ਸਵ ਹਰਭਜਨ ਕੌਰ ਸੇਰੋਂ ਨੂੰ ਵੱਖ ਵੱਖ ਸਿਆਸੀ ਅਤੇ ਧਾਰਮਿਕ ਆਗੂਆਂ ਵਲੋੰ ਸਰਧਾਂਲੀਆਂ ਭੇਟ

ਖਡੂਰ ਸਾਹਿਬ 22 ਮਈ ( ਬਿਉਰੋ ) ਹਲਕਾ ਖਡੂਰ ਸਾਹਿਬ ਤੋੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਨਚਾਰਜ ਬੀਬਾ ਰਮਨਦੀਪ ਕੌਰ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋੰ ਦੇ ਸਤਿਕਾਰਯੋਗ ਦਾਦੀ ਹਰਭਜਨ ਕੌਰ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਛੱਡ ਗੁਰੂ ਚਰਨਾਂ ਚ ਜਾ ਬਿਰਾਜੇ ਸਨ ਉਹਨਾਂ ਦੀ ਯਾਦ ਚ ਰੱਖੇ ਨਿਮਿੱਤ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਰੂਹ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ,ਇਸ ਮੌਕੇ ਸਮਾਗਮ ਦੌਰਾਨ ਰਾਗੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ,ਉਪਰੰਤ ਪਹੁੰਚੇ ਧਾਰਮਿਕ ਆਗੂਆਂ ਦੇ ਨੁੁਮਾਇੰਦਿਆਂ ਨੇ ਮਾਤਾ ਹਰਭਜਨ ਕੌਰ ਜੀ ਦੇ ਜੀਵਨ ‘ਤੇ ਚਾਨਣਾ ਪਾਇਆ, ਬੁਲਾਰਿਆਂ ਨੇ ਕਿਹਾ ਕਿ ਮਾਤਾ ਜੀ ਇੱਕ ਉੱਚੇ-ਸੁੱਚੇ ਇਖਲਾਕ ਅਤੇ ਗੁਰਸਿੱਖੀ ਜੀਵਨ ਜਿਊਣ ਵਾਲੇ ਸਨ, ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉੱਚੀ ਵਿੱਦਿਆ ਦੇਣ ਦੇ ਨਾਲ-ਨਾਲ ਗੁੁਰਮਤਿ ਦੇ ਲੜ ਲਾਇਆ,ਉਨ੍ਹਾਂ ਕਿਹਾ ਕਿ ਅਜਿਹੀਆਂ ਨੇਕ ਰੂਹਾਂ ਦਾ ਸੰਸਾਰ ਤੋਂ ਚਲੇ ਜਾਣਾ ਪਰਿਵਾਰ ਦੇ ਨਾਲ-ਨਾਲ ਪੂਰੇ ਸਮਾਜ ਲਈ ਇੱਕ ਅਸਹਿ ਘਾਟਾ ਹੁੰਦਾ ਹੈ,ਆਗੂਆਂ ਨੇ ਕਿਹਾ ਕਿ ਮਾਤਾ ਹਰਭਜਨ ਕੌਰ ਸੇਰੋਂ ਨੇ ਹਮੇਸ਼ਾ ਪਿੱਛੇ ਰਹਿ ਕੇ ਪਰਿਵਾਰ ਨੂੰ ਇੱਕ ਮਜ਼ਬੂਤ ਥੰਮ੍ਹ ਵਾਂਗ ਸਹਾਰਾ ਦਿੱਤਾ, ਜਿਸ ਸਦਕਾ ਅੱਜ ਪਰਿਵਾਰ ਸਮਾਜ ਵਿੱਚ ਇੱਕ ਸਤਿਕਾਰਯੋਗ ਮੁੁਕਾਮ ਹਾਸਲ ਕਰ ਸਕਿਆ ਹੈ, ਉਨ੍ਹਾਂ ਕਿਹਾ ਕਿ ਮਾਤਾ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਦਿਖਾਇਆ ਗਿਆ ਰਸਤਾ ਹਮੇਸ਼ਾ ਪਰਿਵਾਰ ਦਾ ਮਾਰਗਦਰਸ਼ਨ ਕਰਦਾ ਰਹੇਗਾ,ਇਸ ਮੌਕੇ ਹੋਰਨਾਂ ਤੋੰ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਕੋਰ ਕਮੇਟੀ ਮੈਂਬਰ ਪ੍ਰੋ ਵਿਰਸਾ ਸਿੰਘ ਵਲਟੋਹਾ,ਕੰਚਨਪ੍ਰੀਤ ਕੌਰ,ਸਰਵਨ ਸਿੰਘ ਧੁੰਨ,ਗੁਰਮੁੁਖ ਸਿੰਘ ਘੁੱਲਾ,ਹਰਮਨ ਸਿੰਘ ਸੇਖੋ ਪੱਟੀ, ਗੁਰਮਹਾਂਵੀਰ ਸਿੰਘ,ਸੀਨੀਅਰ ਅਕਾਲੀ ਆਗੂ ਰਾਜਾ ਭੈਲ,ਸਰਹਾਲੀ,ਕੁਲਦੀਪ ਸਿੰਘ ਲਹੌਰੀਆ,ਗੁਰਬਚਨ ਸਿੰਘ ਕਰਮੂਵਾਲਾ, ਮਾਸਟਰ ਬਲਦੇਵ ਸਿੰਘ ਕੱਲਾ,ਪ੍ਰੇਮ ਸਿੰਘ ਸਰਪੰਚ, ਭੁਪਿੰਦਰ ਸਿੰਘ ਭਿੰਦਾ ਸਰਪੰਚ ਫਤਿਹਾਬਾਦ, ਤਜਿੰਦਰ ਸਿੰਘ ਪ੍ਰਿੰਸ ਫਤਿਹਾਬਾਦ, ਜਗਦੀਪ ਸਿੰਘ ਖਾਨ ਰਜਾਦਾ, ਬਲਕਾਰ ਸਿੰਘ ਸਰਪੰਚ ਚੱਬਾ ਕਲਾਂ ਹਵੇਲੀਆਂ,ਦਿਲਜੀਤ ਸਿੰਘ ਫੌਜੀ ਚੱਬਾ ਕਲਾਂ, ਅਮਨ ਬਾਠ ਸਾਬਕਾ ਸਰਪੰਚ ਪਲਵਿੰਦਰ ਸਿੰਘ ਦਿਆਲ ਰਣਜੀਤ ਸਿੰਘ ਦਿਆਲ ਸਾਬਕਾ ਸਰਪੰਚ ਪਰਗਟ ਸਿੰਘ ਕੁਹਾੜਕਾ ਸੇਵਾ ਸਿੰਘ ਸਹਿਬਾਜ਼ਪੁਰ ਬਖਸ਼ੀਸ਼ ਸਿੰਘ ਦਿਆਲ ਬੇਅੰਤ ਸਿੰਘ ਪੰਪ ਵਾਲੇ ਕਸ਼ਮੀਰ ਸਿੰਘ ਸਾਬਕਾ ਮੈਂਬਰ ਪੰਚਾਇਤ ਇੰਦਰਜੀਤ ਸਿੰਘ ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾ ਸਰਪੰਚ, ਸੁਰਿੰਦਰਜੀਤ ਸਿੰਘ ਮਿੰਟਾਂ ਓਐਸਡੀ ਸੁਖਬੀਰ ਸਿੰਘ ਬਾਦਲ, ਓਐਸਡੀ ਕਾਲਾ ਸੰਧੂ ਗੋਰਾ ਸਰਪੰਚ ਕਿਰਤੋਵਾਲ ਸੋਨੂ ਸਰਪੰਚ ਕਿਰਤੋਵਾਲ ਗੁਰਮੁਖ ਸਿੰਘ ਕਿਰਤੋਵਾਲ ਹਰਮਨਦੀਪ ਸਿੰਘ,ਇੱਕਬਾਲ ਸਿੰਘ ਆਦਿ ਨੇ ਵੀ ਸਵ ਮਾਤਾ ਹਰਭਜਨ ਕੌਰ ਨੂੰ ਸਰਧਾਂਜਲੀ ਭੇਟ ਕੀਤੀ



