ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਤੇ ਚੋਹਲਾ ਸਾਹਿਬ ਚ ਹੋਏ ਸਮਾਗਮ ਚ ਬੀਬਾ ਰਮਨਦੀਪ ਕੌਰ ਤੇ ਅਵਤਾਰ ਸਿੰਘ ਬਿੱਲਾ ਸ਼ੇਰੋ ਸਾਥੀਆ ਸਮੇਤ ਹੋਏ ਨਤਮਸਤਕ
ਸਰਬਤ ਦੇ ਭਲੇ ਲਈ ਕੀਤੀ ਅਰਦਾਸ,ਪੰਥਕ ਹਲਕੇ ਦੀ ਸੇਵਾ ਲਈ ਹਮੇਸ਼ਾ ਰਹਾਂਗੇ ਹਾਜ਼ਿਰ- ਬਿੱਲਾ ਸ਼ੇਰੋਂ

ਖਡੂਰ ਸਾਹਿਬ 18 ਜੂਨ ( ਰਣਜੀਤ ਸਿੰਘ ਦਿਉਲ )
ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚੋਹਲਾ ਸਾਹਿਬ ਵਿਖੇ ਸ਼ਹੀਦੀ ਨੂੰ ਸਮਰਪਿਤ ਕਰਵਾਏ ਜਾਂਦੇ ਸਮਾਗ਼ਮ ਵਿੱਚ ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਬੀਬਾ ਰਮਨਦੀਪ ਕੌਰ ਪਤਨੀ ਸੀਨੀਅਰ ਅਕਾਲੀ ਆਗੂ ਅਤੇ ਯੂਥ ਕੋਆਰਡੀਨੇਟਰ ਅਵਤਾਰ ਸਿੰਘ ਬਿੱਲਾ ਸ਼ੇਰੋ ਨੇ ਅਕਾਲੀ ਆਗੂਆਂ ਤੇ ਵਰਕਰਾਂ ਸਮੇਤ ਗੁਰਦੁਵਾਰਾ ਪਾਤਸ਼ਾਹੀ ਪੰਜਵੀਂ ਸ਼੍ਰੀ ਚੋਹਲਾ ਸਾਹਿਬ ਵਿਖੇ ਨਤਮਸਤਕ ਹੋ ਹਾਜ਼ਰੀ ਭਰੀ ਇਸ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕੀਰਤਨ ਸਰਵਨ ਕੀਤਾ,ਬੀਬਾ ਰਮਨਦੀਪ ਕੌਰ ਤੇ ਅਵਤਾਰ ਸਿੰਘ ਬਿੱਲਾ ਨੇ ਹਾਜਰੀ ਉੁਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੀ ਚੋਹਲਾ ਸਾਹਿਬ ਪਵਿੱਤਰ ਧਰਤੀ ਹੈ ਅਤੇ ਇਸਦੇ ਨਾਲ ਹੀ ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਪੰਥਕ ਹਲਕਾ ਹੈ, ਓਹਨਾਂ ਕਿਹਾ ਕਿ ਰੋਜ਼ਾਨਾ ਲੱਖਾ ਦੀ ਗਿਣਤੀ ਵਿੱਚ ਸੰਗਤਾਂ ਇਸ ਹਲਕੇ ਵਿੱਚ ਸਥਿਤ ਧਾਰਮਿਕ ਸਥਾਨਾਂ ਤੇ ਦਰਸ਼ਨ ਲਈ ਆਉਂਦੀਆ ਹਨ ਅਤੇ ਸਾਡਾ ਪਰਿਵਾਰ ਬਹੁਤ ਖੁਸ਼ਨਸੀਬ ਹੈ ਕਿ ਪੰਥਕ ਹਲਕੇ ਤੋਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਸੇਵਾ ਕਰਨ ਦੀ ਜਿੰਮੇਵਾਰੀ ਦਿੱਤੀ ਹੈ ਅਤੇ ਸਾਡਾ ਪਰਿਵਾਰ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਹਮੇਸ਼ਾ ਹਾਜ਼ਿਰ ਰਹੇਗਾ,ਇਸ ਮੌਕੇ ਐਸ.ਜੀ.ਪੀ.ਸੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲ, ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਵਰਾਣਾ,ਜਿਲ੍ਹਾ ਬੀ ਸੀ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਲਾਟੀ,ਰਾਜਾ ਸਰਪੰਚ ਭੈਲ,ਤਜਿੰਦਰ ਸਿੰਘ ਪ੍ਰਿੰਸ,ਜਗਦੀਪ ਸਿੰਘ ਮਿੰਟੂ,ਸਤਨਾਮ ਸਿੰਘ ਵਰਾਣਾ, ਜੰਗਸ਼ੇਰ ਸਿੰਘ ਟੋਨੀ, ਮੁਹੱਬਤ ਸਿੰਘ,ਗੁਰਮੇਜ ਸਿੰਘ,ਰਾਕੇਸ਼ ਕੁਮਾਰ,ਰਣਜੀਤ ਸਿੰਘ ਰਾਣਾ, ਨਿਰਵੈਲ ਸਿੰਘ ਨੈਲਾ ਆਦਿ ਹਾਜ਼ਰ ਸਨ।



