ਗੁੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਵਿਖੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ

ਸ਼੍ਰੀ ਗੋਇੰਦਵਾਲ ਸਾਹਿਬ 07 ( ਰਣਜੀਤ ਸਿੰਘ ਦਿਉਲ ) ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਮੂਹ ਸਟਾਫ ਮੈਬਰ ਅਤੇ ਵਿਦਿਆਰਥੀਆਂ ਨੇ ਸਕੂਲ ਵਿੱਚ ਪੰਜਾਬ ਦਾ ਪ੍ਰਸਿੱਧ ਤੀਆਂ ਦਾ ਤਿਉਹਾਰ ਮਨਾਇਆ ਗਿਆ, ਇਸ ਮੌਕੇ ਜਿੱਥੇ ਵਿਦਿਆਰਥਣਾਂ ਨੇ ਸਾਵਣ ਮਹੀਨੇ ਦੇ ਲੋਕ ਗੀਤ ਅਤੇ ਗਿੱਧਾ ਪਾ ਕੇ ਪੰਜਾਬੀ ਸੱਭਿਆਚਾਰਕ ਨੂੰ ਵਿਲੱਖਣ ਤਰੀਕੇ ਨਾਲ ਯਾਦ ਕੀਤਾ ਗਿਆ, ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਭਗਵੰਤ ਕੌਰ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਾਵਣ ਦਾ ਮਹੀਨਾ ਚੜਦਿਆਂ ਹੀ ਪੰਜਾਬ ਦੀ ਧਰਤੀ ਦਾ ਰੰਗ ਰੂਪ ਹੀ ਬਦਲ ਜਾਂਦਾ ਸੀ, ਖੇਤਾਂ ਵਿਚ ਹਰਿਆਲੀ, ਰੁੱਖਾਂ ਉੱਤੇ ਪੀਘਾਂ, ਪਿੰਡਾਂ ਵਿੱਚ ਗੂਜਦੇ ਲੋਕ ਗੀਤ, ਢੋਲ ਦੀ ਥਾਪ ਅਤੇ ਗਿੱਧੇ ਦੀਆ ਬੋਲੀਆਂ ਹਰ ਪਾਸੇ ਖੁਸ਼ੀਆਂ ਦਾ ਮਾਹੌਲ ਪੈਂਦਾ ਕਰ ਦਿੰਦਿਆਂ ਸਨ, ਪੁਰਾਣੇ ਸਮਿਆਂ ਵਿੱਚ ਸਾਵਣ ਦੀ ਪਹਿਲੀ ਬਰਸਾਤ ਮੌਕੇ ਹੀ ਰੁੱਖਾਂ ਤੇ ਪੀਘਾ ਪੈ ਜਾਂਦੀਆਂ ਸਨ ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਹਰ ਸਾਲ ਪੰਜਾਬੀ ਸਭਿਆਚਾਰਕ ਨੂੰ ਪ੍ਰਫੁਲਤ ਕਰਨ ਲਈ ਇਸ ਤਰਾਂ ਦੇ ਸਮਾਗਮ ਕੀਤੇ ਜਾਦੇ ਹਨ, ਇਸ ਮੌਕੇ ਵਿਦਿਆਰਥੀਆਂ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਖ ਵੱਖ ਤਰਾਂ ਦੇ ਬੂਟੇ ਲਗਾਏ ਗਏ, ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਤੋਂ ਇਲਾਵਾ ਸਰਨਜੀਤ ਕੌਰ, ਬੇਅੰਤ ਕੌਰ, ਕੁਲਬੀਰ ਕੌਰ, ਕੁਲਜਿੰਦਰ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਜਸਪ੍ਰੀਤ ਕੌਰ,ਕੰਵਲਜੀਤ ਕੌਰ ਅਤੇ ਹੋਰ ਸਟਾਫ ਮੈਬਰ ਹਾਜਰ ਸਨ



