ਤਰਨ ਤਾਰਨ

ਪੰਥਕ ਹਲਕਾ ਖਡੂਰ ਸਾਹਿਬ ਚ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਿਨੋ ਦਿਨ ਹੋ ਰਿਹਾ ਮਜਬੂਤ

 ਜ਼ਿਲ੍ਹੇ ਅਧੀਨ ਆਉਂਦਾ ਖਡੂਰ ਸਾਹਿਬ ਹਲਕਾ ਪੰਜਾਬ ਦੀ ਸਿਆਸਤ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਥਾਨ ਰੱਖਦਾ ਰਿਹਾ ਹੈ। ਇਹ ਖੇਤਰ ਨਾ ਸਿਰਫ਼ ਸਿਆਸੀ ਤੌਰ ‘ਤੇ ਸਗੋਂ ਧਾਰਮਿਕ ਅਤੇ ਇਤਿਹਾਸਕ ਪੱਖੋਂ ਵੀ ਬਹੁਤ ਅਹਿਮੀਅਤ ਵਾਲਾ ਹੈ,ਖਡੂਰ ਸਾਹਿਬ ਨੂੰ ਆਮ ਤੌਰ ‘ਤੇ “ਪੰਥਕ ਸਿਆਸਤ ਦਾ ਕੇਂਦਰ” ਮੰਨਿਆ ਜਾਂਦਾ ਹੈ। ਇਸ ਹਲਕੇ ਦੇ ਵੋਟਰਾਂ ਦੀ ਮਾਨਸਿਕਤਾ ਤੇ ਧਾਰਮਿਕ ਭਾਵਨਾਵਾਂ ਅਤੇ ਸਿੱਖ ਮੁੱਦਿਆਂ ਦਾ ਹਮੇਸ਼ਾ ਵੱਡਾ ਪ੍ਰਭਾਵ ਰਿਹਾ ਹੈ,ਕਿਉਕਿ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਲੋਕਾਂ ਦਾ ਝੁਕਾਅ ਅਕਸਰ ਉਨ੍ਹਾਂ ਪਾਰਟੀਆਂ ਜਾਂ ਉਮੀਦਵਾਰਾਂ ਵੱਲ ਰਿਹਾ ਹੈ ਜੋ ਸਿੱਖ ਪੰਥ ਅਤੇ ਪੰਜਾਬ ਦੇ ਰਵਾਇਤੀ ਮੁੱਦਿਆਂ ਦੀ ਗੱਲ ਕਰਦੇ ਹਨ,ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਲੰਮਾ ਸਮਾਂ ਦਬਦਬਾ ਰਹਿਣ ਦਾ ਇਹ ਇੱਕ ਵੱਡਾ ਕਾਰਨ ਰਿਹਾ ਹੈ,ਰਵਾਇਤੀ ਤੌਰ ‘ਤੇ ਇਹ ਹਲਕਾ ਅਕਾਲੀ ਦਲ ਦਾ ਮਜ਼ਬੂਤ ਕਿਲ੍ਹਾ ਰਿਹਾ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਦਿੱਗਜ ਆਗੂਆਂ ਨੇ ਇਸ ਖੇਤਰ ਵਿੱਚ ਪਾਰਟੀ ਦੀ ਪਕੜ ਮਜ਼ਬੂਤ ਕੀਤੀ ਸੀ,ਬੇਸ਼ੱਕ ਕਾਂਗਰਸ ਨੇ ਵੀ ਇਸ ਹਲਕੇ ਵਿੱਚ ਕਈ ਵਾਰ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਰਮਨਜੀਤ ਸਿੰਘ ਸਿੱਕੀ ਵਰਗੇ ਆਗੂਆਂ ਨੇ ਇੱਥੇ ਅਕਾਲੀ ਦਲ ਨੂੰ ਸਖ਼ਤ ਟੱਕਰ ਦਿੱਤੀ ਹੈ,ਪਰ ਖਡੂਰ ਸਾਹਿਬ ਦੀ ਸਿਆਸਤ ਵਿੱਚ ਅਕਸਰ ਅਜਿਹੇ ਉਮੀਦਵਾਰ ਉੱਭਰਦੇ ਰਹੇ ਹਨ ਜਾਂ ਇਹ ਕਹਿ ਲਈਏ ਕਿ ਖਡੂਰ ਸਾਹਿਬ ਦੇ ਲੋਕਾਂ ਨੇ ਹਮੇਸ਼ਾ ਉਹਨਾਂ ਉਮੀਦਵਾਰਾਂ ਦੇ ਹੱਕ ਫਤਵਾ ਦਿੱਤਾ ਜੋ ਸਿੱਧੇ ਤੌਰ ‘ਤੇ ਪੰਥਕ ਭਾਵਨਾਵਾਂ ਨਾਲ ਜੁੜੇ ਹੁੰਦੇ ਸੀ,ਪਿਛਲੇ ਕੁਝ ਸਾਲਾਂ ਵਿੱਚ ਹਲਕਾ ਖਡੂਰ ਸਾਹਿਬ ਦੀ ਸਿਆਸਤ ਵਿੱਚ ਵੱਡੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਹਨ,ਸਵ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਬਾਅਦ ਬੇਸ਼ੱਕ ਰਵਿੰਦਰ ਸਿੰਘ ਬ੍ਰਹਮਪੁਰਾ ਲਗਾਤਾਰ ਹਲਕੇ ਚ ਵਿਚਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਨਿਰੰਤਰ ਉਪਰਾਲੇ ਕਰ ਰਹੇ ਹਨ ,ਪਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਹਲਕੇ ਦੇ ਕਈ ਆਗੂਆਂ ਵਲੋੰ ਸਮਰਥਨ ਨਾ ਮਿਲਣ ਕਰਕੇ ਉਹਨਾਂ ਸਾਹਮਣੇ ਚਣੌਤੀਆਂ ਵੀ ਹਨ,ਦੱਸ ਦੇਈਏ ਕਿ ਪਿਛਲੇ ਦਿਨੀ ਆਏ ਹੜ੍ਹਾਂ ਚ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਲਾਘਾਯੋਗ ਉਪਰਾਲੇ ਕੀਤੇ ਗਏ ਜਿਸ ਕਰਕੇ ਹਲਕੇ ਚ ਸ਼੍ਰੋਮਣੀ ਅਕਾਲੀ ਦਲ ਅਤੇ ਬ੍ਰਹਮਪੁਰਾ ਪਰਿਵਾਰ ਦਾ ਆਧਾਰ ਮਜਬੂਤ ਹੋਇਆ ਹੈ ,ਪਰ ਇਹਨੀ ਦਿਨੀ ਹਲਕਾ ਖਡੂਰ ਸਾਹਿਬ ਦੀ ਸਿਆਸਤ ਅੰਦਰ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ ,ਜੇਕਰ ਗੱਲ ਕਰੀਏ ਟਿਕਟਾਂ ਦੀ ਵੰਡ ਦੀ ਤਾਂ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੇਂ ਚਿਹਰਿਆਂ ਨੂੰ ਪਾਰਟੀ ਚ ਸ਼ਾਮਿਲ ਕਰਨ ਪਰ ਅਗਰ ਹਲਕਾ ਖਡੂਰ ਸਾਹਿਬ ਚ ਟਕਸਾਲੀ ਆਗੂਆਂ ਨੂੰ ਦਰਕਿਨਾਰ ਕਰਕੇ ਹਾਈ ਕਮਾਂਡ ਕਿਸੇ ਹੋਰ ਤੇ ਦਾਅ ਖੇਡਦੀ ਹੈ ਤਾਂ ਪਾਰਟੀ ਨੂੰ ਕਈ ਤਰ੍ਹਾਂ ਦੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ,ਕਿਉਕਿ ਇਸ ਹਲਕੇ ਵਿੱਚ ਸਿਆਸੀ ਆਗੂਆਂ ਲਈ ਸਭ ਤੋਂ ਵੱਡੀ ਚੁਣੌਤੀ ਵਿਕਾਸ ਅਤੇ ਧਰਮ ਦੇ ਵਿਚਕਾਰ ਸੰਤੁਲਨ ਬਣਾਉਣਾ ਹੈ। ਜਿੱਥੇ ਲੋਕ ਧਾਰਮਿਕ ਮੁੱਦਿਆਂ ‘ਤੇ ਭਾਵੁਕ ਹਨ, ਉੱਥੇ ਹੀ ਸਿੱਖਿਆ, ਸਿਹਤ ਸਹੂਲਤਾਂ ਅਤੇ ਖੇਤੀਬਾੜੀ ਦੇ ਸੰਕਟ ਵਰਗੇ ਜ਼ਮੀਨੀ ਮੁੱਦੇ ਵੀ ਹੁਣ ਅਹਿਮ ਬਣਦੇ ਜਾ ਰਹੇ ਹਨ ਸੋ ਹਲਕਾ ਖਡੂਰ ਸਾਹਿਬ ਦੇ ਵੋਟਰ ਉਸੇ ਉਮੀਦਵਾਰ ਨੂੰ ਹੀ ਬਹੁਮਤ ਦੇਣਗੇ ਜੋ ਇਹਨਾਂ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ ਅਤੇ ਇਹਨਾਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦਾ ਹੋਵੇ ਸੋ ਖਡੂਰ ਸਾਹਿਬ ਦੀ ਸਿਆਸਤ ਸਿਰਫ਼ ਸੱਤਾ ਹਾਸਲ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪੰਜਾਬ ਦੀ ਨਬਜ਼ ਨੂੰ ਪਛਾਣਨ ਦਾ ਇੱਕ ਜ਼ਰੀਆ ਹੈ। ਇੱਥੋਂ ਦੀ ਜਿੱਤ-ਹਾਰ ਪੂਰੇ ਮਾਝੇ ਦੇ ਖੇਤਰ ਵਿੱਚ ਸਿਆਸੀ ਹਵਾ ਦਾ ਰੁੱਖ ਤੈਅ ਕਰਦੀ ਹੈ।

Related Articles

Back to top button