ਸ਼੍ਰੀ ਗੁਰੂ ਨਾਨਕ ਦੇਵ ਜੀ ਸੰਗੀਤ ਅਕੈਡਮੀ ਗੋਇੰਦਵਾਲ ਸਾਹਿਬ ਵਲੋਂ ਸੰਗਰਾਂਦ ਮੌਕੇ ਕਰਵਾਇਆ ਧਾਰਮਿਕ ਸਮਾਗਮ
ਸ਼੍ਰੀ ਗੋਇੰਦਵਾਲ ਸਾਹਿਬ 17 ਅਗਸਤ( ਬਿਉਰੋ ) ਸੰਗਰਾਂਦ ਦੇ ਸ਼ੁਭ ਦਿਹਾੜੇ ਤੇ ਗੁਰੂ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਗੀਤ ਅਕੈਡਮੀ ਵਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਚ ਬੱਚਿਆਂ ਵਲੋੰ ਗੁਰਬਾਣੀ ,ਕੀਰਤਨ,ਕਵੀਸ਼ਰੀ,ਹਾਰਮੋਨੀਅਮ,ਤਬਲਾ ਆਦਿ ਨਾਲ ਸੰਗਤਾਂ ਨੂੰ ਨਿਹਾਲ ਕੀਤਾ,ਦੱਸ ਦੇਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਗੀਤ ਅਕੈਡਮੀ ਵਲੋਂ ਇਲਾਕੇ ਦੇ ਬੱਚਿਆਂ ਨੂੰ ਫਰੀ ਚ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਸੰਗਰਾਂਦ ਤੇ ਉਹਨਾਂ ਬੱਚਿਆਂ ਦੀ ਪ੍ਰਤਿਭਾ ਪਰਖਣ ਲਈ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ ,ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਗੀਤ ਅਕੈਡਮੀ ਦੇ ਸੇਵਾਦਾਰ ਪ੍ਰਤਾਪ ਸਿੰਘ ਪੰਜਾਬੀ ਨੇ ਦੱਸਿਆ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਮਕਸਦ ਨਾਲ ਉਹਨਾਂ ਆਪਣੇ ਸਾਥੀਆਂ ਜਿੰਨਾ ਚ ਜਸਪਾਲ ਸਿੰਘ ਬੱਬੀ,ਸੁਖਵਿੰਦਰ ਸਿੰਘ ਖੱਖ,ਬਾਬਾ ਰਣਜੀਤ ਸਿੰਘ ਪੜਿੰਗੜੀ, ਬੀਬੀ ਕੁਲਵਿੰਦਰ ਕੌਰ( ਸੇਵਾਦਾਰ ਗੁ ਸ਼੍ਰੀ ਬਾਉਲੀ ਸਾਹਿਬ) ਬੀਬੀ ਕੁਲਵਿੰਦਰ ਕੌਰ ਖਾਲਸਾ (ਅਕਬਰਪੁਰਾ ਮੁਹੱਲਾ) ਸਮੇਤ 15 ਜੂਨ 2023 ਨੂੰ ਇਸ ਸੰਸਥਾ ਦੀ ਸ਼ੁਰੂਆਤ ਕੀਤੀ ,ਉਹਨਾਂ ਦੱਸਿਆ ਕਿ ਸਾਡੇ ਕੋਲ ਕਰੀਬ 30 ਬੱਚੇ ਫਰੀ ਚ ਸਿਖਲਾਈ ਪ੍ਰਾਪਤ ਕਰ ਰਹੇ ਹਨ ਜਿੰਨਾ ਨੂੰ ਮਾਹਿਰ ਅਧਿਆਪਕਾਂ ਵਲੋਂ ਨਿਸ਼ਕਾਮ ਸਿਖਲਾਈ ਦਿੱਤੀ ਜਾ ਰਹੀ ਹੈ ,ਉਹਨਾਂ ਦੱਸਿਆ ਕਿ ਇਸੇ ਸਬੰਧ ਚ ਅੱਜ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਉਕਤ ਬੱਚਿਆਂ ਨੂੰ ਸਟੇਜ ਤੇ ਪੇਸ਼ ਕੀਤਾ ਗਿਆ ਜਿਸ ਚ ਬੱਚਿਆਂ ਵਲੋੰ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ,ਉਹਨਾਂ ਕਿਹਾ ਅੱਜ ਦੇ ਡੀਜੀਟਲ ਯੁਗ ਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਇੱਕ ਵੱਡੀ ਚਨੌਤੀ ਹੈ ,ਉਹਨਾਂ ਕਿਹਾ ਇਸ ਅਕੈਡਮੀ ਚ ਬੱਚੇ ਜਿੱਥੇ ਗੁਰਬਾਣੀ ਨਾਲ ਜੁੜਨਗੇ ਉੱਥੇ ਉਹ ਆਤਮ ਨਿਰਭਰ ਵੀ ਹੋਣਗੇ,ਉਹਨਾਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਮਾਪਿਆਂ ਦਾ ਫਰਜ਼ ਹੈ ,ਇਸ ਮੌਕੇ ਰਘਬੀਰ ਸਿੰਘ ਵਿਰਕ,ਮੋਹਨ ਸਿੰਘ ਬੱਲਾ,ਪਰਮਜੀਤ ਸਿੰਘ ਤੋਂ ਇਲਾਵਾ ਗੋਬਿੰਦਪੁਰੀ ਸਕੂਲ ਦੇ ਬੱਚਿਆਂ ਨੇ ਹਾਜ਼ਰੀ ਭਰੀ




