ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਵੱਲੋਂ ਪੱਟੀ ਵਿਖੇ “ਆਸ” ਪ੍ਰੋਜੈਕਟ ਤਹਿਤ ਲਗਾਇਆ ‘ਆਊਟਰੀਚ ਮੈਡੀਕਲ ਕੈਂਪ
ਆਸ ਪ੍ਰੋਜੈਕਟ ਨਸ਼ਾ ਪੀੜਤਾ ਨੂੰ ਨਸ਼ੇ ਦੀ ਦਲਦਲ ਵਿੱਚੋਂ ਨਿਕਲਣ ਚ ਮਦਦ ਕਰੇਗਾ : ਲਾਲਜੀਤ ਸਿੰਘ ਭੁੱਲਰ

ਤਰਨ ਤਾਰਨ 27 ਜੂਨ ( ਰਣਜੀਤ ਸਿੰਘ ਦਿਉਲ ) ਮਾਨਯੋਗ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵੱਲੋਂ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹਰਮਨਬੀਰ ਸਿੰਘ ਗਿੱਲ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਦੀ ਨਿਵੇਕਲੀ ਪਹਿਲ ਤਹਿਤ ਦੀਪਕ ਪਾਰੀਕ ਐੱਸ.ਐੱਸ.ਪੀ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾ ਹੇਂਠ ਤਰਨ ਤਾਰਨ ਪੁਲਿਸ ਵਲੋੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ, ਹੋਟਸਪੋਟ ਪਿੰਡਾਂ ਵਿੱਚ “ਆਸ” (HOPE) ਪ੍ਰੋਜੈਕਟ ਤਹਿਤ ‘ਆਊਟਰੀਚ ਮੈਡੀਕਲ ਕੈਂਪ’ ਦੀ ਪਹਿਲਕਦਮੀ ਕੀਤੀ ਗਈ ਹੈ। ਜਿਸ ਤਹਿਤ ਤਰਨ ਤਾਰਨ ਪੁਲਿਸ ਵੱਲੋਂ ਸਬ-ਡਵੀਜ਼ਨ ਪੱਟੀ ਵਿਖੇ ਹੈਵਨ ਰਿਜ਼ੋਰਟ ਵਿੱਚ ਆਸ” (HOPE) ਪ੍ਰੋਜੈਕਟ ਤਹਿਤ ‘ਆਊਟਰੀਚ ਮੈਡੀਕਲ ਕੈਂਪ’ ਲਗਾਇਆ ਗਿਆ ਹੈ,ਇਸ ਮੌਕੇ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਅਤੇ ਜੇਲ ਮੰਤਰੀ ਪੰਜਾਬ ਉਚੇਚੇ ਤੌਰ ਤੇ ਪਹੁੰਚੇ,ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਆਸ ਪ੍ਰੋਜੈਕਟ ਨਸ਼ਾ ਪੀੜਤਾ ਨੂੰ ਨਸ਼ੇ ਦੀ ਦਲਦਲ ਵਿੱਚੋਂ ਨਿਕਲਣ ਚ ਮਦਦ ਕਰੇਗਾ,ਉਹਨਾਂ ਕਿਹਾ ਕਿ ਇਸ ਸੈਮੀਨਰ ਲਈ ਮੈਡੀਕਲ ਟੀਮਾਂ ਨੂੰ ਸਾਰੀਆਂ ਲੋੜੀਂਦੀਆਂ ਮੈਡੀਕਲ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਨਸ਼ਾ ਪੀੜਤਾ ਨੂੰ ਨਸ਼ੇ ਦੀ ਦਲਦਲ ਵਿੱਚੋਂ ਨਿਕਲਣ ਵਿੱਚ ਮਦਦ ਕਰਨਾ ਅਤੇ ਡੀ-ਐਡੀਕਸ਼ਨ ਅਤੇ ਓਟ ਸੈਂਟਰਾਂ ਬਾਰੇ ਜਾਗਰੂਕਤਾ ਵਧਾਉਣਾ ਹੈ,ਉਹਨਾਂ ਦੱਸਿਆ ਕਿ ਅੱਜ ਦੇ ਕੈਂਪ ਚ 22 ਨਸ਼ਾ ਪੀੜਤਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਾਊਂਸਲਿੰਗ ਕਰਕੇ ਮੌਕੇ ਤੇ ਹੀ ਪੀੜਤਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਹੈ ਅਤੇ ਡੀ-ਐਡੀਕਸ਼ਨ ਸੈਂਟਰਾਂ ਵਿੱਚ ਵੀ ਭਰਤੀ ਕਰਵਾਇਆ ਗਿਆ ਹੈ,ਉਹਨਾਂ ਕਿਹਾ ਕਿ ਇਸ ਪ੍ਰਜੈਕਟ ਨਾਲ ਜੋ ਵਿਅਕਤੀ ਝਿਜਕ ਜਾਂ ਡਰ ਕਾਰਨ ਸਾਹਮਣੇ ਨਹੀਂ ਆਉਂਦੇ, ਮੈਡੀਕਲ ਟੀਮਾਂ ਵਿੱਚ ਮੌਜੂਦ ਸਾਈਕੈਟਰਿਸਟ ਅਤੇ ਪੁਲਿਸ ਦੀ ਸਾਂਝੀ ਕਾਉਂਸਲਿੰਗ ਰਾਹੀਂ ਨਸ਼ਾ ਪੀੜਤ ਆਪਣਾ ਇਲਾਜ ਕਰਾਉਣ ਅਤੇ ਨਸ਼ਾ ਛੱਡਣ ਲਈ ਅੱਗੇ ਆਉਣ ਲੱਗੇ ਹਨ। ਪਿੰਡ ਦੀਆਂ ਪੰਚਾਇਤਾਂ ਵੀ ਆਪਣੇ ਪਿੰਡ ਵਾਸੀਆਂ ਦੀ ਮਦਦ ਲਈ ਅੱਗੇ ਆਉਣ ਲੱਗੀਆਂ ਹਨ। ਮੌਕੇ ‘ਤੇ ਹੀ OOAT ਸੈਂਟਰ ਵਿੱਚ ਦਾਖਲਾ ਮਿਲਣ ਕਾਰਨ ਮਰੀਜਾਂ ਨੂੰ ਨਸ਼ਾ ਛੱਡਣ ਦੀ ਪ੍ਰੇਰਣਾ ਮਿਲ ਰਹੀ ਹੈ। ਪਿੰਡਾਂ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਮਰੀਜ ਜੋ ਸ਼ਹਿਰ ਆ ਕੇ ਇਲਾਜ ਨਹੀਂ ਕਰਵਾ ਸਕਦੇ, ਉਹਨਾਂ ਲਈ ਵੀ ਇਹ ‘ਆਊਟਰੀਚ ਮੈਡੀਕਲ ਕੈਂਪ’ ਇੱਕ ਜਰੀਆ ਬਣ ਰਹੇ ਹਨ। ਇਸ ਪਹਿਲ ਨਾਲ ਲੋਕਾਂ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪਰ ਭਰੋਸਾ ਵਧੇਗਾ, ਇਸ ਮੁਹਿੰਮ ਵਿੱਚ ਲਵਕੇਸ਼ ਡੀ.ਐੱਸ.ਪੀ ਸਬ-ਡਵੀਜ਼ਨ ਪੱਟੀ ਅਤੇ ਮੁੱਖ ਅਫਸਰਾਨ ਥਾਣਾ ਸਿਟੀ ਪੱਟੀ, ਸਦਰ ਪੱਟੀ, ਹਰੀਕੇ ਅਤੇ ਸਰਹਾਲੀ ਵੀ ਸ਼ਾਮਲ ਸਨ। ਇਸ ਸੈਮੀਨਾਰ ਵਿੱਚ 400 ਦੇ ਕਰੀਬ ਮੋਹਤਬਰ ਵਿਅਕਤੀ ਅਤੇ ਆਮ ਪਬਲਿਕ ਨੇ ਹਿੱਸਾ ਲੈ ਕੇ ਨਸ਼ੇ ਖਿਲਾਫ ਵੱਡ ਹੁੰਗਾਰਾ ਭਰਿਆ।