ਤਰਨ ਤਾਰਨ

ਤਰਨ ਤਾਰਨ ਪੁਲਿਸ ਵੱਲੋਂ 01 ਨਾਈਜ਼ੇਅਰੀਅਨ ਮਹਿਲਾ ਅਤੇ ਟੈਕਸੀ ਡਰਾਈਵਰ ਨੂੰ 03 ਕਿੱਲੋ 69 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

ਤਰਨ ਤਾਰਨ 09 ਮਈ ( ਬਿਉਰੋ ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ ਜ਼ੀਰੋ ਟਾਲਰੇਂਸ ਵਰਤਦੇ ਹੋਈ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਨੇਹਦੀਪ ਸ਼ਰਮਾ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਸੁਰੇਂਦਰ ਲਾਂਬਾ ਐੱਸ.ਐੱਸ.ਪੀ ਤਰਨ ਤਾਰਨ ਦੀ ਅਗਵਾਈ ਚ ਰਿਪੁਤਾਪਨ ਸਿੰਘ ਐਸ.ਪੀ ਡੀ ਤਰਨ ਤਾਰਨ ਅਤੇ ਸ਼ਿਵਦਰਸ਼ਨ ਸਿੰਘ ਡੀ.ਐੱਸ.ਪੀ ਡੀ ਤਰਨ ਤਾਰਨ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ,ਜਿਸ ਤਹਿਤ ਇੰਸਪੈਕਟਰ ਰੁਪਿੰਦਰਪਾਲ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਉਹਨਾਂ ਦੀ ਟੀਮ ਨੂੰ ਤਕਨੀਕੀ ਇੰਨਟੈਲੀਜੈਂਸ ਅਤੇ ਹਿਊਮਨ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਇੱਕ ਨਾਈਜ਼ੇਅਰੀਅਨ ਮਹਿਲਾ ਬੇਲਾ ਪੁੱਤਰੀ ਤਾਵੋ ਵਾਸੀ ਡੈਲਟਾ ਸਟੈਂਟ ਜ਼ੁਬਾ ਨਾਈਜੀਰਆ ਅਫਰੀਕਾ ਹਾਲ ਵਾਸੀ ਜੀਆ ਮੈਮੋਰੀਅਲ ਪਬਲਿਕ ਸਕੂਲ ਜੀਆ ਦਿੱਲੀ ਨੰਗਲੋਈ ਜੋ ਕਿ ਪਾਕਿਸਤਾਨ ਦੇ ਸਮੱਗਲਰਾਂ ਨਾਲ ਤਾਲਮੇਲ ਕਰਕੇ ਭਾਰਤ ਪਾਕਿਸਤਾਨ ਬਾਰਡਰ ਤੋਂ ਵੱਖ-ਵੱਖ ਤਰੀਕਿਆਂ ਨਾਲ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਇੰਡੀਆ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚ ਸਪਲਾਈ ਕਰਦੀ ਹੈ ਅਤੇ ਅੱਜ ਇਹ ਇੱਕ ਕਾਰ ਨੰਬਰ UP79-Y-0526 ਮਾਰਕਾ ਵੈਗਨਰ ਤੇ ਹੈਰੋਇਨ ਦੀ ਸਪਲਾਈ ਕਰਨ ਲਈ ਜਿਲ੍ਹਾ ਤਰਨ ਤਾਰਨ ਦੇ ਅੰਮ੍ਰਿਤਸਰ ਬਠਿੰਡਾ ਹਾਈਵੇ ਨੇੜੇ ਗੋਇੰਦਵਾਲ ਬਾਈਪਾਸ ਨਜ਼ਦੀਕ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਖੇਪ ਨੂੰ ਸਪਲਾਈ ਕਰਨ ਲਈ ਕਿਸੇ ਦੀ ਉਡੀਕ ਕਰ ਰਹੀ ਹੈ,ਜਿਸਤੇ ਤਰਨ ਤਾਰਨ ਪੁਲਿਸ ਦੀ ਸੀ.ਆਈ.ਏ ਸਟਾਫ ਦੀ ਟੀਮ ਨੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਨਾਈਜ਼ੇਰੀਅਨ ਮਹਿਲਾ ਬੇਲਾ ਉਕਤ ਨੂੰ ਡੀ.ਐੱਸ.ਪੀ ਡੀ ਤਰਨ ਤਾਰਨ ਦੀ ਹਾਜ਼ਰੀ ਵਿੱਚ ਕਾਬੂ ਕਰਕੇ ਇਸਦੀ ਤਲਾਸ਼ੀ ਦੌਰਾਨ ਇਸ ਪਾਸੋਂ ਕੁੱਲ 03 ਕਿੱਲੋ 69 ਗ੍ਰਾਮ ਹੈਰੋਇਨ, ਇੱਕ ਕਾਰ, ਇੱਕ ਮੋਬਾਈਲ ਫੋਨ ਅਤੇ 1500 ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਥਾਣਾ ਸਿਟੀ ਵਿਖੇ ਮੁੱਕਦਮਾ ਦਰਜ਼ ਕਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ,ਤਰਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਹਿਲਾ ਦੇ ਪਾਕਿਸਤਾਨ ਦੇ ਸਮਗੱਲਰਾ ਨਾਲ ਸਬੰਧ ਸਨ ਅਤੇ ਇਹ ਭਾਰਤ ਪਾਕਿਸਤਾਨ ਬਾਰਡਰ ਤੋਂ ਵੱਖ ਵੱਖ ਤਰੀਕਿਆ ਰਾਹੀ ਹੈਰੋਇਨ ਦੀਆ ਖੇਪਾਂ ਮੰਗਵਾ ਕੇ ਪੂਰੇ ਭਾਰਤ ਅਤੇ ਪੰਜਾਬ ਦੇ ਵੱਖ ਵੱਖ ਜਿਲਿਆ ਵਿੱਚ ਸਪਲਾਈ ਕਰਦੀ ਸੀ ਅਤੇ ਇਹ ਹੈਰੋਇਨ ਦੀ ਖੇਪ ਵੀ ਇਸਨੇ ਦਿੱਲੀ ਸਪਲਾਈ ਕਰਨੀ ਸੀ, ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਨਾਈਜ਼ੇਰੀਅਣ ਮਹਿਲਾ ਜਿਸ ਟੈਕਸੀ ਡਰਾਈਵਰ ਨਾਲ ਹੈਰੋਇਨ ਦੀ ਖੇਪ ਲੈਣ ਆਈ ਸੀ, ਉਹ ਟੈਕਸੀ ਡਰਾਈਵਰ ਜਿਸਦਾ ਨਾਮ ਦਲੀਪ ਕੁਮਾਰ ਪੁੱਤਰ ਮੁੰਨਾ ਲਾਲ ਵਾਸੀ ਸੈਕਟਰ 62, ਖੋਡਾ ਕਲੋਨੀ, ਆਦਰਸ਼ ਨਿਕੇਤਨ ਸ਼ੀਤਲ ਵਿਹਾਰ ਨੋਇਡਾ ਵੀ ਇਸ ਧੰਦੇ ਵਿੱਚ ਸ਼ਾਮਲ ਹੈ, ਜੋ ਕਿ ਪੈਸੇ ਦੇ ਲਾਲਚ ਵਿੱਚ ਨਾਇਜ਼ੀਰਅਨ ਮਹਿਲਾ ਨਾਲ ਟੈਕਸੀ ਡਰਵਾਈ ਬਣਕੇ ਹੈਰੋਇਨ ਦੀ ਤਕਸਰੀ ਕਰਨ ਜਾਂਦਾ ਸੀ। ਜਿਸਨੂੰ ਮੁੱਕਦਮੇ ਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ,ਉਹਨਾਂ ਦੱਸਿਆ ਕਿ ਦੋਸ਼ੀ ਮਹਿਲਾ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Back to top button