ਬ੍ਰਿਟਿਸ਼ ਵਿਕਟੋਰੀਆਂ ਸਕੂਲ ਗੋਇੰਦਵਾਲ ਸਾਹਿਬ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ 79ਵਾਂ ਅਜ਼ਾਦੀ ਦਿਵਸ

ਸ੍ਰੀ ਗੋਇੰਦਵਾਲ ਸਾਹਿਬ 15 ਅਗਸਤ ( ਰਣਜੀਤ ਸਿੰਘ ਦਿਉਲ ) ਦੇਸ਼ ਦੀ ਅਜ਼ਾਦੀ ਦੇ ਜਸ਼ਨ ਜਿੱਥੇ ਪੂਰੇ ਭਾਰਤ ਵਿੱਚ ਮਨਾਏ ਜਾਂਦੇ ਹਨ, ਉੱਥੇ ਸਥਾਨਕ ਬਿ੍ਟਿਸ਼ ਵਿਕਟੋਰੀਆ ਸਕੂਲ ਦੀ ਮੈਨੇਜ਼ਮੈਂਟ, ਬੱਚਿਆਂ ਅਤੇ ਅਧਿਆਪਕਾਂ ਵੱਲੋਂ ਪੂਰੇ ਚਾਅ ਅਤੇ ਉਤਸ਼ਾਹ ਨਾਲ ਦੇਸ਼ ਦੀ ਅਜ਼ਾਦੀ ਦੀ 79ਵੀਂ ਵਰ੍ਹੇਗੰਢ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ ਨੇ ਨਵੇਂ ਬਣੇ ਆਡੀਟੋਰੀਅਮ ਦਾ ਉਦਘਾਟਨ ਕਰਦੇ ਹੋਏ ਕੀਤੀ। ਉਪਰੰਤ ਬੱਚਿਆਂ ਨੇ ਇਲਾਹੀ ਬਾਣੀ ਦਾ ਗਾਇਨ ਕੀਤਾ। ਬੱਚਿਆਂ ਨੇ ਤਿਰੰਗੇ ਝੰਡੇ ਵਾਲੀਆਂ ਸੁੰਦਰ ਪੁਸ਼ਾਕਾਂ ਪਹਿਨੀਆਂ ਸਨ ਅਤੇ ਹੱਥਾਂ ਵਿੱਚ ਤਿਰੰਗੇ ਝੰਡੇ ਫ਼ੜੇ ਸਨ ਜੋ ਇੱਕ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਸਨ। ਸਕੂਲ ਦਾ ਪੂਰਾ ਵਿਹੜਾ ਰਾਸ਼ਟਰੀ ਰੰਗ ‘ਚ ਰੰਗਿਆ ਹੋਇਆ ਪ੍ਰਤੀਤ ਹੋ ਰਿਹਾ ਸੀ। ਨਵੇਂ ਬਣੇ ਆਡੀਟੋਰੀਅਮ ਦੀ ਸਟੇਜ਼ ‘ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਬੱਚਿਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਅਜ਼ਾਦੀ ਦਿਹਾੜੇ ਨਾਲ ਸੰਬੰਧਤ ਭਾਸ਼ਣ,ਕਵਿਤਾਵਾਂ, ਗੀਤ, ਕੋਰਿਓਗ੍ਰਾਫੀ ਅਤੇ ਭੰਗੜਾ ਆਦਿ ਦੀ ਬਹੁਤ ਹੀ ਖੂਬਸੂਰਤ ਪੇਸ਼ਕਾਰੀ ਕਰਕੇ ਖੂਬ ਰੰਗ ਬੰਨ੍ਹਿਆਂ। ਪ੍ਰੋਗਰਾਮ ਦੇ ਅਖੀਰ ਬੱਚਿਆਂ ਵੱਲੋਂ ਪੇਸ਼ ਕੀਤੇ ਭੰਗੜੇ ਅਤੇ ਗਿੱਧੇ ਨੇ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸਟੇਜ਼ ਸੰਚਾਲਨ ਦੀ ਜ਼ਿੰਮੇਵਾਰੀ ਮੈਡਮ ਗਾਰਗੀ ਜੈਸਵਾਲ ਅਤੇ ਗਗਨਦੀਪ ਕੌਰ ਵੱਲੋਂ ਬਾਖੂਬ ਨਿਭਾਈ ਗਈ।ਇਸ ਮੌਕੇ ਸੰਬੋਧਨ ਕਰਦਿਆਂ ਸੰਸਥਾ ਦੇ ਚੇਅਰਮੈਨ ਛਿੰਦਰਪਾਲ ਸਿੰਘ, ਪ੍ਰਧਾਨ ਅਰਸ਼ਦੀਪ ਸਿੰਘ, ਐੱਮ. ਡੀ ਸਾਹਿਲ ਪੱਬੀ, ਪ੍ਰਿੰਸੀਪਲ ਮੈਡਮ ਰਾਧਿਕਾ ਅਰੋੜਾ ਨੇ ਸਭ ਨੂੰ ਅਜ਼ਾਦੀ ਦਿਵਸ ਦੀਆਂ ਮੁੁੁਬਾਰਕਾਂ ਦਿੰਦਿਆਂ ਕਿਹਾ ਕਿ ਕਿਹਾ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਦੇਸ਼ ਦੇ ਸ਼ਹੀਦਾਂ ਨੇ ਬਹੁਤ ਸੰਘਰਸ਼ ਕੀਤਾ ਅਤੇ ਕੁਰਬਾਨੀਆਂ ਦਿੱਤੀਆਂ । ਅਜ਼ਾਦੀ ਬਹੁਤ ਮਹਿੰਗਾ ਮੁੱਲ ਤਾਰ ਕੇ ਪ੍ਰਾਪਤ ਹੋਈ ਹੈ। ਆਜ਼ਾਦੀ ਲਈ ਦੇਸ਼ ਭਗਤਾਂ ਵਲੋਂ ਪਾਏ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ