ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਵੰਡਰਲੈਂਡ ਜਲੰਧਰ ਦਾ ਲਗਾਇਆ ਟੂਰ

ਸ੍ਰੀ ਗੋਇੰਦਵਾਲ ਸਾਹਿਬ 02 ਜੂਨ ( ਰਣਜੀਤ ਸਿੰਘ ਦਿਉਲ ) ਇਲਾਕੇ ਦੀ ਸਿਰਮੌਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਦਾ ਟੂਰ ਹਰ ਸਾਲ ਦੀ ਤਰ੍ਹਾਂ ਜਲੰਧਰ ਸ਼ਹਿਰ ਦੇ ਨਜ਼ਦੀਕ ਵੰਡਰਲੈਂਡ ਵਿਖੇ ਗਿਆ, ਜਿੱਥੇ ਵਿਦਿਆਰਥੀਆਂ ਨੇ ਵਾਟਰ ਪਾਰਕ, ਆਧੁਨਿਕ ਤਰਾਂ ਦੇ ਝੂਲੇ, ਝਰਨਿਆਂ ਦੀ ਵਿੱਚ ਖ਼ੂਬ ਅਨੰਦ ਮਾਣਿਆ, ਸੰਸਥਾ ਵੱਲੋਂ ਹਰ ਸਾਲ ਛੁੱਟੀਆਂ ਵਿੱਚ ਵਿਦਿਆਰਥੀਆਂ ਦਾ ਵੱਖ ਵੱਖ ਜਗਾਂ ਤੇ ਟੂਰ ਲਗਾਇਆ ਜਾਂਦਾ ਹੈ ਤਾਂ ਬੱਚਿਆਂ ਵਿੱਚ ਪੜਾਈ ਲਈ ਨਵੀਂ ਊਰਜਾ ਪੈਦਾ ਹੋ ਸਕੇ, ਇਸ ਤੋਂ ਇਲਾਵਾ ਬੱਚਿਆਂ ਨੂੰ ਧਰਮ ਨਾਲ ਜੋੜਨ ਲਈ ਧਾਰਮਿਕ ਟੂਰ ਵੀ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਬੱਚਿਆਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ, ਇਸ ਮੌਕੇ ਤੇ ਟੂਰ ਤੇ ਦੀ ਰਵਾਨਗੀ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਬਲਜੀਤ ਕੌਰ ਔਲਖ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ, ਉਨ੍ਹਾਂ ਕਿਹਾ ਕਿ ਚੰਗੀ ਸੋਚ ਦੇ ਧਾਰਨੀ ਵਿਦਿਆਰਥੀ ਹਮੇਸ਼ਾ ਤਰੱਕੀ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਦੇ ਹਨ, ਇਸ ਤੋਂ ਪਹਿਲਾਂ ਸਕੂਲ ਦਾ ਪੰਜਵੀ, ਅੱਠਵੀਂ, ਦੱਸਵੀਂ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਸੀ,ਜਿਸ ਕਰਕੇ ਜਲਦੀ ਹੀ ਇਸ ਤਰ੍ਹਾਂ ਦਾ ਇੱਕ ਹੋਰ ਟੂਰ ਸੂਬੇ ਦੇ ਕਿਸੇ ਖੇਤਰ ਵਿੱਚ ਲਿਜਾਇਆ ਜਾਵੇਗਾ।