ ਜਾਣ,ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਵੱਲੋਂ ਨਸ਼ੇ ਤੇ ਕਾਬੂ ਪਾਉਣ, ਨਸ਼ਾ ਤਸਕਰਾਂ ਅਤੇ ਬਿੱਗ ਫਿਸ਼ ਨੂੰ ਫੜਨ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ,ਜਿਸਤੇ ਚੱਲਦਿਆਂ ਤਰਨ ਤਾਰਨ ਪੁਲਿਸ ਵੱਲੋਂ ਬੀਤੇ ਦਿਨੀ ਹੀ ਇੱਕ ਵੱਡੀ ਮੱਛੀ ਨਸ਼ਾ ਤਸਕਰ ਨੂੰ 85 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ,ਉਹਨਾਂ ਦੱਸਿਆ ਕਿ ਹੁਣ ਤੱਕ ਐਨ.ਡੀ.ਪੀ.ਐੱਸ ਐਕਟ ਦੇ ਕੁੱਲ 433 ਮੁੱਕਦਮੇ ਦਰਜ਼ ਕਰਕੇ 571 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 144 ਕਿੱਲੋ ਹੈਰੋਇਨ, 08 ਕਿੱਲੋ ਅਫੀਮ ਅਤੇ ਲੱਗਭੱਗ 66 ਲੱਖ ਦੇ ਕ੍ਰੀਬ ਡਰੱਗ ਮਨੀ ਬ੍ਰਾਮਦ ਕਰਕੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ है,ਇਸੇ ਮੁਹਿੰਮ ਤਹਿਤ ਹੀ ਤਰਨ ਤਾਰਨ ਪੁਲਿਸ ਵੱਲੋਂ ਪਹਿਲਾਂ ਵੀ ਨਸ਼ਾ ਤਸਕਰਾਂ ਦੀਆਂ ਜਾਇਦਾਦਾ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ,ਉਹਨਾਂ ਦੱਸਿਆ ਕਿ ਤਰਨ ਤਾਰਨ ਪੁਲਿਸ ਵੱਲੋਂ ਸਾਲ 2025 ਵਿੱਚ 28 ਨਸ਼ਾ ਤਸਕਰਾਂ ਦੀ 13 ਕਰੋੜ 95 ਲੱਖ 61 ਹਜ਼ਾਰ 985 ਰੁਪਏ ਦੀ ਜਾਇਦਾਦ ਨੂੰ ਦਿੱਲੀ ਕੰਪੀਟੈਂਟ ਅਥਾਰਿਟੀ ਤੋਂ ਫਰੀਜ਼ ਕਰਵਾਈ ਜਾ ਚੁੱਕੀ ਹੈ,ਉਹਨਾਂ ਕਿਹਾ ਕਿ ਨਸ਼ਾ ਤਸਕਰੀ ਧੰਦੇ ਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ

Related Articles

Back to top button