ਤਰਨ ਤਾਰਨ

ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਸਰਹੱਦ ਪਾਰੋਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ 04 ਦੋਸ਼ੀਆਂ ਨੂੰ 06 ਨਜਾਇਜ਼ ਹਥਿਆਰਾਂ ਸਮੇਤ ਕੀਤਾ ਕਾਬੂ

ਤਰਨ ਤਾਰਨ 10 ਜੁਲਾਈ ( ਬਿਉਰੋ ) ਮਾਨਯੋਗ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਮਨਬੀਰ ਸਿੰਘ ਗਿੱਲ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੀਪਕ ਪਾਰੀਕ ਐੱਸ.ਐੱਸ.ਪੀ ਤਰਨ ਤਾਰਨ ਦੀ ਨਿਗਰਾਨੀ ਹੇਠ ਤਰਨ ਤਾਰਨ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਨਜਾਇਜ਼ ਹਥਿਆਰਾ ਦੀ ਤਸਕਰੀ ਕਰਨ ਵਾਲੇ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਅਜੇਰਾਜ ਸਿੰਘ ਐੱਸ.ਪੀ.ਡੀ ਅਤੇ ਗੁਰਇੰਦਰਪਾਲ ਸਿੰਘ ਨਾਗਰਾ ਡੀ.ਐਸ.ਪੀ.ਡੀ ਦੀ ਨਿਗਰਾਨੀ ਹੇਂਠ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਸਰਹੱਦ ਪਾਰੋਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ 04 ਦੋਸ਼ੀਆਂ ਨੂੰ 06 ਨਜਾਇਜ਼ ਹਥਿਆਰਾ ਸਮੇਤ ਕਾਬੂ ਕਰਨ ਚ ਸਫਲਤਾ ਹਾਂਸਲ ਕੀਤੀ ਹੈ,ਇਸ ਸਬੰਧੀ ਪ੍ਰੈਸ ਨਾਲ ਹੋਰ ਜਾਣਕਾਰੀ ਸਾਂਝੀ ਕਰਦਿਆਂ ਐੱਸਐੱਸਪੀ ਤਰਨ ਤਾਰਨ ਦੀਪਕ ਪਾਰੀਕ ਨੇ ਦੱਸਿਆ ਕਿ ਤਰਨ ਤਾਰਨ ਪੁਲਿਸ ਵਲੋੰ ਮਾੜੇ ਅਨਸਰਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਇਲਾਕੇ ਵਿੱਚ ਭੇਜੀਆਂ ਗਈਆਂ ਸਨ, ਜਿਸ ਤਹਿਤ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਥਾਣਾ ਸਦਰ ਪੱਟੀ ਏਰੀਏ ਦੇ ਪਿੰਡ ਚੀਮਾ,ਬਰਵਾਲਾ ਵੱਲ ਨੂੰ ਜਾ ਰਹੀ ਸੀ,ਜਦ ਪੁਲਿਸ ਪਾਰਟੀ ਪਿੰਡ ਚੀਮਾ ਦੇ ਬੱਸ ਸਟੈਂਡ ਨਜ਼ਦੀਕ ਪਹੁੰਚੀ ਤਾਂ ਇੱਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ,ਜੋ ਪੁਲਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯਕਦਮ ਭੱਜਣ ਲੱਗਾ,ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਘੇਰਾ ਪਾਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਸੁਰਜੀਤ ਸਿੰਘ ਵਾਸੀ ਚੀਮਾਂ ਕਲਾਂ ਥਾਣਾ ਸਦਰ ਪੱਟੀ ਦੱਸਿਆ,ਜਿਸਦੀ ਤਲਾਸ਼ੀ ਲੈਣ ਤੇ ਇਸ ਪਾਸੋਂ 01 ਕੰਨਟਰੀ ਮੇਡ 32 ਬੋਰ ਪਿਸਟਲ ਸਮੇਤ ਮੈਗਜ਼ੀਨ ਅਤੇ 02 ਰੌਂਦ ਜ਼ਿੰਦਾ ਬ੍ਰਾਮਦ ਹੋਏ ਜਿਸਤੇ ਥਾਣਾ ਸਦਰ ਪੱਟੀ ਵਿਖੇ ਕੇਸ ਦਰਜ਼ ਕਰ ਦੋਸ਼ੀ ਦਾ 2 ਦਿਨ ਦਾ ਰਿਮਾਂਡ ਹਾਂਸਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ,ਉਹਨਾਂ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਮੇਰਾ ਇੱਕ ਹੋਰ ਸਾਥੀ ਜਿਸਦਾ ਨਾਮ ਸੁੁਖਦੇਵ ਸਿੰਘ ਉਰਫ ਸੁੱਖਾ ਹੈ ਉਸ ਕੋਲ ਵੀ ਨਜਾਇਜ਼ ਹਥਿਆਰ ਹਨ,ਜਿਸਤੇ ਤਰਨ ਤਾਰਨ ਪੁਲਿਸ ਵੱਲੋਂ ਸੁਖਦੇਵ ਸਿੰਘ ਉਰਫ ਸੁੱਖਾ ਚਾਣਚੌਕੀਆਂ ਨੂੰ ਪੱਟੀ ਮੋੜ ਤੋਂ ਗ੍ਰਿਫਤਾਰ ਕਰਕੇ 2 ਦਿਨ ਦਾ ਰਿਮਾਂਡ ਹਾਂਸਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜੋ ਰਿਮਾਂਡ ਦੌਰਾਨ ਦੋਸ਼ੀ ਨੇ ਦੱਸਿਆ ਕਿ ਮੇਰੇ ਪਾਸ 02 ਕੰਨਟਰੀ ਮੇਡ 32 ਬੋਰ ਪਿਸਟਲ ਹਨ, ਜੋ ਕਿ ਮੈਂ ਘਰਿਆਲਾ ਰੋਡ ਤੇ ਝਾੜੀਆਂ ਵਿੱਚ ਲੁੁਕਾ ਕੇ ਰੱਖੇ ਹੋਏ ਹਨ,ਜਿਸਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਨੇ 02 ਕੰਨਟਰੀ ਮੇਡ 32 ਬੋਰ ਪਿਸਟਲ ਸਮੇਤ 02 ਮੈਗਜ਼ੀਨ ਅਤੇ 02 ਰੋਂਦ ਜ਼ਿੰਦਾ ਬ੍ਰਾਮਦ ਕੀਤੇ,ਤਰਨ ਤਾਰਨ ਪੁਲਿਸ ਨੇ ਉਕਤ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 03 ਦਿਨ ਦਾ ਰਿਮਾਂਡ ਹਾਂਸਲ ਕਰਕੇ ਇਹਨਾਂ ਪਾਸੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਜੋਬਨਪ੍ਰੀਤ ਸਿੰਘ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਡਾ ਇੱਕ ਹੋਰ ਸਾਥੀ ਹੈ ਜਿਸ ਨਾਲ ਮਿਲਕੇ ਅਸੀਂ ਨਜਾਇਜ਼ ਹਥਿਆਰ ਵੇਚਣ ਦਾ ਧੰਦਾ ਕਰਦੇ ਹਾਂ ਅਤੇ ਇਸ ਪਾਸ ਵੀ ਨਜਾਇਜ਼ ਹਥਿਆਰ ਹਨ, ਜਿਸਦਾ ਨਾਮ ਧਰਮਵੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਅਲਗੋ ਖੁਰਦ ਥਾਣਾ ਵਲਟੋਹਾ ਹੈ,ਜਿਸਤੇ ਤਰਨ ਤਾਰਨ ਪੁਲਿਸ ਵੱਲੋਂ ਪੱਟੀ ਮੋੜ ਪੁੱਲ ਤੋਂ ਦੋਸ਼ੀ ਧਰਮਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 02 ਗਲੋਕ ਪਿਸਟਲ (ਮੇਡ ਇੰਨ ਯੂ.ਐਸ.ਏ ਅਤੇ ਅਸਟਰੀਆ) 09 ਐਮ.ਐਮ ਸਮੇਤ 02 ਮੈਗਜ਼ੀਨ ਅਤੇ 02 ਜ਼ਿੰਦਾ ਰੌਂਦ 09 ਐਮ.ਐਮ ਬ੍ਰਾਮਦ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ, ਤਫਤੀਸ਼ ਦੌਰਾਨ ਗ੍ਰਿਫਤਾਰ ਤਿੰਨੇ ਦੋਸ਼ੀਆਂ ਨੇ ਦੱਸਿਆਂ ਕਿ ਸਾਡਾ ਇੱਕ ਹੋਰ ਸਾਥੀ ਸਾਡੇ ਨਾਲ ਸ਼ਾਮਲ ਹੈ, ਜਿਸਦਾ ਨਾਮ ਅੰਮ੍ਰਿਤਪਾਲ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਸਰਾਲੀ ਮੰਡ ਥਾਣਾ ਸਿਟੀ ਪੱਟੀ ਹੈ,ਜਿਸਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਨੇ ਗਸ਼ਤ ਦੌਰਾਨ ਦੋਸ਼ੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 01 ਕੰਟਰੀ ਮੇਡ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 02 ਜ਼ਿੰਦਾ ਰੌਂਦ ਬ੍ਰਾਮਦ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ,ਉਹਨਾਂ ਦੱਸਿਆ ਕਿ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਸਾਰੇ ਦੋਸ਼ੀ ਸਰਹੱਦ ਪਾਰੋਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਦੇ ਸਨ ਅਤੇ ਸਰਹੱਦ ਪਾਰੋਂ ਮੰਗਵਾਏ ਗਏ ਨਜਾਇਜ਼ ਹਥਿਆਰਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆ ਵਿੱਚ ਸਪਲਾਈ ਕਰਦੇ ਸਨ,ਦੋਸ਼ੀਆਂ ਨੂੰ ਅਦਾਲਤ ਚ ਪੇਸ਼ ਕਰਕੇ ਹੋਰ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਦੌਰਾਨ ਇਹਨਾਂ ਦੋਸ਼ੀਆਂ ਪਾਸੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Back to top button